ਕਰੋਨਾ ਖ਼ਿਲਾਫ਼ ਜੰਗ ’ਚ ਵਿਗਿਆਨੀਆਂ ਤੇ ਖੋਜੀਆਂ ਦੀ ਭੂਮਿਕਾ ਅਹਿਮ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੌਮੀ ਤਕਨੀਕ ਦਿਵਸ ਮੌਕੇ ਕਿਹਾ ਕਿ ਦੇਸ਼ ਦੇ ਵਿਗਿਆਨੀ ਤੇ ਖੋਜੀ ਚੁਣੌਤੀ ਭਰੇ ਹਾਲਾਤਾ ’ਚ ਪਿਛਲੇ ਸਾਲ ਭਰ ਤੋਂ ਕੋਵਿਡ-19 ਖ਼ਿਲਾਫ਼ ਲੜਾਈ ’ਚ ਸਖਤ ਮਿਹਨਤ ਕਰਕੇ ਯੋਗਦਾਨ ਦੇ ਰਹੇ ਹਨ।

ਮੋਦੀ ਨੇ ਟਵੀਟ ਕਰਕੇ ਕਿਹਾ, ‘ਕੌਮੀ ਤਕਨੀਕ ਦਿਵਸ ’ਤੇ ਅਸੀਂ ਆਪਣੇ ਵਿਗਿਆਨੀਆਂ ਤੇ ਤਕਨੀਕ ਪ੍ਰਤੀ ਸਮਰਪਿਤ ਲੋਕਾਂ ਦੀ ਸਖਤ ਮਿਹਨਤ ਨੂੰ ਪ੍ਰਣਾਮ ਕਰਦੇ ਹਾਂ।’ ਉਨ੍ਹਾਂ ਕਿਹਾ, ‘ਅੱਜ ਦੇ ਦਿਨ ਅਸੀਂ ਮਾਣ ਨਾਲ 1998 ਦੇ ਪੋਖਰਨ ਪਰਮਾਣੂ ਪ੍ਰੀਖਣ ਨੂੰ ਯਾਦ ਕਰਦੇ ਹਾਂ ਜਿਸ ਨੇ ਭਾਰਤ ਦੀ ਵਿਗਿਆਨਕ ਤੇ ਤਕਨੀਕ ਸਮਰੱਥਾ ਦਾ ਲੋਹਾ ਮੰਨਵਾਇਆ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਵਿਗਿਆਨੀ ਤੇ ਖੋਜੀ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ, ‘ਪਿਛਲੇ ਸਾਲ ਕੋਵਿਡ-19 ਖ਼ਿਲਾਫ਼ ਲੜਾਈ ਦੌਰਾਨ ਉਨ੍ਹਾਂ ਸਖਤ ਮਿਹਨਤ ਕੀਤੀ। ਮੈਂ ਉਨ੍ਹਾਂ ਦੀਆਂ ਭਾਵਨਾਵਾਂ ਤੇ ਜਜ਼ਬੇ ਦੀ ਸ਼ਲਾਘਾ ਕਰਦਾ ਹਾਂ।’ ਸਾਲ 1998 ’ਚ 11 ਮਈ ਵਾਲੇ ਦਿਨ ਹੀ ਭਾਰਤ ਨੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਦਾ ਦੂਜਾ ਸਫ਼ਲ ਪਰਮਾਣੂ ਪ੍ਰੀਖਣ ਕੀਤਾ ਸੀ। ਇਹ ਪ੍ਰੀਖਣ ਰਾਜਸਥਾਨ ਦੇ ਪੋਖਰਨ ’ਚ ਕੀਤਾ ਗਿਆ ਸੀ। ਤਕਨੀਕ ਦੇ ਖੇਤਰ ’ਚ ਭਾਰਤ ਦੀ ਇਸ ਪ੍ਰਾਪਤੀ ’ਤੇ ਹੀ ਕੌਮੀ ਤਕਨੀਕ ਦਿਵਸ ਮਨਾਇਆ ਜਾਂਦਾ ਹੈ।

Leave a Reply

Your email address will not be published. Required fields are marked *