ਜਦੋਂ ਖਾਣ ਸਮੇਂ ਟੇਬਲ ‘ਤੇ ਇਕੱਠੇ ਆਏ ਅਮਿਤ ਸ਼ਾਹ ਤੇ ਮਮਤਾ ਬੈਨਰਜੀ

ਨਵੀਂ ਦਿੱਲੀ: ਰਾਜਨੀਤਕ ਗਲਿਆਰਿਆਂ ਵਿੱਚ ਕਈ ਵਾਰ ਇੱਕ ਦੂਜੇ ਦੇ ਧੁਰ ਵਿਰੋਧੀਆਂ ਨੂੰ ਇੱਕ-ਦੂਜੇ ਨਾਲ ਆਕੇ ਗੰਠ-ਜੋੜ ਬਣਾਉਂਦੇ ਹੋਏ ਵੇਖਿਆ ਗਿਆ ਹੈ। ਹਾਲਾਂਕਿ ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ ਜਦੋਂ ਬਿਨਾਂ ਕਿਸੇ ਗਠਜੋੜ ਦੇ ਦੋ ਵਿਰੋਧੀ ਇੱਕ ਹੀ ਟੇਬਲ ‘ਤੇ ਆਮਨੇ-ਸਾਹਮਣੇ ਬੈਠਕੇ ਇਕੱਠੇ ਖਾਣਾ ਖਾ ਰਹੇ ਹੋਣ।

ਰਾਜਨੀਤੀ ਦੀ ਦੁਨੀਆ ਵਿੱਚ ਹੁਣ ਅਜਿਹਾ ਮੌਕਾ ਵੀ ਦੇਖਣ ਨੂੰ ਮਿਲ ਗਿਆ ਹੈ, ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਇੱਕ ਹੀ ਟੇਬਲ ਉੱਤੇ ਆਹਮੋ-ਸਾਹਮਣੇ ਬੈਠਕੇ ਖਾਣਾ ਖਾਧਾ। ਸੀਐਮ ਨਵੀਨ ਪਟਨਾਇਕ ਦੋਨਾਂ ਧੁਰ ਵਿਰੋਧੀਆਂ ਨੂੰ ਖਾਣਾ ਖਾਣ ਦੇ ਬਹਾਨੇ ਹੀ ਕਰੀਬ ਲੈ ਆਏ। ਓਡਿਸ਼ਾ ਦੇ ਭੁਵਨੇਸ਼ਵਰ ਵਿੱਚ ਪੂਰਬੀ ਖੇਤਰੀ ਪਰਿਸ਼ਦ ਦੀ ਬੈਠਕ ਸੀ, ਜਿਸ ਵਿੱਚ ਇਹ ਨਜਾਰਾ ਦੇਖਣ ਨੂੰ ਮਿਲਿਆ।ਇੱਥੇ ਅਮਿਤ ਸ਼ਾਹ ਅਤੇ ਮਮਤਾ ਬੈਨਰਜੀ ਦਾ ਆਹਮੋ-ਸਾਹਮਣੇ ਸਾਮਣਾ ਹੋਇਆ ਅਤੇ ਦੋਨਾਂ ਨੇਤਾਵਾਂ ਨੇ ਨਾਲ ਮਿਲਕੇ ਖਾਨਾ ਵੀ ਖਾਧਾ। ਬੇਹੱਦ ਸ਼ਾਹ ਅਤੇ ਮਮਤਾ ਬੈਨਰਜੀ ਅਕਸਰ ਇੱਕ ਦੂਜੇ ਦੇ ਖਿਲਾਫ ਬਿਆਨ ਦਿੰਦੇ ਹੋਏ ਵੀ ਵੇਖੇ ਜਾਂਦੇ ਹਨ। ਤਾਜ਼ਾ ਹਾਲਾਤ ਵਿੱਚ ਜਿਥੇ ਮਮਤਾ ਬੈਨਰਜੀ ਨਾਗਰਿਕਤਾ ਸੰਸ਼ੋਧਨ ਕਨੂੰਨ (CAA) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (NRC)  ਦੇ ਖਿਲਾਫ ਅਵਾਜ ਚੁਕਦਿਆਂ ਅਤੇ ਧਰਨਾ ਦਿੰਦੀ ਹੋਈ ਨਜ਼ਰ ਆਉਂਦੀਆਂ ਹਨ।

ਉਥੇ ਹੀ ਦੂਜੇ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕਾਂ ਨੂੰ ਸੀਏਏ ਦੇ ਜਰੀਏ ਨਾਗਰਿਕਤਾ ਦੇਣ ਦੀ ਗੱਲ ਕਹਿੰਦੇ ਹੋਏ ਨਹੀਂ ਥਕਦੇ ਹਨ। ਇੱਕ ਦੂਜੇ ਦੇ ਵਿਰੋਧੀ ਹੋਣ ਦੇ ਬਾਵਜੂਦ ਵੀ ਦੋਨੋਂ ਨੇਤਾ ਇੱਕ ਹੀ ਟੇਬਲ ਉੱਤੇ ਖਾਣਾ ਖਾਂਦੇ ਹੋਏ ਵੇਖੇ ਗਏ। ਇਸ ਦੌਰਾਨ ਉਨ੍ਹਾਂ ਦੇ ਨਾਲ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ, ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਅਤੇ ਕੇਂਦਰੀ ਪਟਰੌਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਵੀ ਮੌਜੂਦ ਰਹੇ। ਸਾਰਿਆਂ ਨੇ ਸੀਐਮ ਪਟਨਾਇਕ ਦੇ ਘਰ ਉੱਤੇ ਲੰਚ ਕੀਤਾ।

Leave a Reply

Your email address will not be published. Required fields are marked *