ਯੂਪੀ: ਕਵੀ ਮੁਨੱਵਰ ਰਾਣਾ ਦੀਆਂ ਧੀਆਂ ਘਰ ’ਚ ਨਜ਼ਰਬੰਦ

ਖਨਊ : ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਖ਼ਿਲਾਫ਼ ਧਰਨਾ ਦੇਣ ਦਾ ਸੱਦਾ ਦੇਣ ਮਗਰੋਂ ਉੱਘੇ ਕਵੀ ਮੁਨੱਵਰ ਰਾਣਾ ਦੀਆਂ ਦੋ ਧੀਆਂ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਰਾਣਾ ਦੀਆਂ ਧੀਆਂ- ਸੁਮੱਈਆ ਰਾਣਾ ਅਤੇ ਉਜ਼ਮਾ ਪਰਵੀਨ ਨੇ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਉਹ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਇਕੱਠੇ ਹੋਣ ਤੇ ਆਪਣੀ ਆਵਾਜ਼ ਸੁਣਾਉਣ ਲਈ ‘ਥਾਲੀਆਂ’ ਵਜਾਉਣ। ਇਨ੍ਹਾਂ ਦੋਵਾਂ ਦੀ ਕੇਸਰਬਾਗ਼ ਇਲਾਕੇ ਵਿੱਚ ਸਿਲਵਰ ਹਾਈਟਜ਼ ਅਪਾਰਟਮੈਂਟਜ਼ ਦੇ ਬਾਹਰ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ, ਜਿੱਥੇ ਇਨ੍ਹਾਂ ਦੋਵਾਂ ਦੀ ਰਿਹਾਇਸ਼ ਹੈ। ਪੁਲੀਸ ਬੁਲਾਰੇ ਮੁਤਾਬਕ ਸੂਬੇ ਦੀ ਰਾਜਧਾਨੀ ਵਿੱਚ ਧਾਰਾ 144 ਲਾਗੂ ਹੋਣ ਕਾਰਨ ਲੋਕਾਂ ਦੇ ਇਕੱਠ ਦੀ ਇਜਾਜ਼ਤ ਨਹੀਂ ਹੈ।

Leave a Reply

Your email address will not be published. Required fields are marked *