ਕਰਨਾਟਕ ਵਿੱਚ ਪੱਥਰ ਦੀ ਖਾਣ ’ਚ ਧਮਾਕਾ; ਛੇ ਹਲਾਕ

**EDS: BEST QUALITY AVAILABLE** Chikkaballapur: Officials inspect an area after a gelatine stick explosion near a quarry and crushing site, at Hirenagaveli village in Chikkaballapur district, Tuesday, Feb. 23, 2021. 6 people died in the explosion. (PTI Photo)(PTI02_23_2021_000139B)

ਚਿਕਬਲਾਪੁਰ (ਕਰਨਾਟਕ) : ਇੱਥੇ ਇੱਕ ਪਿੰਡ ਵਿੱਚ ਸਵੇਰੇ ਪੱਥਰਾਂ ਦੀ ਇੱਕ ਖਾਣ ’ਚੋਂ ਜਿਲੇਟਿਨ ਦੀਆਂ ਛੜਾਂ ਕੱਢਦੇ ਸਮੇਂ ਅਚਾਨਕ ਧਮਾਕਾ ਹੋਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ। ਸਰਕਾਰ ਨੇ ਘਟਨਾ ਦੀ ਸੀਆਈਡੀ ਜਾਂਚ ਦੇ ਹੁਕਮ ਦਿੱਤੇ ਹਨ। ਪੁਲੀਸ ਮੁਤਾਬਕ ਮੁੱਢਲੀ ਜਾਂਚ ’ਚ ਇਸ ਖਾਣ ’ਚ ਪੈਟਰੋਲੀਅਮ ਜੈੱਲ ਅਤੇ ਅਮੋਨੀਅਮ ਨਾਈਟ੍ਰੇਟ ਦੀ ਵਰਤੋਂ ਬਾਰੇ ਪਤਾ ਲੱਗਾ ਹੈ, ਜੋ ਗੁਪਤ ਢੰਗ ਨਾਲ ਚੱਲ ਰਹੀ ਸੀ ਅਤੇ ਜਿਸਨੂੰ ਛਾਪਿਆਂ ਮਗਰੋਂ ਕੁਝ ਦਿਨ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਮੁੱਖ ਮੰਤਰੀ ਸ੍ਰੀ ਯੇਡੀਯੁਰੱਪਾ ਦੇ ਪਿੱਤਰੀ ਕਸਬੇ ਸ਼ਿਵਮੋਗਾ ’ਚ ਵੀ 22 ਜਨਵਰੀ ਨੂੰ ਅਜਿਹੀ ਹੀ ਮਿਲਦੀ-ਜੁਲਦੀ ਘਟਨਾ ਵਾਪਰੀ ਸੀ। ਕਰਨਾਟਕ ਦੇ ਸਿਹਤ ਮੰਤਰੀ ਕੇ. ਸੁਧਾਕਰ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਪੀੜਤਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੁਲੀਸ ਮੁਤਾਬਕ ਇਹ ਘਟਨਾ ਪੇਰੇਸਾਂਡਰਾ ਕੋਲ ਹਿਰੇਨਗਵੱਲੀ ’ਚ ਵਾਪਰੀ। ਲੋਕਾਂ ਵੱਲੋਂ ਜਿਲੇਟਨ ਦੀ ਵਰਤੋਂ ਸਬੰਧੀ ਕੀਤੀਆਂ ਸ਼ਿਕਾਇਤਾਂ ਮਿਲਣ ’ਤੇ ਪੁਲੀਸ ਨੇ 7 ਫਰਵਰੀ ਨੂੰ ਇਸ ਖਾਣ ’ਚ ਖੁਦਾਈ ਦਾ ਕੰਮ ਬੰਦ ਕਰ ਦਿੱਤਾ ਸੀ।

Leave a Reply

Your email address will not be published. Required fields are marked *