ਘਰ ਦੀ ਚਾਰਦੀਵਾਰੀ ’ਚ ਐੱਸਸੀ/ਐੱਸਟੀ ਖ਼ਿਲਾਫ਼ ਟਿੱਪਣੀ ਜੁਰਮ ਨਹੀਂ: ਸੁਪਰੀਮ ਕੋਰਟ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਘਰ ਦੀ ਚਾਰ-ਦੀਵਾਰੀ ਅੰਦਰ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਨਾਲ ਸਬੰਧਤ ਕਿਸੇ ਵਿਅਕਤੀ ਨੂੰ ਅਪਸ਼ਬਦ ਕਹਿਣਾ ਜਿਸ ਦਾ ਕੋਈ ਗਵਾਹ ਨਾ ਹੋਵੇ, ਜੁਰਮ ਨਹੀਂ ਸਮਝਿਆ ਜਾ ਸਕਦਾ। ਇਹ ਟਿੱਪਣੀ ਕਰਦਿਆਂ ਅੱਜ ਜਸਟਿਸ ਐੱਲ ਨਾਗੇਸ਼ਵਰ ਰਾਓ, ਜਸਟਿਸ ਹੇਮੰਤ ਗੁਪਤਾ ਤੇ ਜਸਟਿਸ ਅਜੈ ਰਸਤੋਗੀ ਦੇ ਇਕ ਬੈਂਚ ਨੇ ਇਕ ਵਿਅਕਤੀ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਤਹਿਤ ਲੱਗੇ ਦੋਸ਼ਾਂ ਨੂੰ ਰੱਦ ਕਰ ਦਿੱਤਾ। ਵਿਅਕਤੀ ’ਤੇ ਦੋਸ਼ ਸਨ ਕਿ ਉਸ ਨੇ ਇਕ ਮਹਿਲਾ ਨੂੰ ਉਸ ਦੇ ਹੀ ਘਰ ਵਿੱਚ ਗਾਲ੍ਹਾਂ ਕੱਢੀਆਂ ਸਨ। ਅਦਾਲਤ ਨੇ ਕਿਹਾ ਕਿ ਐੱਸਸੀ/ਐੱਸਟੀ ਐਕਟ ਤਹਿਤ ਜੁਰਮ ਉਸ ਵੇਲੇ ਮੰਨਿਆ ਜਾਂਦਾ ਹੈ ਜਦੋਂ ਸਮਾਜ ਦੇ ਕਮਜ਼ੋਰ ਵਰਗ ਦੇ ਕਿਸੇ ਵਿਅਕਤੀ ਦਾ ਜਨਤਕ ਤੌਰ ’ਤੇ ਅਪਮਾਨ, ਸ਼ੋਸ਼ਣ ਕੀਤਾ ਗਿਆ ਹੋਵੇ ਜਾਂ ਉਸ ਨੂੰ ਪ੍ਰੇਸ਼ਾਨ ਕੀਤਾ ਹੋਵੇ।

Leave a Reply

Your email address will not be published. Required fields are marked *