ਬਰਤਾਨਵੀ ਕੰਪਨੀ ਨੇ ਭਾਰਤ ਸਰਕਾਰ ਤੋਂ ਮੁਆਵਜ਼ਾ ਲੈਣ ਦੀ ਪ੍ਰਕਿਰਿਆ ਤੇਜ਼ ਕੀਤੀ

ਨਵੀਂ ਦਿੱਲੀ : ਅਮਰੀਕਾ ਤੇ ਯੂਕੇ ਸਣੇ ਪੰਜ ਮੁਲਕਾਂ ਦੀਆਂ ਅਦਾਲਤਾਂ ਨੇ ਉਸ ਮੁਆਵਜ਼ੇ ਨੂੰ ਮਾਨਤਾ ਦੇ ਦਿੱਤੀ ਹੈ ਜਿਸ ਤਹਿਤ ਭਾਰਤ ਨੂੰ ‘ਕੇਅਰਨ ਐਨਰਜੀ’ ਕੰਪਨੀ ਨੂੰ 1.4 ਅਰਬ ਡਾਲਰ ਅਦਾ ਕਰਨ ਲਈ ਕਿਹਾ ਗਿਆ ਹੈ। ਸੂਤਰਾਂ ਮੁਤਾਬਕ ਜੇਕਰ ਭਾਰਤ ਪੈਸੇ ਅਦਾ ਨਹੀਂ ਕਰਦਾ ਤਾਂ ਬਰਤਾਨਵੀ ਕੰਪਨੀ ਹੁਣ ਇਨ੍ਹਾਂ ਮੁਲਕਾਂ ਵਿਚ ਭਾਰਤੀ ਸੰਪਤੀਆਂ ਜ਼ਬਤ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਕੌਮਾਂਤਰੀ ਟ੍ਰਿਬਿਊਨਲ ਨੇ ਆਪਣੇ ਫ਼ੈਸਲੇ ਵਿਚ ਕੇਅਰਨ ਨੂੰ ਹੋਏ ਨੁਕਸਾਨ ਲਈ ਭਾਰਤ ਸਰਕਾਰ ਨੂੰ 1.4 ਅਰਬ ਡਾਲਰ ਅਦਾ ਕਰਨ ਲਈ ਕਿਹਾ ਸੀ।

ਕੰਪਨੀ ਨੇ ਭਾਰਤ ਦੀ ਰੈਵੇਨਿਊ ਅਥਾਰਿਟੀ ਖ਼ਿਲਾਫ਼ ਟੈਕਸ ਦੀ ਅਦਾਇਗੀ ਦਾ ਕੇਸ ਜਿੱਤਿਆ ਸੀ ਜੋ ਕਿ ਗੁਜ਼ਰੇ ਸਮੇਂ ਤੋਂ ਅਦਾ ਕੀਤਾ ਜਾਣਾ ਸੀ। ਅਮਰੀਕਾ ਤੇ ਯੂਕੇ ਤੋਂ ਇਲਾਵਾ ਕੈਨੇਡਾ, ਨੀਦਰਲੈਂਡਜ਼ ਤੇ ਫਰਾਂਸ ਦੀਆਂ ਅਦਾਲਤਾਂ ਨੇ ਇਸ ਮੁਆਵਜ਼ੇ ਨੂੰ ਮਾਨਤਾ ਦਿੱਤੀ ਹੈ। ਕੇਅਰਨ ਨੇ ਨੁਕਸਾਨ ਦੀ ਪੂਰਤੀ ਲਈ ਇਸ ਮੁਆਵਜ਼ੇ ਨੂੰ ਸਿੰਗਾਪੁਰ, ਜਪਾਨ, ਯੂਏਈ ਵਿਚ ਵੀ ਰਜਿਸਟਰ ਕਰਨਾ ਸ਼ੁਰੂ ਕਰ ਦਿੱਤਾ ਹੈ।

Leave a Reply

Your email address will not be published. Required fields are marked *