ਕੀ ਤੁਹਾਡੇ ਸਰੀਰ ਦੇ ਵੀ ਹਾਰਮੋਨ ਹੁੰਦੇ ਨੇ ਅਣਬੇਲੈਂਸ ਤਾਂ ਜਾਣੋ ਮੁੱਖ ਲੱਛਣ ਅਤੇ ਕਾਰਨ

ਸਾਡੇ ਸਰੀਰ ਵਿੱਚ ਹਾਰਮੋਨ ਦੀ ਮੁੱਖ ਭੂਮਿਕਾ ਹੁੰਦੀ ਹੈ। ਪੁਰਸ਼ਾਂ ਦੀ ਤੁਲਨਾ ’ਚ ਮਹਿਲਾਵਾਂ ਦੇ ਸਰੀਰ ਵਿੱਚ ਹਾਰਮੋਨ ਬਹੁਤ ਜ਼ਿਆਦਾ ਜ਼ਰੂਰੀ ਮੰਨੇ ਜਾਂਦੇ ਹਨ, ਜੋ ਬਦਲਦੇ ਰਹਿੰਦੇ ਹਨ। ਸਰੀਰ ਵਿੱਚ ਹਾਰਮੋਨਸ ਦਾ ਅਣ-ਬੈਲੇਂਸ ਹੋਣਾ ਆਮ ਸਮੱਸਿਆ ਹੈ। ਇਹ ਕੁਝ ਸਮੇਂ ਬਾਅਦ ਠੀਕ ਵੀ ਹੋ ਜਾਂਦਾ ਹੈ ਪਰ ਕਈ ਲੋਕਾਂ ਵਿੱਚ ਹਾਰਮੋਨ ਕੰਟਰੋਲ ਹੋਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ। ਹਾਰਮੋਨ ਵਿੱਚ ਉਤਾਰ ਚੜ੍ਹਾਅ ਜ਼ਿੰਦਗੀ ਭਰ ਬਣਿਆ ਰਹਿੰਦਾ ਹੈ, ਜਿਸ ਕਾਰਨ ਲੋਕਾਂ ਨੂੰ ਕਈ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਸਾਡੇ ਸਰੀਰ ਵਿੱਚ ਹਾਰਮੋਨਜ਼ ਵੱਧ ਜਾਂ ਘੱਟ ਜਾਂਦੇ ਹਨ, ਤਾਂ ਇਸ ਨੂੰ ਹਾਰਮੋਨ ਅਸੰਤੁਲਨ ਕਿਹਾ ਜਾਂਦਾ ਹੈ। ਇਸ ਦਾ ਪੂਰੇ ਸਰੀਰ ਤੇ ਅਸਰ ਦਿਖਾਈ ਦਿੰਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਹਾਰਮੋਨ ਅਣ-ਬੈਲੇਂਸ ਹੋਣ ਦੇ ਲੱਛਣ, ਕਾਰਨ ਅਤੇ ਇਸ ਠੀਕ ਕਰਨ ਦੇ ਕੁਝ ਅਸਰਦਾਰ ਘਰੇਲੂ ਨੁਸਖ਼ੇ ਬਾਰੇ ਦੱਸਾਂਗੇ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ…

ਹਾਰਮੋਨ ਅਣ ਬੈਲੇਂਸ ਹੋਣ ਦੇ ਜਾਣੋ ਲੱਛਣ

ਅਚਾਨਕ ਭਾਰ ਦਾ ਵਧਣਾ ਅਤੇ ਘਟਨਾ
ਥਕਾਨ ਮਹਿਸੂਸ ਹੋਣੀ
ਚਮੜੀ ਖੁਸ਼ਕ ਹੋਣੀ
ਖਾਣਾ ਨਾ ਪਚਣਾ,
ਕਬਜ਼ ਅਤੇ ਡਾਇਰੀਆ ਹੋਣਾ
ਦਿਲ ਦੀ ਧੜਕਣ ਘੱਟ ਹੋ ਜਾਣੀ
ਚਿਹਰੇ ’ਤੇ ਵਾਲ ਆ ਜਾਣੇ
ਰਾਤ ਨੂੰ ਸੌਂਦੇ ਸਮੇਂ ਜ਼ਿਆਦਾ ਪਸੀਨਾ ਆਉਣਾ
ਛਾਤੀ ਵਿੱਚ ਦਰਦ ਅਤੇ ਜਲਣ ਹੋਣੀ
ਪਿਆਸ ਜ਼ਿਆਦਾ ਲੱਗਣੀ
ਮਾਸਪੇਸ਼ੀਆਂ ਕਮਜ਼ੋਰ ਹੋ ਜਾਣੀਆਂ
ਵਾਰ-ਵਾਰ ਪਿਸ਼ਾਬ ਆਉਣਾ

ਹਾਰਮੋਨ ਅਣ ਬੈਲੇਂਸ ਹੋਣ ਦੇ ਮੁੱਖ ਕਾਰਨ
ਖ਼ੂਨ ਵਿੱਚ ਗੁਲੂਕੋਜ਼ ਤੋਂ ਜ਼ਿਆਦਾ ਇੰਸੁਲਿਨ ਬਣਨਾ
ਸ਼ੂਗਰ ਹੋਣ ਦੇ ਕਾਰਨ
ਤਣਾਅ ਦੀ ਸਮੱਸਿਆ ਹੋਣਾ
ਥਾਇਰਾਇਡ ਦੀ ਸਮੱਸਿਆ ਕਾਰਨ
ਖਾਣੇ ਵਿੱਚ ਪੌਸ਼ਕ ਤੱਤਾਂ ਦੀ ਘਾਟ ਕਾਰਨ
ਗਰਭ ਨਿਰੋਧਕ ਗੋਲੀਆਂ ਦਾ ਜ਼ਿਆਦਾ ਸੇਵਨ ਕਰਨ ਕਰਕੇ 

Leave a Reply

Your email address will not be published. Required fields are marked *