ਦਿੱਲੀ ’ਚ ਕਰੋਨਾ ਨੇ ਨੌਜਵਾਨ ਡਾਕਟਰ ਦੀ ਜਾਨ ਲਈ

ਨਵੀਂ ਦਿੱਲੀ : ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਹਸਪਤਾਲ ਦੇ 27 ਸਾਲਾ ਡਾਕਟਰ ਜੋਗਿੰਦਰ ਚੌਧਰੀ ਦੀ ਕਰੋਨਾ ਕਾਰਨ ਮੌਤ ਹੋ ਗਈ। ਚੌਧਰੀ ਕਰੋਨਾ ਵਿਸ਼ੇਸ਼ ਹਸਪਤਾਲ ਵਿੱਚ ਡਿਊਟੀ ’ਤੇ ਤਾਇਨਾਤ ਸੀ ਤੇ 27 ਜੂਨ ਨੂੰ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਉਸ ਨੂੰ ਪਹਿਲਾਂ ਲੋਕ ਨਾਇਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਮਗਰੋਂ ਗੰਗਾ ਰਾਮ ਹਸਪਤਾਲ ਭੇਜਿਆ ਗਿਆ। ਉਸ ਦਾ ਬਿੱਲ 3.4 ਲੱਖ ਰੁਪਏ ਆਇਆ ਸੀ ਜੋ ਬਾਬਾ ਸਾਹਿਬ ਅੰਬੇਦਕਰ ਡਾਕਟਰਜ਼ ਐਸੋਸੀਏਸ਼ਨ ਵੱਲੋਂ ਫੰਡ ਇਕੱਠਾ ਕਰਕੇ ਅਦਾ ਕਰਨ ਵਿੱਚ ਮਦਦ ਕੀਤੀ ਗਈ ਸੀ। ਮ੍ਰਿਤਕ ਦੇ ਪਿਤਾ ਵੱਲੋਂ ਹਸਪਤਾਲ ਨੂੰ ਇਲਾਜ ਦਾ ਖਰਚਾ ਘਟਾਉਣ ਦੀ ਅਪੀਲ ਵੀ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਵੱਲੋਂ ਕਰੋਨਾ ਯੋਧਿਆਂ ਦੀ ਮੌਤ ਦੀ ਸੂਰਤ ਵਿੱਚ ਇੱਕ ਕਰੋੜ ਰੁਪਏ ਵਾਰਸਾਂ ਨੂੰ ਦਿੱਤੇ ਜਾਂਦੇ ਹਨ।

Leave a Reply

Your email address will not be published. Required fields are marked *