ਬੰਗਲੂਰੂ ਦੰਗੇ: ਐੱਨਆਈਏ ਵੱਲੋਂ 43 ਥਾਵਾਂ ’ਤੇ ਛਾਪੇ

ਬੰਗਲੂਰੂ : ਸ਼ਹਿਰ ’ਚ ਦੰਗਿਆਂ ਅਤੇ ਪੁਲੀਸ ਸਟੇਸ਼ਨਾਂ ’ਤੇ ਹਿੰਸਕ ਹਮਲਿਆਂ ਦੇ ਸਬੰਧ ’ਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਸੋਸ਼ਲ ਡੈਮੋਕਰੈਟਿਕ ਪਾਰਟੀ ਆਫ਼ ਇੰਡੀਆ (ਐੱਸਡੀਪੀਆਈ) ਦੇ ਚਾਰ ਦਫ਼ਤਰਾਂ ਸਮੇਤ 43 ਥਾਵਾਂ ’ਤੇ ਛਾਪੇ ਮਾਰੇ। ਐੱਨਆਈਏ ਦੇ ਤਰਜਮਾਨ ਨੇ ਕਿਹਾ ਕਿ ਹੁਣ ਤੱਕ 293 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਛਾਪਿਆਂ ਦੌਰਾਨ ਐੱਸਡੀਪੀਆਈ ਅਤੇ ਪੀਐੱਫਆਈ ਨਾਲ ਸਬੰਧਤ ਇਤਰਾਜ਼ਯੋਗ ਸਮਗੱਰੀ, ਤਲਵਾਰਾਂ, ਚਾਕੂ, ਲੋਹੇ ਦੀਆਂ ਛੜਾਂ ਆਦਿ ਬਰਾਮਦ ਕੀਤੀਆਂ ਗਈਆਂ ਹਨ। ਐੱਨਆਈਏ ਨੇ ਕਿਹਾ ਕਿ ਲੋਕਾਂ ’ਚ ਡਰ ਦਾ ਮਾਹੌਲ ਪੈਦਾ ਕਰਨ ਦੇ ਇਰਾਦੇ ਨਾਲ ਇਹ ਦੰਗੇ ਕਰਵਾਏ ਗਏ ਸਨ।

Leave a Reply

Your email address will not be published. Required fields are marked *