ਘਰ ‘ਚ ਇਨ੍ਹਾਂ ਆਸਾਨ ਸਟੈੱਪਸ ਨਾਲ ਕਰੋ ਫੇਸ਼ੀਅਲ, ਚਿਹਰੇ ‘ਤੇ ਆਵੇਗਾ ਕੁਦਰਤੀ ਨਿਖਾਰ

ਚਿਹਰੇ ‘ਤੇ ਗਲੋਅ ਬਰਕਰਾਰ ਰੱਖਣ ਲਈ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਪੈਂਦੀ ਹੈ। ਇਸ ਲਈ ਆਪਣੀ ਡੇਲੀ ਰੂਟੀਨ ‘ਚ ਕਲੀਜਿੰਗ, ਟੋਨਰ ਅਤੇ ਸੀਰਮ ਆਦਿ ਚੀਜ਼ਾਂ ਦੀ ਵਰਤੋਂ ਕਰਨ ਦੇ ਨਾਲ ਮਹੀਨੇ ‘ਚ ਇਕ ਵਾਰ ਫੇਸ਼ੀਅਲ ਵੀ ਜ਼ਰੂਰ ਕਰਵਾਉਣਾ ਚਾਹੀਦਾ ਹੈ। ਇਸ ਨਾਲ ਡੈੱਡ ਸਕਿਨ ਸੈਲਸ ਰਿਮੂਵ ਹੋ ਕੇ ਨਵੀਂ ਚਮੜੀ ਬਣਨ ‘ਚ ਮਦਦ ਮਿਲਦੀ ਹੈ। ਚਿਹਰੇ ਦੀ ਮਾਲਿਸ਼ ਹੋਣ ਨਾਲ ਬਲੱਡ ਸਰਕੁਲੇਸ਼ਨ ਵਧੀਆ ਹੁੰਦਾ ਹੈ। ਅਜਿਹੇ ‘ਚ ਚਮੜੀ ਵਧੀਆ ਹੋਣ ਕਰਕੇ ਨੈਚੁਰਲ ਗਲੋਅ ਕਰਦੀ ਹੈ। ਪਰ ਪਾਰਲਰ ‘ਚ ਕੈਮੀਕਲਸ ਪ੍ਰੋਡੈਕਟਸ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਅਜਿਹੇ ਪ੍ਰੋਡੈਕਟਸ ਨਾਲ ਖਾਸ ਤੌਰ ‘ਤੇ ਸੈਂਸਟਿਵ ਸਕਿਨ ‘ਤੇ ਸਾਈਡ ਇਫੈਕਟ ਹੋਣ ਦਾ ਖਤਰਾ ਰਹਿੰਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਫੇਸ਼ੀਅਲ ਕਰਨ ਦਾ ਸੋਚ ਰਹੇ ਹੋ ਤਾਂ ਤੁਸੀਂ ਘਰ ‘ਚ ਆਸਾਨੀ ਨਾਲ ਫਰੂਟਸ ਫੇਸ਼ੀਅਲ ਕਰ ਸਕਦੇ ਹੋ ਤਾਂ ਚੱਲੋ ਅੱਜ ਅਸੀਂ ਤੁਹਾਨੂੰ ਸਟੈੱਪ ਬਾਏ ਸਟੈੱਪ ਫਰੂਟ ਫੇਸ਼ੀਅਲ ਕਰਨਾ ਸਿਖਾਉਂਦੇ ।

ਸਟੈੱਪ-1 ਕਲੀਜ਼ਿੰਗ ਫੇਸ਼ੀਅਲ ਦੇ ਸਭ ਤੋਂ ਪਹਿਲੇ ਸਟੈੱਪ ਕਲੀਜ਼ਿੰਗ ਨੂੰ ਤੁਸੀਂ ਕੱਚੇ ਦੁੱਧ ਨਾਲ ਕਰ ਸਕਦੇ ਹੋ। ਇਸ ਨਾਲ ਚਮੜੀ ਡੂੰਘਾਈ ਤੋਂ ਸਾਫ ਹੋ ਕੇ ਪੋਸ਼ਿਤ ਹੁੰਦੀ ਹੈ। ਇਸ ਲਈ ਇਕ ਕੌਲੀ ‘ਚ 2 ਚਮਚ ਦੁੱਧ ਲਓ। ਫਿਰ ਉਸ ਨੂੰ ਹਲਕੇ ਹੱਥਾਂ ਜਾਂ ਕਾਟਨ ਦੀ ਮਦਦ ਨਾਲ ਚਿਹਰੇ ਅਤੇ ਗਰਦਨ ‘ਤੇ ਲਗਾਓ। ਫਿਰ ਦੁੱਧ ਨੂੰ ਚਮੜੀ ‘ਚ ਰਚਣ ਤੱਕ ਮਾਲਿਸ਼ ਕਰੋ।

 

ਸਟੈੱਪ 2-ਸਕਰਬਿੰਗ
ਸਕਰਬਿੰਗ ਨਾਲ ਡੈੱਡ ਸਕਿਨ ਸੈਲਸ ਸਾਫ ਹੋ ਕੇ ਨਵੀਂ ਚਮੜੀ ਆਉਣ ‘ਚ ਮਦਦ ਮਿਲਦੀ ਹੈ। ਪਿੰਪਲਸ, ਦਾਗ-ਧੱਬੇ, ਛਾਈਆਂ ਅਤੇ ਝੁਰੜੀਆਂ ਦੀ ਪ੍ਰੇਸ਼ਾਨੀ ਦੂਰ ਹੋ ਕੇ ਚਿਹਰਾ ਨੈਚੁਰਲੀ ਗਲੋਅ ਕਰਦਾ ਹੈ। ਸਕਰੱਬ ਬਣਾਉਣ ਲਈ ਇਕ ਕੌਲੀ ‘ਚ 1 ਟੀ ਸਪੂਨ ਨਿੰਬੂ ਦੇ ਛਿਲਕੇ ਦਾ ਪਾਊਡਰ ਚੁਟਕੀ ਭਰ ਬੇਕਿੰਗ ਸੋਡਾ ਅਤੇ ਗੁਲਾਬ ਜਲ ਦੀਆਂ ਕੁਝ ਬੂੰਦਾਂ ਮਿਕਸ ਕਰੋ। ਤਿਆਰ ਸਕਰੱਬ ਨੂੰ ਚਿਹਰੇ ‘ਤੇ ਗਰਦਨ ‘ਤੇ ਲਗਾ ਕੇ 2 ਤੋਂ 5 ਮਿੰਟ ਤੱਕ ਹਲਕੇ ਹੱਥਾਂ ਨਾਲ ਸਕਰੱਬ ਕਰੋ। ਤੁਸੀਂ ਇਸ ਦੀ ਥਾਂ ਕੌਫੀ ਪਾਊਡਰ ‘ਚ ਗੁਲਾਬ ਜਲ ਮਿਲਾ ਕੇ ਵਰਤੋਂ ਕਰ ਸਕਦੇ ਹੋ।

 

ਸਟੈੱਪ 3- ਮਾਲਿਸ਼
ਤੀਜੇ ਸਟੈੱਪ ‘ਚ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ। ਔਸ਼ਦੀ ਦੇ ਗੁਣਾਂ ਨਾਲ ਭਰਪੂਰ ਸ਼ਹਿਦ ਨਾਲ ਚਮੜੀ ਨੂੰ ਨਮੀ ਮਿਲਣ ਦੇ ਨਾਲ ਬਲੀਚ ਵੀ ਹੋਵੇਗੀ। ਇਸ ਨੂੰ ਲਗਾਉਣ ਲਈ ਥੋੜ੍ਹੇ ਜਿਹੇ ਸ਼ਹਿਦ ਨੂੰ ਚਿਹਰੇ ਅਤੇ ਗਰਦਨ ‘ਤੇ ਮਾਲਿਸ਼ ਕਰਦੇ ਹੋਏ ਲਗਾਓ। ਫਿਰ ਇਸ ਨੂੰ ਕਰੀਬ 10 ਮਿੰਟ ਤੱਕ ਲੱਗਿਆ ਰਹਿਣ ਦਿਓ। ਬਾਅਦ ‘ਚ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ।
ਸਟੈੱਪ 4- ਸਟੀਮ 
ਸਟੀਮ ਲੈਣ ਨਾਲ ਚਮੜੀ ਦੇ ਪੋਰਸ ਖੁੱਲ੍ਹਦੇ ਹਨ। ਅਜਿਹੇ ‘ਚ ਚਿਹਰੇ ‘ਤੇ ਨੈਚੁਰਲੀ ਗਲੋਅ ਆਉਂਦਾ ਹੈ। ਸਟੀਮ ਲੈਣ ਲਈ ਇਕ ਪੈਨ ‘ਚ ਉਬਲਿਆ ਪਾਣੀ ਭਰੋ। ਫਿਰ ਚਿਹਰੇ ਨੂੰ ਪੈਨ ਦੇ ਉੱਪਰ ਰੱਖ ਕੇ ਪੈਨ ਅਤੇ ਚਿਹਰੇ ਨੂੰ ਤੌਲੀਏ ਨਾਲ ਇਸ ਤਰ੍ਹਾਂ ਢੱਕ ਕੇ ਰੱਖੋ ਕਿ ਸਾਰੀ ਭਾਫ ਫੇਸ ‘ਤੇ ਹੀ ਪਵੇ। ਕਰੀਬ 3-5 ਮਿੰਟ ਭਾਫ ਲਓ।
ਸਟੈੱਪ 5- ਫੇਸਪੈਕ
ਵੱਖ-ਵੱਖ ਫਲਾਂ ਨੂੰ ਮੈਸ਼ ਕਰਕੇ ਤੁਸੀਂ ਨੈਚੁਰਲ ਫੇਸਪੈਕ ਬਣਾ ਸਕਦੇ ਹਨ। ਇਸ ਨਾਲ ਚਿਹਰਾ ਸਾਫ ਹੋ ਕੇ ਮੁਲਾਇਮ ਅਤੇ ਗਲੋਇੰਗ ਨਜ਼ਰ ਆਵੇਗਾ। ਫਰੂਟ ਫੇਸਪੈਕ ਨੂੰ ਬਣਾਉਣ ਲਈ ਕੇਲਾ, ਖੀਰਾ, ਨਿੰਮ ਦੇ ਪੱਤੇ, ਮੁਲਤਾਨੀ ਮਿੱਟੀ, ਦਹੀ, ਸ਼ਹਿਦ ਆਦਿ ਚੀਜ਼ਾਂ ਨੂੰ ਮਿਕਸੀ ‘ਚ ਪਾ ਕੇ ਸਮੂਦ ਜਿਹਾ ਪੇਸਟ ਤਿਆਰ ਕਰੋ। ਤਿਆਰ ਮਿਸ਼ਰਨ ਨੂੰ ਠੰਡਾ ਹੋਣ ਲਈ ਥੋੜ੍ਹੀ ਦੇਰ ਫਰਿੱਜ਼ ‘ਚ ਰੱਖ ਦਿਓ। ਤੈਅ ਸਮੇਂ ਬਾਅਦ ਫੇਸਪੈਕ ਨੂੰ ਫਰਿੱਜ਼ ‘ਚੋਂ ਕੱਢ ਕੇ 15 ਮਿੰਟ ਜਾਂ ਸੁੱਕਣ ਤੱਕ ਲਗਾਓ। ਬਾਅਦ ‘ਚ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਸਾਫ ਕਰ ਲਓ।

PunjabKesari
ਫੇਸ਼ੀਅਲ ਦੇ ਫਾਇਦੇ
1.ਚਮੜੀ ਡੂੰਘਾਈ ਨਾਲ ਸਾਫ ਹੋ ਕੇ ਗਲੋਅ ਕਰਦੀ ਹੈ।
2. ਡੈੱਡ ਚਮੜੀ ਸੈਲਸ ਸਾਫ ਹੋ ਕੇ ਨਵੀਂ ਚਮੜੀ ਆਉਣ ‘ਚ ਮਦਦ ਮਿਲਦੀ ਹੈ।
3. ਚਮੜੀ ‘ਚ ਕਸਾਅ ਆਉਣ ਨਾਲ ਚਿਹਰੇ ‘ਤੇ ਛੇਤੀ ਝੁਰੜੀਆਂ ਨਹੀਂ ਪੈਂਦੀਆਂ ਹਨ।
4. ਚਿਹਰਾ ਨੈਚੁਰਲੀ ਗਲੋਅ ਕਰਦਾ ਹੈ।
5. ਡਲ ਅਤੇ ਡਰਾਈ ਚਮੜੀ ਦੀ ਪ੍ਰੇਸ਼ਾਨੀ ਦੂਰ ਹੋ ਕੇ ਚਮੜੀ ‘ਚ ਨਮੀ ਬਰਕਰਾਰ ਰਹਿੰਦੀ ਹੈ।
6. ਸਭ ਚੀਜ਼ਾਂ ਨੈਚੁਲਰ ਹੋਣ ਕਰਕੇ ਸਾਈਡ ਇਫੈਕਟ ਹੋਣ ਦਾ ਖਤਰਾ ਨਹੀਂ ਹੁੰਦਾ ਹੈ।

Leave a Reply

Your email address will not be published. Required fields are marked *