ਸਿਹਤ ਲਈ ਬੇਹੱਦ ਲਾਹੇਵੰਦ ਹਨ ‘ਪਰਵਲ’, ਪਾਚਨ ਤੰਤਰ ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਹੋਣਗੀਆਂ ਦੂਰ

ਗਰਮੀ ਦੇ ਮੌਸਮ ‘ਚ ਲੋਕਾਂ ਨੂੰ ਸਬਜ਼ੀਆਂ ਦੀ ਚੋਣ ਕਰਨ ਵਿਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਇਸ ਦੇ ਬਾਵਜੂਦ ਗਰਮੀ ਵਿਚ ਕੁਝ ਅਜਿਹੀਆਂ ਸਬਜ਼ੀਆਂ ਵੀ ਹਨ, ਜੋ ਇਸ ਮੌਸਮ ‘ਚ ਆਸਾਨੀ ਨਾਲ ਮਿਲ ਜਾਂਦੀਆਂ ਹਨ। ਪਰਵਲ ਗਰਮੀਆਂ ਦੀ ਇਕ ਬਿਹਤਰੀਨ ਸਬਜ਼ੀ ਹੈ। ਪਰਵਲ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਲੰਬੇ ਸਮੇਂ ਤੱਕ ਤਾਜ਼ਾ ਰਹਿੰਦਾ ਹੈ। ਪਰਵਲ ‘ਚ ਵਿਟਾਮਿਨ-ਏ, ਵਿਟਾਮਿਨ-ਬੀ1 ਅਤੇ ਵਿਟਾਮਿਨ-ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਕੈਲਸ਼ੀਅਮ ਦਾ ਵੀ ਚੰਗਾ ਸਰੋਤ ਹੈ। ਇਸ ਦੇ ਛਿਲਕਿਆਂ ‘ਚ ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ।
ਪਰਵਲ ਖਾਣ ਦੇ ਫਾਇਦੇ—
1. ਕਬਜ਼ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ

ਪਰਵਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ‘ਚ ਖਾਸ ਤੌਰ ‘ਤੇ ਫਾਇਦੇਮੰਦ ਹੁੰਦਾ ਹੈ। ਪਰਵਲ ‘ਚ ਮੌਜੂਦ ਬੀਜ ਕਬਜ਼ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ‘ਚ ਫਾਇਦੇਮੰਦ ਹੁੰਦੇ ਹਨ। ਸ਼ੂਗਰ ਦੇ ਮਰੀਜ਼ਾਂ ਨੂੰ ਖਾਸ ਤੌਰ ‘ਤੇ ਪਰਵਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

2. ਚਿਹਰੇ ਦੀਆਂ ਛਾਈਆਂ ਨੂੰ ਕਰੇ ਦੂਰ
ਪਰਵਲ ‘ਚ ਮੌਜੂਦ ਐਂਟੀ-ਆਕਸੀਡੈਂਟ ਵੱਧਦੀ ਉਮਰ ਦੇ ਲੱਛਣਾਂ ਨੂੰ ਘੱਟ ਕਰਨ ‘ਚ ਮਦਦਗਾਰ ਹੁੰਦੇ ਹਨ। ਇਹ ਚਿਹਰੇ ਦੀਆਂ ਝਾਹਈਆਂ ਅਤੇ ਬਾਰੀਕ ਰੇਖਾਵਾਂ ਨੂੰ ਦੂਰ ਕਰਨ ‘ਚ ਮਦਦਗਾਰ ਹੈ।
3. ਇਮਿਊਨ ਸਿਸਟਮ
ਪਰਵਲ ਇਮਿਊਨ ਸਿਸਟਮ ਨੂੰ ਬਿਹਤਰ ਬਣਾਉਂਦਾ ਹੈ। ਇਹ ਬੁਖਾਰ, ਸਰਦੀ-ਖਾਂਸੀ, ਚਮੜੀ ਦੀ ਇੰਫੈਕਸ਼ਨ ਅਤੇ ਸੱਟ ਨੂੰ ਛੇਤੀ ਭਰਨ ‘ਚ ਮਦਦ ਕਰਦਾ ਹੈ।
4. ਬੱਚਿਆਂ ਲਈ ਫਾਇਦੇਮੰਦ
ਜੇਕਰ ਤੁਹਾਡੇ ਬੱਚੇ ਨੂੰ ਭੁੱਖ ਨਹੀਂ ਲੱਗਣ ਦੀ ਸ਼ਿਕਾਇਤ ਹੈ ਤਾਂ ਉਸ ਨੂੰ ਪਰਵਲ ਦੀ ਸਬਜ਼ੀ ਖੁਆਓ। ਪਰਵਲ ਦੀ ਵਰਤੋਂ ਕਰਨ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।

5. ਪਾਚਨ ਤੰਤਰ
ਪਰਵਲ ‘ਚ ਭਰਪੂਰ ਮਾਤਰਾ ‘ਚ ਡਾਈਟਰੀ ਫਾਈਬਰਸ ਪਾਏ ਜਾਂਦੇ ਹਨ। ਜੋ ਪਾਚਨ ਤੰਤਰ ਨੂੰ ਸਹੀ ਰੱਖਣ ‘ਚ ਮਦਦਗਾਰ ਹੁੰਦੇ ਹਨ।
6. ਪੇਨ-ਕਿੱਲਰ ਦਾ ਕਰੇ ਕੰਮ
ਸਰੀਰ ਵਿਚ ਕਿਸੇ ਵੀ ਤਰ੍ਹਾਂ ਦੀ ਸਮੱਸਿਆਂ ਹੋਣ ’ਤੇ ਪਰਵਲ ਦੀ ਵਰਤੋਂ ਕਰਨੀ ਚਾਹੀਦੀ ਹੈ। ਪਰਵਲ ਦਾ ਲੇਪ ਪੇਨ-ਕਿੱਲਰ ਦੀ ਤਰ੍ਹਾਂ ਕੰਮ ਕਰਦਾ ਹੈ।
7. ਪਿੱਤ, ਵਾਈ ਅਤੇ ਗਰਮੀ ਨੂੰ ਕਰੇ ਦੂਰ
ਆਯੂਰਵੇਦ ਦੀ ਦ੍ਰਿਸ਼ਟੀ ਤੋਂ ਪਰਵਲ ਹਲਕਾ, ਰੁੱਖਾ, ਕੁੜੱਤਣ ਵਾਲਾ ਅਤੇ ਗਰਮ ਹੁੰਦਾ ਹੈ। ਇਨ੍ਹਾਂ ਗੁਣਾਂ ਕਾਰਨ ਪਿੱਤ, ਵਾਈ ਅਤੇ ਗਰਮੀ ਨੂੰ ਦੂਰ ਕਰਦਾ ਹੈ।
10 ਦਿਨ ਲਗਾਤਾਰ ਪੀਓ ਇਕ ਕੱਪ ‘ਕੱਦੂ ਦਾ ਰਸ’, ਦੂਰ ਹੋਣਗੇ ਇਹ ਰੋਗ

8. ਸਿਰ ਦਰਦ ਤੋਂ ਮਿਲੇ ਆਰਾਮ
ਸਿਰ ਦਰਦ ਹੋਣ ’ਤੇ ਪਰਵਲ ਦੀ ਜੜ੍ਹ ਦਾ ਲੇਪ ਕਰਨ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹੈ।

Leave a Reply

Your email address will not be published. Required fields are marked *