ਭਾਰਤ ਨੇ ਨਹੀਂ ਖੱਟਿਆ ਲੌਕਡਾਊਨ ਦਾ ਲਾਹਾ: ਚਿਦੰਬਰਮ

ਨਵੀਂ ਦਿੱਲੀ: ਕਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਲਈ ਸਰਕਾਰ ’ਤੇ ਹਮਲਾ ਕਰਦਿਆਂ ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਦਾਅਵਾ ਕੀਤਾ ਕਿ ਭਾਰਤ ਅਜਿਹਾ ਇਕੱਲਾ ਮੁਲਕ ਦਿਖਾਈ ਦੇ ਰਿਹਾ ਹੈ ਜਿਸ ਨੇ ਲੌਕਡਾਊਨ ਰਣਨੀਤੀ ਦਾ ਲਾਹਾ ਨਹੀਂ ਲਿਆ। ਊਨ੍ਹਾਂ ਮੁਤਾਬਕ ਸਤੰਬਰ ਦੇ ਅਖੀਰ ਤੱਕ ਭਾਰਤ ’ਚ ਕਰੋਨਾ ਦੇ 65 ਲੱਖ ਕੇਸ ਹੋ ਸਕਦੇ ਹਨ। ਊਨ੍ਹਾਂ ਕਿਹਾ,‘‘ਪ੍ਰਧਾਨ ਮੰਤਰੀ ਮੋਦੀ, ਜਿਨ੍ਹਾਂ ਵਾਅਦਾ ਕੀਤਾ ਸੀ ਕਿ ਅਸੀਂ 21 ਦਿਨਾਂ ’ਚ ਕਰੋਨਾਵਾਇਰਸ ਨੂੰ ਹਰਾ ਦੇਵਾਂਗੇ, ਨੂੰ ਦੱਸਣਾ ਚਾਹੀਦਾ ਹੈ ਕਿ ਭਾਰਤ ਨਾਕਾਮ ਕਿਊਂ ਰਿਹਾ ਜਦਕਿ ਹੋਰ ਮੁਲਕ ਇਸ ’ਚ ਸਫ਼ਲਤਾ ਹਾਸਲ ਕਰਦੇ ਦਿਖਾਈ ਦੇ ਰਹੇ ਹਨ।’’ ਇਕ ਹੋਰ ਟਵੀਟ ’ਚ ਸ੍ਰੀ ਚਿਦੰਬਰਮ ਨੇ ਵਿੱਤ ਮੰਤਰਾਲੇ ’ਤੇ ਵਰ੍ਹਦਿਆਂ ਕਿਹਾ ਕਿ ਊਸ ਕੋਲ ਵਿੱਤੀ ਵਰ੍ਹੇ 2020-21 ਦੀ ਪਹਿਲੀ ਤਿਮਾਹੀ ’ਚ ਵਿਕਾਸ ਦਰ ਮਨਫ਼ੀ ’ਚ ਆਊਣ ਦੇ ਕਾਰਨਾਂ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਊਹ ਲੋਕਾਂ ਨੂੰ ਵੀ ਸ਼ੇਪ ਰਿਕਵਰੀ ਦਾ ਦਾਅਵਾ ਕਰ ਕੇ ਗੁੰਮਰਾਹ ਕਰ ਰਹੇ ਹਨ।

Leave a Reply

Your email address will not be published. Required fields are marked *