ਹਾਥਰਸ ਕੇਸ: ਏਐੱਮਯੂ ਵੱਲੋਂ ਦੋ ਡਾਕਟਰਾਂ ਦੀ ਛੁੱਟੀ

ਅਲੀਗੜ੍ਹ: ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐੱਮਯੂ) ਅਥਾਰਟੀ ਨੇ ਜਵਾਹਲਾਲ ਨਹਿਰੂ ਮੈਡੀਕਲ ਕਾਲਜ (ਜੇਐੱਨਐੱਮਸੀ) ਦੇ ਹਾਥਰਸ ਕੇਸ ਨਾਲ ਜੁੜੇ ਦੋ ਆਰਜ਼ੀ ਡਾਕਟਰਾਂ ਮੁਹੰਮਦ ਅਜ਼ੀਮੂਦੀਨ ਮਲਿਕ ਅਤੇ ਉਬੈਦ ਇਮਤਿਆਜ਼ ਉੱਲ ਹੱਕ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ। ਮਲਿਕ ਨੇ ਦੋਸ਼ ਲਾਇਆ ਕਿ ਉਸ ਨੂੰ ਕੱਢਣ ਦਾ ਇੱਕ ਕਾਰਨ ਹਾਥਰਸ ਕੇਸ ਸਬੰਧੀ ‘ਰਾਇ’ ਦੇਣਾ ਹੋ ਸਕਦਾ ਹੈ। ਹਾਲਾਂਕਿ ਸਰਕਾਰੀ ਹਸਪਤਾਲ ਨੇ ਮਲਿਕ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ। ਦੂਜੇ ਪਾਸੇ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਆਰਡੀਏ) ਦੇ ਪ੍ਰਧਾਨ ਮੁਹੰਮਦ ਹਮਜ਼ਾ ਮਲਿਕ ਨੇ ਦੋਵਾਂ ਡਾਕਟਰਾਂ ਨੂੰ ਬਹਾਲ ਨਾ ਕਰਨ ਦੀ ਸੂਰਤ ਵਿੱਚ ਹੜਤਾਲ ’ਤੇ ਜਾਣ ਦੀ ਧਮਕੀ ਦਿੱਤੀ ਹੈ।