ਸਨੇਕ ਪ੍ਰਿੰਟ ਡਰੈੱਸ

ਫੈਸ਼ਨ ਦੀ ਦੁਨੀਆ ’ਚ ਕੁਝ ਵੀ ਸਥਿਰ ਨਹੀਂ ਰਹਿੰਦਾ। ਇਹ ਅਜਿਹੀ ਦੁਨੀਆ ਹੈ ਜਿੱਥੇ ਰੋਜ਼ ਨਵੇਂ-ਨਵੇਂ ਬਦਲਾਅ ਦੇਖਣ ਨੂੰ ਮਿਲਦੇ ਹਨ। ਪੁਰਾਣਾ ਫੈਸ਼ਨ ਨਵਾਂ ਅਤੇ ਨਵਾਂ ਫੈਸ਼ਨ ਪੁਰਾਣਾ ਹੋ ਜਾਂਦਾ ਹੈ। ਵੱਖ-ਵੱਖ ਵੈਰਾਇਟੀ ਦੇ ਕੱਪੜਿਆਂ ’ਚ ਛਾਏ ਐਨੀਮਲ ਅਤੇ ਬਰਡ ਪ੍ਰਿੰਟ ਇਸੇ ਦੀ ਉਦਾਹਰਣ ਹਨ। 60 ਤੋਂ 70 ਦੇ ਦਹਾਕਿਆਂ ’ਚ ਔਰਤਾਂ ਤੋਂ ਲੈ ਕੇ ਮਰਦਾਂ ਦੇ ਪਹਿਰਾਵੇ ’ਚ ਜਾਨਵਰਾਂ ਅਤੇ ਪੰਛੀਆਂ ਦੀ ਛਾਪ ਦੇ ਕੱਪੜੇ ਛਾਏ ਹੋਏ ਸਨ। ਸਮੇਂ ਨਾਲ ਇਹ ਫੈਸ਼ਨ ਪੁਰਾਣਾ ਹੁੰਦਾ ਗਿਆ ਅਤੇ ਨਵੇਂ ਪੈਟਰਨ ਨੇ ਉਸ ਦੀ ਜਗ੍ਹਾ ਲੈ ਲਈ। ਹੁਣ ਫਿਰ ਤੋਂ ਇਸ ਪੈਟਰਨ ਦੇ ਕੱਪੜਿਆਂ ਦੀ ਮਾਰਕੀਟ ’ਚ ਮੰਗ ਵਧ ਗਈ ਹੈ। ਐਨੀਮਲ ਅਤੇ ਬਰਡ ਪ੍ਰਿੰਟ ਨਾਲ ਸਨੇਕ ਪ੍ਰਿੰਟ ਨਾਲ ਬਣੇ ਕੱਪੜੇ ਦੇਸ਼ ਤੋਂ ਲੈ ਕੇ ਵਿਦੇਸ਼ ’ਚ ਧੁੰਮਾਂ ਪਾ ਰਹੇ ਹਨ। ਹਾਲ ਹੀ ’ਚ ਐਕਟ੍ਰੈੱਸ ਪ੍ਰਿਯੰਕਾ ਚੋਪੜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ  ’ਤੇ  ਸਨੇਕ ਪ੍ਰਿੰਟੇਡ ਡਰੈੱਸ ਪਹਿਨੀ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ ’ਚ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ।
ਸਨੇਕ ਪ੍ਰਿੰਟ ਗਾਊਨ ਐਂਡ ਵਾਡੀਕਾਨ
ਸਰਦੀਆਂ ਦਾ ਮੌਸਮ ਹੈ। ਇਸ ਮੌਸਮ ’ਚ ਵਿਆਹ-ਪਾਰਟੀ ਜਾਂ ਆਫਿਸ ਫੰਕਸ਼ਨ ’ਚ ਵੈਸਟਰਨ ਡਰੈੱਸ ਪਹਿਨਣ ਦੀ ਸੋਚ ਰਹੇ ਹੋ ਤਾਂ ਸਨੇਕ ਪ੍ਰਿਰੰਟੇਡ ਲਾਂਗ ਗਾਊਨ ਜਾਂ ਵਾਡੀਕਾਨ ਟ੍ਰਾਈ ਕਰ ਸਕਦੇ ਹੋ। ਇਹ ਡਰੈੱਸ ਤੁਹਾਨੂੰ ਹੋਰਾਂ ਤੋਂ ਵੱਖਰੀ ਲੁੱਕ ਦੇਵੇਗੀ। ਆਪਣੀ ਡਰੈੱਸ ਨਾਲ ਮੈਚਿੰਗ ਕਰਕੇ ਸਨੇਕ ਪ੍ਰਿੰਟ ਬੂਟ, ਬੈਗ ਅਤੇ ਈਅਰਰਿੰਗਸ ਵੀ ਕੈਰੀ ਕਰ ਸਕਦੇ ਹੋ।
ਸਨੇਕ ਪ੍ਰਿੰਟ ਟੌਪ ਐਂਡ ਸਕਰਟ
ਮਾਰਕੀਟ ’ਚ ਸਨੇਕ ਪ੍ਰਿੰਟ ਟੌਪ ਅਤੇ ਸਕਰਟ ਦੀ ਕਈ ਵੈਰਾਇਟੀ ਅਤੇ ਰੰਗ ਮੌਜੂਦ ਹਨ। ਟੌਪ ਨੂੰ ਤੁਸੀਂ ਡੈਨਿਮ ਜੀਨ ਨਾਲ ਪਹਿਨੋ। ਆਫਿਸ ਵੂਮੈਨ ਅਤੇ ਕਾਲਜ ਗਰਲ ਨੂੰ ਸਨੇਕ ਪ੍ਰਿੰਟ ਟੌਪ ਅਤੇ ਸਕਰਟ ਕਾਫੀ ਪਸੰਦ ਆਉਂਦੇ ਹਨ। ਸਕਰਟ ਨੂੰ ਤੁਸੀਂ ਮੈਚਿੰਗ ਹਾਈਨੈੱਕ ਸਵੈਟਰ ਅਤੇ ਬਲੇਜ਼ਰ ਨਾਲ ਕੈਰੀ ਕਰੋ। ਇਸ ਦੇ ਨਾਲ ਸਨੇਕ ਪ੍ਰਿੰਟ ਨਾਲ ਲਾਂਗ ਬੂਟ ਪਹਿਨੋ, ਇਹ ਤੁਹਾਨੂੰ ਪਰਫੈਕਟ ਆਫਿਸ ਵਾਲੀ ਲੁੱਕ ਦੇਣਗੇ।

PunjabKesari


ਸਨੇਕ ਪ੍ਰਿੰਟ ਸਾੜ੍ਹੀ ਅਤੇ ਸੂਟ-ਸਲਵਾਰ
ਸਨੇਕ ਪ੍ਰਿੰਟ ’ਚ ਬਣੀਆਂ ਜ਼ਿਆਦਾਤਰ ਵੈਸਟਰਨ ਡਰੈੱਸ ਚੰਗੀਆਂ ਲੱਗਦੀਆਂ ਹਨ ਪਰ ਅੱਜਕਲ ਐਥਨਿਕ ਵੀਅਰ ਡਰੈੱਸ ਜਿਵੇਂ-ਸਾੜ੍ਹੀ, ਸੂਟ ਸਲਵਾਰ ਅਤੇ ਕੁੜਤੀਆਂ ਵੀ ਮਾਰਕੀਟ ’ਚ ਮਿਲਣ ਲੱਗੀਆਂ ਹਨ। ਇਨ੍ਹਾਂ ਨੂੰ ਤੁਸੀਂ ਆਪਣੀ ਪਸੰਦ ਦੇ ਮੁਤਾਬਕ ਟ੍ਰਾਈ ਕਰ ਸਕਦੇ ਹੋ।
ਸਨੇਕ ਪ੍ਰਿੂੰਟ ਬਲੇਜ਼ਰ ਐਂਡ ਓਵਰ ਕੋਟ
ਸਰਦੀਆਂ ’ਚ ਜ਼ਿਆਦਾਤਰ ਇਕ ਹੀ ਪੈਟਰਨ ਦੇ ਵਿੰਟਰ ਵੀਅਰ ਕੱਪੜੇ ਪਹਿਨੀ ਤੁਹਾਨੂੰ ਲੋਕ ਮਿਲ ਜਾਣਗੇ। ਜੇਕਰ ਤੁਸੀਂ ਹੋਰਾਂ ਤੋਂ ਵੱਖ ਫੈਸ਼ਨੇਬਲ ਅਤੇ ਸਟਾਈਲਿਸ਼ ਦਿਸਣਾ ਚਾਹੁੰਦੇ ਹੋ ਤਾਂ ਸਨੇਕ ਪ੍ਰਿੰਟ ਬਲੇਜ਼ਰ ਅਤੇ ਓਵਰਕੋਟ ਟ੍ਰਾਈ ਕਰ ਸਕਦੇ ਹੋ। ਇਹ ਵਿੰਟਰ ਵਿਅਰ ਤੁਹਾਨੂੰ ਇੰਟਰਨੈਸ਼ਨਲ ਲੁੱਕ ਦੇਣਗੇ।
ਸਨੇਕ ਪ੍ਰਿੰਟ ਜੰਪਸੂਟ
ਟੀਨੇਜ ਗਰਲਜ਼ ਨੂੰ ਜੰਪਸੂਟ ਕਾਫੀ ਪਸੰਦ ਆਉਂਦੇ ਹਨ। ਸਰਦੀਆਂ ਨੂੰ ਧਿਆਨ ’ਚ ਰੱਖ ਕੇ ਤੁਸੀਂ ਜੰਪਸੂਟ ਖਰੀਦ ਰਹੇ ਹੋ ਤਾਂ ਇਕ ਵਾਰ ਸਨੇਕ ਪ੍ਰਿੰਟ ਜੰਪਸੂਟ ਜ਼ਰੂਰ ਟ੍ਰਾਈ ਕਰੋ।

PunjabKesari


ਅਕਸੈੱਸਰੀਜ਼
ਸਨੇਕ ਪ੍ਰਿੰਟ ਬੂਟਸ ਐਂਡ ਬੈਗ

ਸਨੇਕ ਪ੍ਰਿੰਟ ਦੇ ਬੂਟਸ ਅਤੇ ਬੈਗ ਵੀ ਮਾਰਕੀਟ ’ਚ ਆ ਚੁੱਕੇ ਹਨ। ਇਨ੍ਹਾਂ ਨੂੰ ਤੁਸੀਂ ਆਪਣੀ ਕਿਸੇ ਵੀ ਸਨੇਕ ਪ੍ਰਿੰਟ ਵੈਸਟਰਨ ਜਾਂ ਐਥਨਿਕ ਡਰੈੱਸ ਨਾਲ ਮੈਚਿੰਗ ਕਰਕੇ ਪਹਿਨ ਸਕਦੇ ਹੋ।
ਸਨੇਕ ਪ੍ਰਿੰਟ ਈਅਰਿੰਗਸ
ਸਨੇਕ ਪ੍ਰਿੰਟ ਈਅਰਿੰਗਸ ਦੇਖਣ ’ਚ ਕਾਫੀ ਖੂਬਸੂਰਤ ਲੱਗਦੇ ਹਨ। ਇਨ੍ਹਾਂ ਨੂੰ ਤੁਸੀਂ ਆਪਣੀ ਡਰੈੱਸ ਨਾਲ ਮੈਚਿੰਗ ਕਰਕੇ ਟ੍ਰਾਈ ਕਰੋ।

Leave a Reply

Your email address will not be published. Required fields are marked *