ਕੋਲਾ ਘਪਲਾ: ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇਅ ਦੋਸ਼ੀ ਕਰਾਰ

ਨਵੀਂ ਦਿੱਲੀ : ਇਥੋਂ ਦੀ ਵਿਸ਼ੇਸ਼ ਅਦਾਲਤ ਨੇ ਕੋਲਾ ਘਪਲੇ ਵਿੱਚ ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇਅ ਨੂੰ ਦੋਸ਼ੀ ਕਰਾਰ ਦਿੱਤਾ ਹੈ। ਵਿਸ਼ੇਸ਼ ਜੱਜ ਭਰਤ ਪਰਾਸ਼ਰ ਨੇ ਅਟਲ ਬਿਹਾਰੀ ਵਾਜਪਈ ਸਰਕਾਰ ਵਿੱਚ ਕੋਲਾ ਰਾਜ ਮੰਤਰੀ ਰਹੇ ਰੇਅ ਨੂੰ ਅਪਰਾਧਕ ਸਾਜ਼ਿਸ਼ ਤੇ ਹੋਰ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਕੋਲਾ ਮੰਤਰਾਲੇ ਦੇ ਦੋ ਸੀਨੀਅਰ ਅਧਿਕਾਰੀਆਂ ਪ੍ਰਦੀਪ ਕੁਮਾਰ ਬੈਨਰਜੀ ਤੇ ਨਿਤਿਆਨੰਦ ਗੌਤਮ, ਸੀਟੀਐੱਲ ਦੇ ਡਾਇਰੈਕਟਰ ਮਹਿੰਦਰ ਅਗਰਵਾਲ ਤੇ ਸੀਐੱਮਐੱਲ ਨੂੰ ਦੋਸ਼ੀ ਕਰਾਰ ਦਿੱਤਾ ਹੈ।

Leave a Reply

Your email address will not be published. Required fields are marked *