ਫਿਲਮ ਲੇਖ ਸਾਗਰ ਸਰਹੱਦੀ ਦਾ ਦੇਹਾਂਤ

ਮੁੰਬਈ : ਉੱਘੇ ਲੇਖਕ ਤੇ ਫਿਲਮ ਨਿਰਮਾਤਾ ਸਾਗਰ ਸਰਹੱਦੀ (88) ਜਿਨ੍ਹਾਂ ਨੇ ਕਭੀ-ਕਭੀ, ਸਿਲਸਿਲਾ ਅਤੇ ਬਾਜ਼ਾਰ ਵਰਗੀਆਂ ਫਿਲਮਾਂ ਦੀ ਕਹਾਣੀ ਲਿਖੀ ਦਾ ਐਤਵਾਰ ਦੇਰ ਰਾਤ ਦੇਹਾਂਤ ਹੋ ਗਿਆ। ਸਰਹੱਦੀ ਦੇ ਭਤੀਜੇ ਅਤੇ ਫਿਲਮ ਨਿਰਮਾਤਾ ਰਮੇਸ਼ ਤਲਵਾੜ ਨੇ ਦੱਸਿਆ ਕਿ ਉਨ੍ਹਾਂ ਨੇ ਇਥੇ ਸਿਓਨ ਨੇੜੇ ਆਪਣੇ ਘਰ ਵਿੱਚ ਆਖਿਰੀ ਸਾਹ ਲਿਆ। ਉਹ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਐਬਟਾਬਾਦ ਸ਼ਹਿਰ ਨੇੜੇ ਬਫਾ ਵਿੱਚ ਹੋਇਆ ਸੀ। ਉਨ੍ਹਾਂ ਦਾ ਨਾਂ ਗੰਗਾ ਸਾਗਰ ਤਲਵਾੜ ਸੀ। ਸਰਹੱਦੀ ਸੂਬੇ ਨਾਲ ਸਬੰਧ ਹੋਣ ਕਾਰਨ ਉਨ੍ਹਾਂ ਨੇ ਆਪਣੇ ਨਾਂ ਨਾਲ ‘ਸਰਹੱਦੀ’ ਜੋੜ ਲਿਆ ਸੀ। ਬੌਲੀਵੁੱਡ ਹਸਤੀਆਂ ਜਾਵੇਦ ਅਖ਼ਤਰ, ਡਾਇਰੈਕਟਰ ਹਾਂਸਲ ਮਹਿਤਾ, ਅਨੁਭਵ ਸਿਨਹਾ, ਨੀਲਾ ਮਦਹਾਬ ਪਾਂਡਾ ਅਤੇ ਅਦਾਕਾਰ ਜੈਕੀ ਸ਼ਰੌਫ ਨੇ ਸਰਹੱਦੀ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ।

Leave a Reply

Your email address will not be published. Required fields are marked *