ਸਿਰਫ਼ ਹੇਅਰ ਮਾਸਕ ਹੀ ਨਹੀਂ, ਬੀਨਸ ਸਣੇ ਇਹ ਚੀਜ਼ਾਂ ਖਾਣ ਨਾਲ ਘੱਟ ਹੋਣਗੇ ਵਾਲ ਝੜਨੇ

ਜਨਾਨੀਆਂ ਆਪਣੇ ਵਾਲਾਂ ਦੀ ਦੇਖਭਾਲ ਕਰਨ ਲਈ ਕਈ ਤਰ੍ਹਾਂ ਦੇ ਨੁਸਖ਼ਿਆਂ ਦਾ ਇਸਤੇਮਾਲ ਕਰਦੀਆਂ ਹਨ ਪਰ ਵਾਲ ਫਿਰ ਵੀ ਕਮਜ਼ੋਰ ਹੋ ਕੇ ਵਾਲ ਟੁੱਟਣ ਲੱਗ ਜਾਂਦੇ ਹਨ। ਉਹ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਕਈ ਤਰ੍ਹਾਂ ਦੇ ਸ਼ੈਂਪੂ ਅਤੇ ਹੇਅਰ ਮਾਸਕ ਦੀ ਵੀ ਵਰਤੋਂ ਕਰਦੀਆਂ ਹਨ ਪਰ ਕੋਈ ਖ਼ਾਸ ਫਰਕ ਨਹੀਂ ਪੈਂਦਾ। ਵਾਲਾਂ ਨੂੰ ਮਜ਼ਬੂਤ ਬਣਾਉਣ ਲਈ ਤੁਹਾਨੂੰ ਖੁਰਾਕ ਦਾ ਵੀ ਖ਼ਾਸ ਧਿਆਨ ਰੱਖਣਾ ਹੋਵੇਗਾ। ਤੁਸੀਂ ਜੋ ਵੀ ਖਾਂਦੇ ਹੋ ਉਸ ਨਾਲ ਤੁਹਾਡੇ ਵਾਲਾਂ ਨੂੰ ਪੋਸ਼ਣ ਮਿਲਦਾ ਹੈ। ਅੱਜ ਅਸੀਂ ਅਜਿਹੀਆਂ ਹੀ 3 ਚੀਜ਼ਾਂ ਦੇ ਬਾਰੇ ‘ਚ ਦੱਸਾਂਗੇ ਜਿਸ ਨਾਲ ਤੁਹਾਡੇ ਵੀ ਵਾਲ ਹੋਰ ਵੀ ਜ਼ਿਆਦਾ ਮਜ਼ਬੂਤ ਹੋਣਗੇ। ਤਾਂ ਚੱਲੋ ਜਾਣਦੇ ਹਾਂ ਇਸ ਦੇ ਬਾਰੇ ‘ਚ…

ਮਸ਼ਰੂਮ 
ਤੁਸੀਂ ਖਾਣੇ ‘ਚ ਰੋਟੀ, ਦਾਲ, ਚੌਲ, ਸਬਜ਼ੀ ਅਤੇ ਸਲਾਦ ਰੋਜ਼ ਖਾਂਦੇ ਹੋਵੋਗੇ। ਪਰ ਕਈ ਚੀਜ਼ਾਂ ਦੀ ਘਾਟ ਪੂਰੀ ਕਰਨ ਲਈ ਤੁਸੀਂ ਪੋਸ਼ਣ ਯੁਕਤ ਆਹਾਰ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡੇ ਵਾਲ ਮਜ਼ਬੂਤ ਅਤੇ ਚਮਕਦਾਰ ਹੋਣਗੇ। ਮਸ਼ਰੂਮ ‘ਚ 94 ਗ੍ਰਾਮ ਮਾਈਕਰੋ ਬਾਇਓਟਿਨ ਪਾਇਆ ਜਾਂਦਾ ਹੈ। ਤੁਹਾਡੇ ਵਾਲਾਂ ਨੂੰ ਸਿਰਫ਼ 30 ਤੋਂ 35 ਗ੍ਰਾਮ ਮਾਇਕਰੋ ਗ੍ਰਾਮ ਬਾਇਓਟਿਨ ਦੀ ਲੋੜ ਹੁੰਦੀ ਹੈ। ਬਾਇਓਟਿਨ ਦੀ ਘਾਟ ਦੇ ਕਾਰਨ ਹੀ ਵਾਲ ਬੇਜਾਨ ਹੋ ਕੇ ਟੁੱਟਣ ਲੱਗਦੇ ਹਨ। ਜੇਕਰ ਤੁਸੀਂ ਅਜਿਹਾ ਸੋਚ ਰਹੇ ਹਨ ਕਿ ਸਿਰਫ਼ ਇਕ ਦਿਨ ਤੁਸੀਂ ਮਸ਼ਰੂਮ ਦਾ ਸੇਵਨ ਕਰਕੇ ਵਾਲਾਂ ‘ਚ ਬਾਇਓਟਿਨ ਦੀ ਘਾਟ ਪੂਰੀ ਕਰ ਲਓਗੇ ਤਾਂ ਅਜਿਹਾ ਬਿਲਕੁੱਲ ਵੀ ਨਹੀਂ ਹੈ। ਤੁਹਾਨੂੰ ਨਿਯਮਿਤ ਤੌਰ ‘ਤੇ ਇਸ ਦਾ ਸੇਵਨ ਕਰਨਾ ਹੋਵੇਗਾ। ਇਸ ਨਾਲ ਤੁਹਾਡੇ ਵਾਲ ਮਜ਼ਬੂਤ ਹੋਣਗੇ।

ਬੀਨਸ
ਤੁਸੀਂ ਬੀਨਸ ਦੇ ਨਾਲ ਵੀ ਆਪਣੇ ਵਾਲਾਂ ਨੂੰ ਮਜ਼ਬੂਤ ਬਣਾ ਸਕਦੇ ਹੋ। ਤੁਸੀਂ ਰਾਤ ਨੂੰ ਛੋਲੇ, ਖੜ੍ਹੀ ਮੂੰਗੀ ਦੀ ਦਾਲ ਭਿਓਂ ਕੇ ਸਵੇਰੇ ਗੰਢੇ, ਟਮਾਟਰ, ਨਿੰਬੂ ਪਾ ਕੇ ਇਸ ਦਾ ਸੇਵਨ ਕਰ ਸਕਦੇ ਹੋ। ਬੀਨਸ ‘ਚ ਆਇਰਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਨਾਨ ਵੈਜੀਟੇਰੀਅਨ ਲੋਕਾਂ ਨੂੰ ਇਸ ਦੇ ਰਾਹੀਂ ਆਇਰਨ ਮਿਲ ਜਾਂਦਾ ਹੈ। ਜਨਾਨੀਆਂ ਨੂੰ ਸਭ ਤੋਂ ਜ਼ਿਆਦਾ ਆਇਰਨ ਦੀ ਲੋੜ ਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਹਰ ਮਹੀਨੇ ਮਾਹਵਾਰੀ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦੇ ਕਾਰਨ ਉਨ੍ਹਾਂ ਨੂੰ ਸਰੀਰ ‘ਚ ਵਿਟਾਮਿਨ ਅਤੇ ਪ੍ਰੋਟੀਨ ਦੀ ਘਾਟ ਹੋ ਜਾਂਦੀ ਹੈ। ਇਸ ਲਈ ਉਨ੍ਹਾਂ ਨੂੰ ਆਇਰਨ ਅਤੇ ਕੈਲਸ਼ੀਅਮ ਦੀ ਬਹੁਤ ਹੀ ਜ਼ਿਆਦਾ ਲੋੜ ਹੁੰਦੀ ਹੈ। ਬੀਨਸ ਦੀ ਵਰਤੋਂ ਕਰਨ ਨਾਲ ਤੁਹਾਡੇ ਵਾਲ ਵੀ ਮਜ਼ਬੂਤ ਹੁੰਦੇ ਹਨ।

ਚਿਕਨ ਲੈੱਗ ਪੀਸ
ਜੇਕਰ ਤੁਸੀਂ ਨਾਨਵੈੱਜ ਖਾਂਦੇ ਹੋ ਤਾਂ ਤੁਸੀਂ ਚਿਕਨ ਲੈੱਗ ਪੀਸ ਖਾ ਸਕਦੇ ਹੋ। ਇਸ ‘ਚ ਏਲਾਈਸੀਨ ਨਾਂ ਦਾ ਐਮਿਨੋ ਐਸਿਡ ਪਾਇਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਸਰੀਰ ਆਇਰਨ ਆਸਾਨੀ ਨਾਲ ਸੋਖ ਲੈਂਦਾ ਹੈ। ਸਰੀਰ ਨੂੰ ਰੋਜ਼ 28 ਗ੍ਰਾਮ ਏਲਾਈਸੀਨ ਦੀ ਲੋੜ ਹੁੰਦੀ ਹੈ। ਇਸ ਦਾ ਸੇਵਨ ਤੁਸੀਂ ਹਫ਼ਤੇ ‘ਚ 3 ਵਾਰ ਕਰ ਸਕਦੇ ਹੋ। ਇਸ ਨਾਲ ਤੁਹਾਡੇ ਵਾਲ ਡਿੱਗਣੇ ਘੱਟ ਹੋ ਜਾਣਗੇ। ਇਸ ਤੋਂ ਇਲਾਵਾ ਵਾਲ, ਲੰਬੇ, ਸੰਘਣੇ, ਚਮਕਦਾਰ ਅਤੇ ਮਜ਼ਬੂਤ ਵੀ ਹੋਣਗੇ।

Leave a Reply

Your email address will not be published. Required fields are marked *