ਵਿਦੇਸ਼ੀ ਵੈਕਸੀਨਾਂ: ਹੰਗਾਮੀ ਹਾਲਤ ’ਚ ਵਰਤੋਂ ਸਬੰਧੀ ਅਰਜ਼ੀ ਨੂੰ ਤਿੰਨ ਦਿਨਾਂ ਵਿੱਚ ਮਿਲੇਗੀ ਪ੍ਰਵਾਨਗੀ

ਨਵੀਂ ਦਿੱਲੀ : ਸਰਕਾਰ ਨੇ ਅੱਜ ਕਿਹਾ ਕਿ ਭਾਰਤੀ ਡਰੱਗ ਰੈਗੂਲੇਟਰ ਕੋਵਿਡ-19 ਤੋਂ ਬਚਾਅ ਲਈ ਦੇਸ਼ ਵਿੱਚ ਸੀਮਤ ਹੰਗਾਮੀ ਵਰਤੋਂ ਦੀ ਇਜਾਜ਼ਤ ਮੰਗਦੀਆਂ ਵਿਦੇਸ਼ੀ ਵੈਕਸੀਨਾਂ ਦੀ ਅਰਜ਼ੀ ’ਤੇ (ਅਰਜ਼ੀ ਦਾਖ਼ਲ ਕਰਨ ਤੋਂ) ਤਿੰਨ ਕੰਮਕਾਜੀ ਦਿਨਾਂ ਵਿੱਚ ਫੈਸਲਾ ਲਏਗਾ। ਸਰਕਾਰ ਨੇ ਕਿਹਾ ਕਿ ਭਾਰਤੀ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਦੀ ਅਗਵਾਈ ਵਾਲੀ ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਵਿਦੇਸ਼ੀ ਵੈਕਸੀਨ ਨੂੰ ਹੰਗਾਮੀ ਹਾਲਾਤ ’ਚ ਸੀਮਤ ਵਰਤੋਂ ਦੀ ਪ੍ਰਵਾਨਗੀ ਮਿਲਣ ਦੀ ਤਰੀਕ ਤੋਂ ਤਿੰਨ ਦਿਨਾਂ ਅੰਦਰ ਰਜਿਸਟਰੇਸ਼ਨ ਸਰਟੀਫਿਕੇਟ ਤੇ ਦਰਾਮਦ ਲਾਇਸੈਂਸ ਦੇ ਅਮਲ ਨੂੰ ਸ਼ੁਰੂ ਕਰ ਦੇਵੇਗੀ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਸੀਡੀਐੱਸਸੀਓ ਨੇ ਵਿਦੇਸ਼ੀ ਕੋਵਿਡ-19 ਵੈਕਸੀਨਾਂ ਨੂੰ ਪ੍ਰਵਾਨਗੀ ਸਬੰਧੀ ਰੈਗੂਲੇਟਰੀ ਅਮਲ ਨੂੰ ਸਪਸ਼ਟ ਕਰਨ ਲਈ ਤਫ਼ਸੀਲੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਦੱਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਨੇ ਵਿਦੇਸ਼ੀ ਵੈਕਸੀਨਾਂ, ਜੋ ਡਬਲਿਊਐੱਚਓ ਦੀ ਸੂਚੀ ਵਿੱਚ ਸ਼ਾਮਲ ਹਨ ਜਾਂ ਜਿਨ੍ਹਾਂ ਨੂੰ ਅਮਰੀਕਾ, ਯੂਰੋਪ, ਬਰਤਾਨੀਆ ਜਾਂ ਜਪਾਨ ਜਿਹੇ ਮੁਲਕਾਂ ਦੇ ਰੈਗੂਲੇਟਰ ਲੋੜੀਂਦੇ ਟਰਾਇਲਾਂ ਮਗਰੋਂ ਹਰੀ ਝੰਡੀ ਦੇ ਚੁੱਕੇ ਹਨ, ਦੀ ਦਰਾਮਦ ਦਾ ਫੈਸਲਾ ਕੀਤਾ ਸੀ।

Leave a Reply

Your email address will not be published. Required fields are marked *