ਟੀਵੀ ਚੈਨਲ ਖ਼ਿਲਾਫ਼ ਕਾਰਵਾਈ ਕਰੇਗੀ ਜਾਮੀਆ
ਨਵੀਂ ਦਿੱਲੀ: ਇੱਕ ਟੀਵੀ ਚੈਨਲ ਵੱਲੋਂ ਜਾਮੀਆ ਮਿਲੀਆ ਇਸਲਾਮੀਆ ਦਾ ਅਕਸ ਵਿਗਾੜਨ ਕਾਰਨ ਯੂਨੀਵਰਸਿਟੀ ਵੱਲੋਂ ਸਬੰਧਤ ਟੀਵੀ ਚੈਨਲ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇੱਕ ਟੀਵੀ ਚੈਨਲ ਨੇ ਆਪਣੇ ਪਰੋਮੋ ’ਚ ਕਥਿਤ ਤੌਰ ’ਤੇ ਯੂਪੀਐੱਸਸੀ ਰਾਹੀਂ ਅਫਸਰ ਬਣਨ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ ’ਤੇ ਸਵਾਲ ਚੁੱਕਿਆ ਹੈ। ਵਾਈਸ ਚਾਂਸਲਰ ਨਜਮਾ ਅਖ਼ਤਰ ਨੇ ਕਿਹਾ ਕਿ ਜਾਮੀਆ ਦੀ ਰੈਜ਼ੀਡੈਂਸ਼ੀਅਲ ਕੋਚਿੰਗ ਅਕੈਡਮੀ ਤੋਂ ਪੜ੍ਹ ਕੇ ਯੂਪੀਐੱਸਸੀ ਦਾ ਇਮਤਿਹਾਨ ਪਾਸ ਕਰਨ ਵਾਲੇ ਹਰ ਵਿਦਿਆਰਥੀ ਨੂੰ ਇਸ ਚੈਨਲ ਖ਼ਿਲਾਫ਼ ਕੇਸ ਕਰਨਾ ਚਾਹੀਦਾ ਹੈ। –