ਸੁੱਕ ਚੁੱਕੇ ਮੇਕਅਪ ਪ੍ਰਾਡੈਕਟਸ ਨੂੰ ਇਨ੍ਹਾਂ ਬਿਊਟੀ ਹੈਕਸ ਨਾਲ ਬਣਾਓ ਨਵੇਂ ਵਰਗਾ

ਮਹਿਲਾਵਾਂ ਵਿਆਹ, ਪਾਰਟੀ ਜਾਂ ਕਿਸੇ ਫੰਕਸ਼ਨ ‘ਚ ਹੀ ਮੇਕਅਪ ਕਰਨਾ ਪਸੰਦ ਕਰਦੀਆਂ ਹਨ। ਪਰ ਲੰਬੇ ਸਮੇਂ ਤੱਕ ਇਨ੍ਹਾਂ ਮੇਕਅਪ ਪ੍ਰਾਡੈਕਟਸ ਦੀ ਵਰਤੋਂ ਕਰਨ ਨਾਲ ਸੁੱਕਣ ਲੱਗਦੇ ਹਨ। ਉਧਰ ਕਈ ਵਾਰ ਮੇਕਅਪ ਪ੍ਰਾਡੈਕਟਸ ਟੁੱਟਣ ਦੀ ਸਮੱਸਿਆ ਵੀ ਹੋ ਜਾਂਦੀ ਹੈ। ਅਜਿਹੇ ‘ਚ ਔਰਤਾਂ ਇਨ੍ਹਾਂ ਨੂੰ ਸੁੱਟ ਦੇਣਾ ਸਹੀ ਸਮਝਦੀਆਂ ਹਨ। ਪਰ ਤੁਸੀਂ ਕੁਝ ਆਸਾਨ ਬਿਊਟੀ ਹੈਕਸ ਅਜ਼ਮਾ ਕੇ ਮੇਕਅਪ ਦੀਆਂ ਇਨ੍ਹਾਂ ਚੀਜ਼ਾਂ ਨੂੰ ਪਹਿਲੇ ਦੀ ਤਰ੍ਹਾਂ ਨਵੇਂ ਵਰਗਾ ਬਣਾ ਸਕਦੇ ਹੋ। ਚੱਲੋ ਜਾਣਦੇ ਹਾਂ ਇਨ੍ਹਾਂ ਬਿਊਟੀ ਹੈਕਸ ਬਾਰੇ….
ਮਸਕਾਰਾ ਤੇ ਲੀਕੁਵਿਡ ਲਾਈਨਰ-ਹਮੇਸ਼ਾ ਮਸਕਾਰਾ ਤੇ ਲੀਕੁਵਿਡ ਲਾਈਨਰ ਜਲਦੀ ਹੀ ਸੁੱਕ ਜਾਣ ਦੀ ਸ਼ਿਕਾਇਤ ਹੁੰਦੀ ਹੈ। ਇਸ ਨੂੰ ਠੀਕ ਕਰਨ ਤੇ ਦੁਬਾਰਾ ਇਸਤੇਮਾਲ ਕਰਨ ਲਈ ਤੁਸੀਂ ਇਸ ‘ਚ ਆਈ ਡਰਾਪ ਦੀਆਂ ਕੁਝ ਬੂੰਦਾਂ ਪਾਓ। ਫਿਰ ਇਸ ਨੂੰ ਚੰਗੀ ਤਰ੍ਹਾਂ ਨਾਲ ਸ਼ੇਕ ਕਰੋ। ਤੁਹਾਡਾ ਮਸਕਾਰਾ ਤੇ ਲੀਕੁਵਿਡ ਮਸਕਾਰਾ ਪਹਿਲਾਂ ਦੀ ਤਰ੍ਹਾਂ ਇਕਦਮ ਪਰਫੈਕਟ ਹੋ ਜਾਵੇਗਾ।

ਕੰਪੈਕਟ ਪਾਊਡਰ- ਕਈ ਵਾਰ ਮੇਕਅਪ ਕਰਦੇ ਹੋਏ ਜਾਂ ਗਲਤੀ ਨਾਲ ਕੰਪੈਕਟ ਪਾਊਡਰ ਹੱਥ ਤੋਂ ਡਿੱਗ ਕੇ ਟੁੱਟ ਜਾਂਦਾ ਹੈ। ਅਜਿਹੇ ‘ਚ ਮਹਿਲਾਵਾਂ ਇਸ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੀਆਂ ਹਨ ਪਰ ਤੁਸੀਂ ਇਕ ਆਸਾਨ ਤਰੀਕਾ ਅਪਣਾ ਕੇ ਇਸ ਨੂੰ ਦੁਬਾਰਾ ਇਸਤੇਮਾਲ ‘ਚ ਲਿਆ ਸਕਦੇ ਹੋ। ਇਸ ਲਈ ਟੁੱਟੇ ਕੰਪੈਕਟ ਪਾਊਡਰ ਦੇ ਟੁੱਕੜਿਆਂ ਨੂੰ ਜਿਪ ਬੈਗ ‘ਚ ਪਾ ਕੇ ਚੰਗੀ ਤਰ੍ਹਾਂ ਨਾਲ ਕਰੱਸ਼ ਕਰਕੇ ਉਸ ਦਾ ਬਾਰੀਕ ਪਾਊਡਰ ਬਣਾਓ। ਹੁਣ ਇਸ ਨੂੰ ਸਾਫ ਤੇ ਸੁੱਕੇ ਕੰਟੇਨਰ ‘ਚ ਪਾ ਕੇ ਉਪਰ ਤੋਂ ਕੁਝ ਬੂੰਦਾਂ ਅਲਕੋਹਲ ਦੀਆਂ ਪਾ ਕੇ ਮਿਲਾਓ। ਫਿਰ ਗਿੱਲੇ ਹੋਏ ਇਸ ਪਾਊਡਰ ਦੇ ਉਪਰ ਟੀਸ਼ੂ ਪੇਪਰ ਰੱਖ ਕੇ ਹਲਕਾ ਦਬਾਓ ਤੇ ਕੰਪੈਕਟ ਨੂੰ ਰਾਤ ਭਰ ਸੁੱਕਣ ਦਿਓ। ਅਗਲੀ ਸਵੇਰ ਇਸ ਨੂੰ ਚੈੱਕ ਕਰੋ। ਤੁਹਾਨੂੰ ਇਕਦਮ ਨਵੇਂ ਵਰਗਾ ਕੰਪੈਕਟ ਪਾਊਡਰ ਮਿਲ ਜਾਵੇਗਾ।

ਆਈਸ਼ੈਡ-ਟੁੱਟੇ ਕੰਪੈਕਟ ਪਾਊਡਰ ਦੀ ਤਰ੍ਹਾਂ ਤੁਸੀਂ ਖਰਾਬ ਹੋਏ ਆਈਸ਼ੈਡੋ ਨੂੰ ਵੀ ਆਸਾਨੀ ਨਾਲ ਠੀਕ ਕਰ ਸਕਦੇ ਹੋ। ਇਸ ਦੇ ਲਈ ਟੁੱਟੇ ਆਈਸ਼ੈਡੋ ਦੇ ਟੁੱਕੜਿਆਂ ਨੂੰ ਪਲਾਸਟਿਕ ਦੇ ਜਿਪ ਲਾਕ ਬੈਗ ‘ਚ ਪਾ ਕੇ ਬਾਰੀਕ ਪਾਊਡਰ ਬਣਾਓ। ਫਿਰ ਇਸ ਨੂੰ ਸਾਫ ਤੇ ਸੁੱਕੇ ਕੰਟੇਨਰ ‘ਚ ਪਾਓ। ਉਪਰੋਂ ਪਾਣੀ ਦੀਆਂ ਕੁਝ ਬੂੰਦਾਂ ਪਾ ਕੇ ਇਸ ਦਾ ਗਾੜ੍ਹਾ ਪੇਸਟ ਬਣਾਉਂਦੇ ਹੋਏ ਮਿਲਾਓ। ਇਸ ਤੋਂ ਬਾਅਦ ਆਈਸ਼ੈਡੋ ‘ਤੇ ਟਿਸ਼ੂ ਲਗਾ ਕੇ ਚਿਕਣਾ ਕਰੋ। ਫਿਰ ਟਿਸ਼ੂ ਨੂੰ ਹਟਾ ਕੇ ਰਾਤ ਭਰ ਇਸ ਨੂੰ ਸੁੱਕਣ ਦਿਓ। ਅਗਲੇ ਦਿਨ ਤੱਕ ਆਪਣਾ ਆਈਸ਼ੈਡੋ ਇਕਦਮ ਸਹੀ ਤੇ ਇਸਤੇਮਾਲ ਕਰਨ ਵਰਗਾ ਹੋ ਜਾਵੇਗਾ।

ਲੀਕੁਵਿਡ ਸਿੰਦੂਰ-ਸੁੱਕੇ ਹੋਏ ਲੀਕੁਇਡ ਸਿੰਦੂਰ ਨੂੰ ਸਹੀ ਕਰਨ ਲਈ ਇਸ ‘ਚ ਕੁਝ ਬੂੰਦਾਂ ਗੁਲਾਬ ਜਲ ਦੀਆਂ ਮਿਲਾ ਕੇ ਸ਼ੇਕ ਕਰੋ। ਇਸ ਨਾਲ ਤੁਹਾਡਾ ਲੀਕੁਵਿਡ ਸਿੰਦੂਰ ਪਹਿਲੇ ਦੀ ਤਰ੍ਹਾਂ ਇਕਦਮ ਸਹੀ ਹੋ ਜਾਵੇਗਾ।
ਲੀਕੁਇਡ ਲਿਪਸਟਿਕ-ਤੁਸੀਂ ਆਪਣੀ ਸੁੱਕੀ ਲੀਕੁਵਿਡ ਲਿਪਸਟਿਕ ਨੂੰ ਸੁੱਟਣ ਦੀ ਥਾਂ ਮਿੰਟਾਂ ‘ਚ ਸਹੀ ਕਰ ਸਕਦੇ ਹੋ। ਇਸ ਲਈ ਇਸ ‘ਚ ਨਾਰੀਅਲ ਤੇਲ ਦੀਆਂ ਕੁਝ ਬੂੰਦਾਂ ਪਾ ਕੇ ਚੰਗੀ ਤਰ੍ਹਾਂ ਨਾਲ ਸ਼ੇਕ ਕਰਕੇ ਰਾਤ ਭਰ ਦਿਓ। ਅਗਲੀ ਸਵੇਰ ਤੁਸੀਂ ਨਵੇਂ ਵਰਗੀ ਲੀਕੁਵਿਡ ਲਿਪਸਟਿਕ ਵਰਤੋਂ ਕਰ ਸਕਦੇ ਹੋ।
ਨੇਲ ਪੇਂਟ- ਹਮੇਸ਼ਾ ਲੜਕੀਆਂ ਨੇਲ ਪੇਂਟ ਸੁੱਕ ਜਾਣ ਤੋਂ ਪਰੇਸ਼ਾਨ ਰਹਿੰਦੀਆਂ ਹਨ। ਜੇਕਰ ਤੁਸੀਂ ਵੀ ਇਨ੍ਹਾਂ ਸੁੱਕੀਆਂ ਨੇਲ ਪੇਂਟ ਨੂੰ ਸੁੱਟਣ ਦੀ ਥਾਂ ਬਿਊਟੀ ਹੈਕਸ ਅਪਣਾ ਕੇ ਇਸ ਨੂੰ ਨਵੇਂ ਵਰਗੇ ਬਣਾ ਸਕਦੀ ਹੋ। ਇਸ ਲਈ ਇਸ ‘ਚ ਐਸੀਟੋਨ ਦੀਆਂ ਕੁਝ ਬੂੰਦਾਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।

Leave a Reply

Your email address will not be published. Required fields are marked *