ਭਾਰਤ ‘ਚ 17 ਲੱਖ ਦੇ ਲਗਪਗ ਇਨਫੈਕਟਿਡ, ਮਹਾਰਾਸ਼ਟਰ ‘ਚ 1.50 ਲੱਖ ਸਰਗਰਮ ਮਾਮਲੇ, ਹਾਲਾਤ ਗੰਭੀਰ

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਮਹਾਮਾਰੀ ਕਾਰਨ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਮਹਾਰਾਸ਼ਟਰ ਤੋਂ ਬਾਅਦ ਦੱਖਣੀ ਭਾਰਤ ਦੇ ਸੂਬਿਆਂ ‘ਚ ਕੋਰੋਨਾ ਨਾਲ ਹਾਲਾਤ ਧਮਾਕਾਖੇਜ਼ ਹੋ ਗਏ ਹਨ। ਹਾਲੇ ਤਕ ਮਹਾਰਾਸ਼ਟਰ ‘ਚ ਰੋਜ਼ਾਨਾ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਸਨ।

ਪਹਿਲੀ ਵਾਰ ਆਂਧਰ ਪ੍ਰਦੇਸ਼ ‘ਚ ਇਕ ਦਿਨ ‘ਚ ਮਹਾਰਾਸ਼ਟਰ ਤੋਂ ਵੀ ਜ਼ਿਆਦਾ ਨਵੇਂ ਕੇਸ ਮਿਲੇ ਹਨ। ਜੇ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ 50 ਹਜ਼ਾਰ ਦੇ ਨੇੜੇ-ਤੇੜੇ ਨਵੇਂ ਕੇਸ ਮਿਲੇ ਰਹੇ ਹਨ। ਕੁਲ ਇਨਫੈਕਟਿਡਾਂ ਦਾ ਅੰਕੜਾ 17 ਲੱਖ ਦੇ ਲਗਪਗ ਪੁੱਜ ਗਿਆ ਹੈ, ਉਥੇ ਪੌਣੇ 11 ਲੱਖ ਮਰੀਜ਼ ਸਿਹਤਮੰਦ ਹੋਏ ਹਨ ਤੇ 36 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ।

ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਪੀਟੀਆਈ ਤੇ ਹੋਰ ਸਰੋਤਾਂ ਤੋਂ ਰਾਤ ਅੱਠ ਵਜੇ ਤਕ ਮਿਲੇ ਅੰਕੜਿਆਂ ਮੁਤਾਬਕ ਵੀਰਵਾਰ ਦੇਰ ਰਾਤ ਤੋਂ ਹੁਣ ਤਕ 49,590 ਨਵੇਂ ਕੇਸ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦੀ ਕੁਲ ਗਿਣਤੀ 16 ਲੱਖ 84 ਹਜ਼ਾਰ 892 ਹੋ ਗਈ ਹੈ। ਹੁਣ ਤਕ 10 ਲੱਖ 72 ਹਜ਼ਾਰ 957 ਮਰੀਜ਼ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ ਤੇ ਸਰਗਰਮ ਮਾਮਲੇ ਪੰਜ ਲੱਖ 75 ਹਜ਼ਾਰ 490 ਹੀ ਰਹਿ ਗਏ ਹਨ। ਇਸ ਮਹਾਮਾਰੀ ਨੇ ਹੁਣ ਤਕ 36,436 ਮਰੀਜ਼ਾਂ ਦੀ ਜਾਨ ਵੀ ਲੈ ਲਈ ਹੈ। ਸ਼ੁੱਕਰਵਾਰ ਨੂੰ 692 ਲੋਕਾਂ ਦੀ ਮੌਤ ਹੋਈ, ਜਿਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਮਹਾਰਾਸ਼ਟਰ ‘ਚ 265, ਤਾਮਿਲਨਾਡੂ ‘ਚ 97, ਕਰਨਾਟਕ ‘ਚ 84, ਆਂਧਰ ਪ੍ਰਦੇਸ਼ ‘ਚ 68, ਉੱਤਰ ਪ੍ਰਦੇਸ਼ ‘ਚ 43, ਦਿੱਲੀ ‘ਚ 27, ਗੁਜਰਾਤ ‘ਚ 23, ਪੰਜਾਬ ‘ਚ 16, ਤੇਲੰਗਾਨਾ ‘ਚ 14, ਬਿਹਾਰ ‘ਚ 13, ਜੰਮੂ-ਕਸ਼ਮੀਰ ‘ਚ 12 ਤੇ ਮੱਧ ਪ੍ਰਦੇਸ਼ ‘ਚ 10 ਮੌਤਾਂ ਸ਼ਾਮਲ ਹਨ।

ਉਥੇ, ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 55 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਮਿਲੇ ਹਨ ਤੇ ਕੁਲ ਮਾਮਲੇ ਵੱਧ ਕੇ 16 ਲੱਖ 38 ਹਜ਼ਾਰ 870 ਹੋ ਗਏ। ਇਸ ਦੌਰਾਨ 779 ਮੌਤਾਂ ਨਾਲ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 35,747 ਹੋ ਗਈ ਹੈ। ਜਦਕਿ, 10 ਲੱਖ 57 ਹਜ਼ਾਰ 805 ਲੋਕ ਹੁਣ ਤਕ ਪੂਰੀ ਤਰ੍ਹਾਂ ਠੀਕ ਵੀ ਹੋਏ ਹਨ ਤੇ ਪੰਜ ਲੱਖ 45 ਹਜ਼ਾਰ ਦੇ ਲਗਪਗ ਸਰਗਰਮ ਮਾਮਲੇ ਰਹਿ ਗਏ ਹਨ। ਸਿਹਤ ਮੰਤਰਾਲੇ ਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ ‘ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰ ਨੂੰ ਮਿਲਣ ਵਾਲੀਆਂ ਸੂਚਨਾਵਾਂ ‘ਚ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸਿੱਧਾ ਸੂਬਿਆਂ ਤੋਂ ਅੰਕੜੇ ਲੈ ਕੇ ਜਾਰੀ ਕਰਦੀਆਂ ਹਨ।

ਮਹਾਰਾਸ਼ਟਰ ‘ਚ 1.50 ਲੱਖ ਸਰਗਰਮ ਮਾਮਲੇ
ਮਹਾਰਾਸ਼ਟਰ ‘ਚ ਸ਼ੁੱਕਰਵਾਰ ਨੂੰ 10,320 ਨਵੇਂ ਮਾਮਲੇ ਸਾਹਮਣੇ ਆਏ, ਜੋ ਵੀਰਵਾਰ ਨੂੰ ਮੁਕਾਬਲੇ ਕੁਝ ਘੱਟ ਹਨ। ਵੀਰਵਾਰ ਨੂੰ 11 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਮਿਲੇ ਸਨ। ਸੂਬੇ ‘ਚ ਕੁਲ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ ਚਾਰ ਲੱਖ 22 ਹਜ਼ਾਰ 118 ਹੋ ਗਈ ਹੈ। ਇਨ੍ਹਾਂ ਵਿਚੋਂ ਦੋ ਲੱਖ 56 ਹਜ਼ਾਰ 158 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਸ਼ੁੱਕਰਵਾਰ ਨੂੰ ਹੀ ਸਾਢੇ ਸੱਤ ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਨੂੰ ਹਸਪਤਾਲੋਂ ਛੁੱਟੀ ਮਿਲੀ। ਸੂਬੇ ‘ਚ ਡੇਢ ਲੱਖ ਸਰਗਰਮ ਮਰੀਜ਼ ਰਹਿ ਗਏ ਹਨ। ਜਦਕਿ 14,994 ਲੋਕਾਂ ਦੀ ਹੁਣ ਤਕ ਜਾਨ ਜਾ ਚੁੱਕੀ ਹੈ। ਗੁਜਰਾਤ ‘ਚ 1,153 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਮਰੀਜ਼ਾਂ ਦਾ ਅੰਕੜਾ 61 ਹਜ਼ਾਰ ਨੂੰ ਪਾਰ ਕਰ ਗਿਆ ਹੈ। ਸੂਬੇ ‘ਚ 2,441 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ।

ਦੱਖਣੀ ਭਾਰਤ ‘ਚ ਕਹਿਰ ਢਾਹ ਰਿਹੈ ਕੋਰੋਨਾ
ਦੱਖਣੀ ਭਾਰਤ ਦੇ ਸੂਬਿਆਂ ‘ਚ ਕੋਰੋਨਾ ਕਹਿਰ ਢਾਹ ਰਿਹਾ ਹੈ। ਤਾਮਿਲਨਾਡੂ ਤੋਂ ਬਾਅਦ ਹੁਣ ਆਂਧਰ ਪ੍ਰਦੇਸ਼ ‘ਚ ਤੇਜ਼ੀ ਨਾਲ ਨਵੇਂ ਮਾਮਲੇ ਵੱਧ ਰਹੇ ਹਨ। ਸ਼ੁੱਕਰਵਾਰ ਨੂੰ ਸੂਬੇ ‘ਚ ਰਿਕਾਰਡ 10,376 ਨਵੇਂ ਮਾਮਲੇ ਸਾਹਮਣੇ ਆਏ ਤੇ ਕੁਲ ਇਨਫੈਕਟਿਡਾਂ ਦਾ ਅੰਕੜਾ ਇਕ ਲੱਖ 40 ਹਜ਼ਾਰ 933 ਹੋ ਗਿਆ। ਬੀਤੇ 24 ਘੰਟਿਆਂ ਦੌਰਾਨ ਇਸ ਤੋਂ ਜ਼ਿਆਦਾ ਨਵੇਂ ਦੇਸ਼ ਦੇ ਕਿਸੇ ਵੀ ਸੂਬੇ ‘ਚ ਨਹੀਂ ਮਿਲੇ ਹਨ। ਹੁਣ ਤਕ 1349 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਤਾਮਿਲਨਾਡੂ ‘ਚ 5881 ਨਵੇਂ ਕੇਸ ਮਿਲੇ ਹਨ ਤੇ ਸੂਬੇ ‘ਚ ਇਨਫੈਕਟਿਡਾਂ ਦਾ ਅੰਕੜਾ ਦੋ ਲੱਖ 45 ਹਜ਼ਾਰ 859 ਹੋ ਗਿਆ ਹੈ। ਸੂਬੇ ‘ਚ ਹੁਣ ਤਕ 3,935 ਮਰੀਜ਼ਾਂ ਦੀ ਜਾਨ ਵੀ ਜਾ ਚੁੱਕੀ ਹੈ। ਇਸੇ ਤਰ੍ਹਾਂ ਕਰਨਾਟਕ ‘ਚ 5,483, ਤੇਲੰਗਾਨਾ ‘ਚ 1,986 ਤੇ ਕੇਰਲਾ ‘ਚ 1,310 ਨਵੇਂ ਮਾਮਲੇ ਸਾਹਮਣੇ ਆਏ ਤੇ ਇਨ੍ਹਾਂ ਸੂਬਿਆਂ ‘ਚ ਕੁਲ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ ਕ੍ਰਮਵਾਰ ਇਕ ਲੱਖ 24 ਹਜ਼ਾਰ 115, 62 ਹਜ਼ਾਰ 703 ਤੇ 23 ਹਜ਼ਾਰ 607 ਹੋ ਗਈ ਹੈ। ਪੁਡੂਚੇਰੀ ‘ਚ 174 ਨਵੇਂ ਮਾਮਲਿਆਂ ਨਾਲ ਇਨਫੈਕਟਿਡਾਂ ਦਾ ਅੰਕੜਾ 3,467 ‘ਤੇ ਪੁੱਜ ਗਿਆ ਹੈ।

ਦਿੱਲੀ ‘ਚ ਹਾਲਾਤ ਸਥਿਰ
ਕੌਮਾਂਤਰੀ ਰਾਜਧਾਨੀ ਦਿੱਲੀ ‘ਚ ਕੋਰੋਨਾ ਨਾਲ ਹਾਲਾਤ ਸਥਿਰ ਬਣ ਚੁੱਕੇ ਹਨ। ਕੇਂਦਰ ਸ਼ਾਸਿਤ ਸੂਬੇ ‘ਚ ਹੋਰ 1,195 ਨਵੇਂ ਮਾਮਲੇ ਹਨ ਤੇ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ ਇਕ ਲੱਖ 35 ਹਜ਼ਾਰ 598 ਹੋ ਗਈ ਹੈ। ਹੁਣ ਤਕ 3,963 ਮਰੀਜ਼ਾਂ ਦੀ ਜਾਨ ਵੀ ਜਾ ਚੁੱਕੀ ਹੈ। ਰਾਜਸਥਾਨ ‘ਚ 352 ਨਵੇਂ ਮਾਮਲਿਆਂ ਨਾਲ ਹੁਣ ਤਕ 41 ਹਜ਼ਾਰ 298, ਪੰਜਾਬ ‘ਚ 665 ਨਵੇਂ ਕੇਸਾਂ ਨਾਲ 16 ਹਜ਼ਾਰ 119 ਤੇ ਜੰਮੂ-ਕਸ਼ਮੀਰ ‘ਚ 490 ਨਵੇਂ ਪਾਜ਼ੇਟਿਵ ਕੇਸਾਂ ਨਾਲ ਕੁਲ ਮਾਮਲੇ 20 ਹਜ਼ਾਰ 259 ਹੋ ਗਏ ਹਨ।

ਉੱਤਰ ਪ੍ਰਦੇਸ਼ ‘ਚ ਰਿਕਾਰਡ 4,453 ਨਵੇਂ ਕੇਸ
ਉੱਤਰ ਪ੍ਰਦੇਸ਼ ‘ਚ ਵੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਸੂਬੇ ‘ਚ 4,453 ਨਵੇਂ ਇਨਫੈਕਟਿਡ ਮਿਲੇ ਹਨ ਤੇ ਇਸ ਦੇ ਨਾਲ ਹੀ ਕੁਲ ਮਾਮਲਿਆਂ ਦੀ ਗਿਣਤੀ 85 ਹਜ਼ਾਰ 261 ਹੋ ਗਈ ਹੈ। ਸੂਬੇ ‘ਚ ਹੁਣ ਤਕ 1,630 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸੇ ਤਰ੍ਹਾਂ ਬਿਹਾਰ ‘ਚ ਵੀ 2,986 ਨਵੇਂ ਕੇਸ ਮਾਮਲੇ ਸਾਹਮਣੇ ਆਏ ਹਨ ਮਰੀਜ਼ਾਂ ਦਾ ਅੰਕੜਾ 50 ਹਜ਼ਾਰ ਨੂੰ ਪਾਰ ਕਰ ਗਿਆ ਹੈ। ਮੱਧ ਪ੍ਰਦੇਸ਼ ‘ਚ 836 ਨਵੇਂ ਕੇਸਾਂ ਨਾਲ 31 ਹਜ਼ਾਰ 806 ਤੇ ਓਡੀਸ਼ਾ ‘ਚ 1,499 ਨਵੇਂ ਮਾਮਲਿਆਂ ਨਾਲ 31 ਹਜ਼ਾਰ 877 ਮਾਮਲੇ ਸਾਹਮਣੇ ਆ ਚੁੱਕੇ ਹਨ।

ਉੱਤਰ-ਪੂਰਬੀ ਸੂਬਿਆਂ ‘ਚ ਹਾਲਾਤ ਖ਼ਰਾਬ
ਉੱਤਰ-ਪੂਰਬੀ ਸੂਬਿਆਂ ‘ਚ ਵੀ ਮਹਾਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਤਿ੍ਪੁਰਾ ‘ਚ 219, ਨਗਾਲੈਂਡ 126 ਤੇ ਅਰੁਨਾਚਲ ਪ੍ਰਦੇਸ਼ ‘ਚ 74 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨ੍ਹਾਂ ਸੂਬਿਆਂ ‘ਚ ਕੁਲ ਇਨਫੈਕਟਿਡਾਂ ਦੀ ਗਿਣਤੀ ਕ੍ਰਮਵਾਰ 4,724, 1,692 ਤੇ 1484 ਹੋ ਗਈ ਹੈ।

Leave a Reply

Your email address will not be published. Required fields are marked *