ਚਮੜੀ ਦੇ ਨਾਲ-ਨਾਲ ਫਟੇ ਬੁੱਲ੍ਹਾਂ ਦਾ ਵੀ ਇਲਾਜ ਕਰਦੈ ‘ਨਾਰੀਅਲ ਤੇਲ’, ਜਾਣੋ ਵਰਤੋਂ ਦੇ ਢੰਗ

 

ਨਾਰੀਅਲ ਦਾ ਤੇਲ ਕੁਦਰਤ ਦੀ ਸਾਨੂੰ ਉਹ ਦੇਣ ਹੈ ਜਿਸ ਦੀ ਵਰਤੋਂ ਖਾਣਾ ਬਣਾਉਣ ਦੇ ਨਾਲ-ਨਾਲ ਸਰੀਰ ‘ਤੇ ਲਗਾਉਣ ਲਈ ਵੀ ਕਰ ਸਕਦੇ ਹਾਂ। ਕਈ ਸਾਰੀਆਂ ਰਿਸਰਚ ਮੁਤਾਬਕ ਨਾਰੀਅਲ ਦੇ ਤੇਲ ‘ਚ ਬਣਿਆ ਭੋਜਨ ਕਰਨ ਨਾਲ ਸਰੀਰ ਸਰਦੀ-ਜ਼ੁਕਾਮ, ਕਮਜ਼ੋਰ ਇਮਿਊਨਿਟੀ ਅਤੇ ਇਥੇ ਤੱਕ ਕੀ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦਾ ਹੈ। ਗੱਲ ਜੇਕਰ ਸੁੰਦਰਤਾ ਦੀ ਕਰੀਏ ਤਾਂ ਚਮੜੀ ਦੀ ਡਰਾਈਨੈੱਸ ਨਾਲ ਜੁੜੇ ਕਿਸੇ ਵੀ ਪਾਰਟ ‘ਤੇ ਨਾਰੀਅਲ ਦਾ ਤੇਲ ਲਗਾਉਣ ਨਾਲ ਤੁਹਾਨੂੰ ਲਾਭ ਮਿਲਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਨਾਰੀਅਲ ਤੇਲ ਦੇ ਕੁਝ ਹੈਰਾਨ ਕਰਨ ਵਾਲੇ ਨੁਕਤੇ…

ਬੁੱਲ੍ਹ ਬਣਾਏ ਮੁਲਾਇਮ
ਕੁਝ ਔਰਤਾਂ ਹਮੇਸ਼ਾ ਫਟੇ ਬੁੱਲ੍ਹਾਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਮਾਰਕਿਟ ‘ਚ ਮਿਲਣ ਵਾਲੇ ਕਿਸੇ ਵੀ ਪ੍ਰਾਡੈਕਟ ਦੀ ਥਾਂ ਜੇਕਰ ਨਾਰੀਅਲ ਦਾ ਤੇਲ ਬੁੱਲ੍ਹਾਂ ‘ਤੇ ਲਗਾਓ ਤਾਂ ਤੁਹਾਨੂੰ ਬਿਹਤਰੀਨ ਫਾਇਦੇ ਮਿਲਦੇ ਹਨ। ਬੁੱਲ੍ਹਾਂ ‘ਤੇ ਡਾਇਰੈਕਟ ਲਗਾਉਣ ਦੀ ਥਾਂ ਜੇਕਰ ਤੁਸੀਂ ਨਹਾਉਣ ਦੇ ਬਾਅਦ ਆਪਣੀ ਨਾਭੀ (ਧੁੰਨੀ) ‘ਚ ਨਾਰੀਅਲ ਦਾ ਤੇਲ ਹਰ ਰੋਜ਼ ਲਗਾਓ ਤਾਂ ਤੁਹਾਡੇ ਬੁੱਲ੍ਹ ਨਾ ਸਿਰਫ ਫੱਟਣ ਤੋਂ ਬਚਣਗੇ ਨਾਲ ਹੀ ਇਹ ਪਿੰਕ ਅਤੇ ਸਾਫਟ ਬਣਨਗੇ।

ਐਂਟੀ ਫੰਗਲ
ਨਾਰੀਅਲ ਦੇ ਤੇਲ ‘ਚ ਐਂਟੀ ਫੰਗਲ ਗੁਣ ਪਾਏ ਜਾਂਦੇ ਹਨ। ਜੇਕਰ ਤੁਹਾਡੇ ਪੈਰ, ਨਹੁੰ ਜਾਂ ਫਿਰ ਸਰੀਰ ਦੇ ਕਿਸੇ ਵੀ ਹਿੱਸੇ ‘ਤੇ ਕੋਈ ਇੰਫੈਕਸ਼ਨ ਹੈ ਤਾਂ ਉਸ ਥਾਂ ‘ਤੇ ਸਵੇਰੇ-ਸ਼ਾਮ ਨਾਰੀਅਲ ਦਾ ਤੇਲ ਲਗਾਓ। ਫੰਗਲ ਇੰਫੈਕਸ਼ਨ ਤਾਂ ਦੂਰ ਹੋਵੇਗੀ ਹੀ, ਤੁਹਾਡੇ ਹੱਥ-ਪੈਰ ਬਹੁਤ ਜ਼ਿਆਦਾ ਸਾਫਟ ਹੋਣਗੇ।
ਨਾਰੀਅਲ ਤੇਲ ਨਾਲ ਕਰੋ ਸਪਾ
ਨਾਰੀਅਲ ਤੇਲ ਨਾਲ ਸਪਾ ਸੁਣਨ ‘ਚ ਤਾਂ ਸ਼ਾਇਦ ਅਜੀਬ ਲੱਗੇ ਪਰ ਇਹ ਸਪਾ ਤੁਹਾਡੀ ਚਮੜੀ ਨੂੰ ਬਿਲਕੁੱਲ ਸਾਫ ਅਤੇ ਹੈਲਦੀ ਬਣਾ ਦੇਵੇਗਾ। ਨਾਰੀਅਲ ਤੇਲ ਨਾਲ ਸਪਾ ਲੈਣ ਲਈ ਤਿੰਨ ਚਮਚੇ ਓਟਸ ਲਓ ਅਤੇ ਉਸ ‘ਚ ਨਾਰੀਅਲ ਤੇਲ ਮਿਲਾ ਕੇ ਪੇਸਟ ਬਣਾ ਲਓ। ਜੇਕਰ ਤੁਹਾਡੇ ਕੋਲ ਮਾਈਕ੍ਰੋ ਹੈ ਤਾਂ 30 ਸੈਕਿੰਡ ਲਈ ਇਨ੍ਹਾਂ ਨੂੰ ਮਾਈਕ੍ਰੋ ਕਰੋ, ਜੇਕਰ ਨਹੀਂ ਤਾਂ ਪਾਣੀ ‘ਚ ਕੁਝ ਦੇਰ ਓਟਸ ਉਬਾਲੋ। ਉਸ ਦੇ ਬਾਅਦ ਠੰਡੇ ਹੋ ਜਾਣ ਤਾਂ ਉਸ ‘ਚ ਨਾਰੀਅਲ ਤੇਲ ਮਿਲਾਓ। ਇਸ ਪੇਸਟ ਦੇ ਨਾਲ ਆਪਣੇ ਪੂਰੇ ਸਰੀਰ ਦੀ ਮਾਲਿਸ਼ ਕਰੋ। 15 ਦਿਨ ‘ਚ 1 ਵਾਰ ਇਸ ਸਪਾ ਨੂੰ ਜ਼ਰੂਰ ਫਲੋਅ ਕਰੋ।

ਮਸੂੜਿਆਂ ਦੀ ਸਮੱਸਿਆ
ਨਾਰੀਅਲ ਦੇ ਤੇਲ ਨੂੰ ਹਲਕੇ ਗਰਮ ਪਾਣੀ ‘ਚ ਪਾ ਕੇ ਸਵੇਰੇ-ਸ਼ਾਮ ਗਰਾਰੇ ਕਰੋ। ਅਜਿਹਾ ਕਰਨ ਨਾਲ ਮਸੂੜਿਆਂ ਨਾਲ ਜੁੜੀ ਹਰ ਪ੍ਰਾਬਲਮ ਕੁਝ ਹੀ ਦਿਨਾਂ ‘ਚ ਦੂਰ ਹੋ ਜਾਵੇਗੀ। ਇਸ ਦੇ ਇਲਾਵਾ ਜਿੰਨਾ ਹੋ ਸਕੇ ਮਿੱਠੇ ਤੋਂ ਦੂਰ ਰਹੋ। ਨਾਰੀਅਲ ਪਾਣੀ ਪੀਣ ਨਾਲ ਮੂੰਹ ‘ਚੋਂ ਆਉਣ ਵਾਲੀ ਬਦਬੂ ਦੀ ਸਮੱਸਿਆ ਦੂਰ ਹੁੰਦੀ ਹੈ।
ਸਕੱਰਬ 
ਸਪਾ ਦੇ ਨਾਲ-ਨਾਲ ਤੁਸੀਂ ਨਾਰੀਅਲ ਤੇਲ ਦੇ ਨਾਲ ਸਕਰਬਿੰਗ ਵੀ ਕਰ ਸਕਦੇ ਹੋ।1 ਕੌਲੀ ‘ਚ 2 ਚਮਚੇ ਖੰਡ, 1 ਚਮਚਾ ਸ਼ਹਿਦ ਅਤੇ 1 ਟੀ ਸਪੂਨ ਨਾਰੀਅਲ ਦਾ ਤੇਲ ਲਓ। ਇਸ ਹੋਮਮੇਡ ਸਕਰੱਬ ਦੇ ਨਾਲ ਆਪਣੇ ਹੱਥ-ਪੈਰ, ਗਰਦਨ, ਬਾਹਾਂ ਅਤੇ ਲੱਤਾਂ ਦੀ ਸਕਰਬਿੰਗ ਕਰੋ। ਨਾਰੀਅਲ ਤੇਲ ਨਾਲ ਬਣਿਆ ਇਹ ਸਕਰੱਬ ਤੁਹਾਡੇ ਸਰੀਰ ਦੀਆਂ ਮਰ ਚੁੱਕੀਆਂ ਕੋਸ਼ਿਕਾਵਾਂ ਨੂੰ ਦੂਰ ਕਰ ਸਕਿਨ ਨੂੰ ਸਾਫਟ ਅਤੇ ਸ਼ਾਇਨੀ ਬਣਾਉਣ ‘ਚ ਮਦਦ ਕਰਦਾ ਹੈ |
ਇਸ ਦੇ ਇਲਾਵਾ ਵਾਲਾਂ ਦੀ ਮਾਲਿਸ਼ ਕਰਨ ਨਾਲ ਵਾਲਾਂ ਨੂੰ ਮਿਲਣ ਵਾਲੇ ਫਾਇਦੇ ਤਾਂ ਤੁਸੀਂ ਸਭ ਜਾਣਦੇ ਹੀ ਹੋ। ਵਾਲਾਂ ‘ਚ ਨਾਰੀਅਲ ਤੇਲ ਲਗਾਉਣ ਦੇ ਬਾਅਦ ਗਰਮ ਤੌਲੀਏ ਦੇ ਨਾਲ ਸਕੈਲਪ ਨੂੰ ਹੀਟ ਦਿਓ। ਇਸ ਨਾਲ ਵਾਲ ਮੁਲਾਇਮ ਅਤੇ ਹੈਲਦੀ ਬਣਨਗੇ।

Leave a Reply

Your email address will not be published. Required fields are marked *