ਬੈੱਡਰੂਮ ਨੂੰ ਮਹਿਕਾਉਣ ਦੇ ਨਾਲ-ਨਾਲ ਸਕੂਨ ਦੀ ਨੀਂਦ ਦਵਾਉਣਗੇ ਇਹ ਬੂਟੇ

ਕੁਝ ਲੋਕ ਆਮਤੌਰ ‘ਤੇ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਨੂੰ ਰਾਤ ਦੇ ਸਮੇਂ ਠੀਕ ਢੰਗ ਨਾਲ ਨੀਂਦ ਨਹੀਂ ਆਉਂਦੀ। ਇਸ ਦੇ ਪਿੱਛੇ ਦਾ ਕਾਰਨ ਤਣਾਅ ਵੀ ਹੋ ਸਕਦਾ ਹੈ। ਇਸ ਲਈ ਕੁਝ ਲੋਕ ਰਾਤ ਨੂੰ ਨੀਂਦ ਲੈਣ ਲਈ ਦਵਾਈਆਂ ਦਾ ਵੀ ਸਹਾਰਾ ਲੈਂਦੇ ਹਨ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਇਕ ਵਧੀਆ ਉਪਾਅ ਹੈ ਕਿ ਤੁਸੀਂ ਆਪਣੇ ਬੈੱਡਰੂਮ ਵਿਚ ਕੁਝ ਖ਼ਾਸ ਬੂਟੇ ਲਗਾ ਲਓ। ਮਾਹਰਾਂ ਮੁਤਾਬਕ ਅਜਿਹੇ ਕਈ ਬੂਟੇ ਹਨ ਜਿਹੜੇ ਅਨੀਂਦਰੇ ਦੀ ਸਮੱਸਿਆ ਦੂਰ ਕਰਨ ‘ਚ ਸਹਾਇਤਾ ਕਰਦੇ ਹਨ। ਇਸ ਦੇ ਨਾਲ ਹੀ ਇਹ ਬੂਟੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਵੀ ਸਾਫ਼ ਕਰਨ ‘ਚ ਸਹਾਇਤਾ ਕਰਦੇ ਹਨ। ਹੋਰ ਤਾਂ ਹੋਰ ਇਹ ਪੌਦੇ ਤੁਹਾਡੇ ਘਰ ਨੂੰ ਚਾਰ ਚੰਨ ਲਗਾ ਦੇਣਗੇ। ਆਓ ਅੱਜ ਅਸੀਂ ਤੁਹਾਨੂੰ ਵਧੀਆਂ ਨੀਂਦ ਦਵਾਉਣ ਲਈ ਫ਼ਾਇਦੇਮੰਦ ਬੂਟਿਆਂ ਬਾਰੇ ਦੱਸਦੇ ਹਾਂ।

ਲੈਵੇਂਡਰ(Lavender)

 ਲੈਵੇਂਡਰ ਦੀ ਮੱਧਮ-ਮੱਧਮ ਖ਼ੁਸ਼ਬੂ ਤੁਹਾਡੇ ਬੈੱਡਰੂਮ ਨੂੰ ਮਹਿਕਾਉਣ ਦਾ ਕੰਮ ਕਰੇਗੀ। ਮਾਹਰਾ ਮੁਤਾਬਕ ਇਸ ਵਿਚ ਅਜਿਹੇ ਕਈ ਗੁਣ ਹੁੰਦੇ ਹਨ ਜਿਹੜੇ ਦਿਲ ਦੀ ਗਤੀ ਨੂੰ ਸਹੀ ਰੱਖਦੇ ਹਨ। ਇਸ ਦੇ ਨਾਲ ਹੀ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਕੇ ਤਣਾਅ ਤੋਂ ਰਾਹਤ ਦਵਾਉਂਦੇ ਹਨ। ਅਜਿਹੀ ਸਥਿਤੀ ਵਿਚ ਰਾਤ ਨੂੰ ਵਧੀਆਂ ਅਤੇ ਡੂੰਘੀ ਨੀਂਦ ਆਉਂਦੀ ਹੈ।

ਸਨੇਕ ਪਲਾਂਟ(Snake Plant)

ਮਾਹਰਾਂ ਮੁਤਾਬਕ ਸਨੇਕ ਪਲਾਂਟ ਆਕਸੀਜਨ ਦੀ ਨਿਕਾਸੀ ਕਰਦੇ ਹਨ ਅਤੇ ਕਾਰਬਨਡਾਈਆਕਸਾਈਡ ਲੈਂਦਾ ਹੈ। ਅਜਿਹੀ ਸਥਿਤੀ ਵਿਚ ਇਹ ਬੂਟੇ ਆਲੇ-ਦੁਆਲੇ ਦੀ ਹਵਾ ਸ਼ੁੱਧ ਕਰਦਾ ਹੈ। ਇਸ ਨਾਲ ਤਣਾਅ ਘੱਟ ਹੋ ਕੇ ਚੰਗੀ ਨੀਂਦ ਆਉਣ ਵਿਚ ਸਹਾਇਤਾ ਮਿਲਦੀ ਹੈ।

ਐਲੋਵੇਰਾ(Aloe Vera)

ਐਲੋਵੇਰਾ ਰਾਤ ਦੇ ਸਮੇਂ ਆਕਸੀਜਨ ਛੱਡਦਾ ਹੈ। ਇਸ ਨਾਲ ਵਾਤਾਵਰਣ ਸ਼ੁੱਧ ਹੁੰਦਾ ਹੈ। ਨਤੀਜੇ ਵਜੋਂ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ। 

ਜਰਬੇਰਾ ਡੇਜ਼ੀਜ਼(Gerbera Daisies)

ਆਪਣੇ ਬੈੱਡਰੂਮ ਵਿਚ ਜਰਬੇਰਾ ਡੇਜ਼ੀਜ਼ ਦਾ ਬੂਟਾ ਲਗਾ ਸਕਦੇ ਹੋ। ਰੰਗ-ਬਿਰੰਗੇ ਫੁੱਲਾਂ ਵਾਲਾ ਬੂਟਾ ਤੁਹਾਡੇ ਕਮਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਹਵਾ ਵੀ ਸ਼ੁੱਧ ਕਰੇਗਾ। ਅਜਿਹੀ ਸਥਿਤੀ ਵਿਚ ਤੁਹਾਨੂੰ ਚੰਗੀ ਨੀਂਦ ਆਉਣ ਵਿਚ ਸਹਾਇਤਾ ਮਿਲੇਗੀ।

ਚਮੇਲੀ (Jasmine)

ਆਮਤੌਰ ‘ਤੇ ਤਣਾਅ ਹੋਣ ਕਾਰਨ ਨੀਂਦ ਨਾ ਆਉਣ ਦੀ ਸਮੱਸਿਆ ਹੋਣ ਲਗਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਚਮੇਲੀ ਦਾ ਬੂਟਾ ਲਗਾ ਸਕਦੇ ਹੋ। ਇਸ ਦੀ ਖ਼ੁਸ਼ਬੂ ਤਣਾਅ ਘੱਟ ਕਰਨ ‘ਚ ਸਹਾਇਤਾ ਕਰਦੀ ਹੈ। ਅਜਿਹੀ ਸਥਿਤੀ ਵਿਚ ਅਨੀਂਦਰੇ ਤੋਂ ਪਰੇਸ਼ਾਨ ਲੋਕ ਚਮੇਲੀ ਦਾ ਬੂਟਾ ਆਪਣੇ ਕਮਰੇ ਵਿਚ ਲਗਾ ਸਕਦੇ ਹੋ।

Leave a Reply

Your email address will not be published. Required fields are marked *