ਬੇਹੱਦ ਲਾਭਕਾਰੀ ਹੈ ‘ਨਾਰੀਅਲ ਦਾ ਸਿਰਕਾ’, ਇਸਤੇਮਾਲ ਕਰਨ ਨਾਲ ਸਰੀਰ ਦੇ ਕਈ ਰੋਗ ਹੋਣਗੇ ਦੂਰ

ਨਾਰੀਅਲ ਇਕ ਸੁਪਰਫੂਡ ਹੈ ਜਿਸ ਨੂੰ ਸਿਹਤਮੰਦ ਲਾਭ ਦੇ ਖਜਾਨੇ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਨਾਰੀਅਲ ਦਾ ਤੇਲ, ਨਾਰੀਅਲ ਦਾ ਦੁੱਧ ਅਤੇ ਕੱਚੇ ਨਾਰੀਅਲ ਵਰਗੀਆਂ ਚੀਜ਼ਾਂ ਡਿਮਾਂਡ ‘ਚ ਰਹਿੰਦੀਆਂ ਹਨ ਅਤੇ ਕਈ ਪਕਵਾਨਾਂ ‘ਚ ਇਸ ਨੂੰ ਵੱਡੇ ਪੈਮਾਨੇ ‘ਤੇ ਇਸਤੇਮਾਲ ਕੀਤਾ ਜਾਂਦਾ ਹੈ। ਹਾਲਾਂਕਿ ਇਕ ਹੋਰ ਨਾਰੀਅਲ ਦਾ ਉਤਪਾਦ ਹੈ ਜਿਸ ਦੇ ਬਾਰੇ ‘ਚ ਅਸੀਂ ਗੱਲ ਕਰਾਂਗੇ ਅਤੇ ਉਹ ਹੈ ਨਾਰੀਅਲ ਦਾ ਸਿਰਕਾ। ਇਹ ਦੱਖਣੀ ਪੂਰਬੀ ਏਸ਼ੀਆ ‘ਚ ਆਮ ਤੌਰ ‘ਤੇ ਇਸਤੇਮਾਲ ਕੀਤਾ ਜਾਣ ਵਾਲਾ ਇਕ ਮਸ਼ਹੂਰ ਐਸੀਡਿਕ ਮਸਾਲਾ ਹੈ। ਇਸ ਨੂੰ ਨਾਰੀਅਲ ਦੇ ਫੁੱਲ ‘ਚੋਂ ਕੱਢਿਆ ਜਾਂਦਾ ਹੈ। ਇਕ ਖਮੀਰ ਪ੍ਰੋਡੈਕਟ ਹੋਣ ਦੇ ਨਾਤੇ ਇਸ ਨੂੰ ਇਕ ਕੁਦਰਤੀ ਸੁਪਰਫੂਡ ਅਤੇ ਪ੍ਰੋਬਾਇਓਟਿਕਸ ਦਾ ਇਕ ਚੰਗਾ ਸੋਰਸ ਮੰਨਿਆ ਜਾਂਦਾ ਹੈ, ਜੋ ਸਾਡੇ ਢਿੱਡ ਦੇ ਬੈਕਟਰੀਆ ਨੂੰ ਸਿਹਤਮੰਦ ਰੱਖਦਾ ਹੈ। ਇਸ ਤੋਂ ਇਲਾਵਾ ਇਹ ਬੀ-ਕੰਪਲੈਕਸ ਵਿਟਾਮਿਨ ਅਤੇ ਅਮੀਨੋ ਐਸਿਡ ਨਾਲ ਵੀ ਭਰਿਆ ਹੋਇਆ ਹੈ ਜਿਸ ਨਾਲ ਸਾਡਾ ਇਮਿਊਨ ਫੰਕਸ਼ਨ ਬਿਹਤਰ ਹੁੰਦਾ ਹੈ। ਇਹ ਕਾਰਬਸ ਤੋਂ ਮੁਕਤ ਹੈ ਅਤੇ ਇਸ ‘ਚ ਕੈਲੋਰੀ ਦੀ ਮਾਤਰਾ ਵੀ ਘੱਟ ਹੁੰਦੀ ਹੈ। ਤੁਸੀਂ ਇਸ ਨੂੰ ਸਾਸ, ਸੂਪ, ਸਲਾਦ ਡ੍ਰੈਸਿੰਗ ਅਤੇ ਡਿਪਸ ਦੇ ਆਪਸ਼ਨ ਦੇ ਤੌਰ ‘ਤੇ ਆਸਾਨੀ ਨਾਲ ਵਰਤੋਂ ਕਰ ਸਕਦੇ ਹੋ।

ਰੀਅਲ ਦੇ ਸਿਰਕੇ ਦੇ ਜ਼ਬਰਦਸਤ ਫਾਇਦੇ

1. ਭਾਰ ਹੋਵੇਗਾ ਘੱਟ
ਨਾਰੀਅਲ ਦੇ ਸਿਰਕੇ ਨੂੰ ਭਾਰ ਘੱਟ ਕਰਨ ਵਾਲੇ ਪ੍ਰੋਡੈਕਟ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ, ਕਿਉਂਕਿ ਇਹ ਉਨ੍ਹਾਂ ਇੰਫਲੇਮੇਸ਼ਨ ਨੂੰ ਘੱਟ ਕਰ ਦਿੰਦਾ ਹੈ ਜੋ ਭਾਰ ਵਧਾਉਣ ਦੀ ਵਜ੍ਹਾ ਹੈ। ਐਸੀਟਿਕ ਐਸਿਡ ਨਾਲ ਭਰਪੂਰ ਇਹ ਚੀਜ਼ ਭੁੱਖ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ। ਇਹ ਭੁੱਖ ਦੀ ਲਲਕ ਨੂੰ ਘੱਟ ਕਰ ਦਿੰਦਾ ਹੈ ਜਿਸ ਨਾਲ ਭਾਰ ਹੌਲੀ-ਹੌਲੀ ਘਟਣ ਲੱਗਦਾ ਹੈ।

2. ਡਾਈਜੇਸ਼ਨ ਹੋਵੇਗਾ ਬਿਹਤਰ
ਨਾਰੀਅਲ ਦਾ ਸਿਰਕਾ ਇਕ ਸਿਹਤਮੰਦ ਪਾਚਨ ਤੰਤਰ ‘ਚ ਯੋਗਦਾਨ ਕਰ ਸਕਦਾ ਹੈ। ਫਰਮੈਂਟੇਸ਼ਨ ਪ੍ਰੋਸੈੱਸ ਜਿਸ ਰਾਹੀਂ ਇਹ ਕੁਦਰਤੀ ਤੌਰ ‘ਤੇ ਕੰਮ ਕਰਦਾ ਹੈ। ਪ੍ਰੋਬਾਇਓਟਿਕਸ ਨੂੰ ਜਨਮ ਦਿੰਦਾ ਹੈ, ਜੋ ਤੁਹਾਡੇ ਢਿੱਡ ਦੀ ਸਿਹਤ ਲਈ ਫਾਇਦੇਮੰਦ ਬੈਕਟੀਰੀਆ ਹੈ। ਇਸ ਤੋਂ ਇਲਾਵਾ ਇਸ ‘ਚ ਐਸੀਟਿਕ ਐਸਿਡ ਦੀ ਮੌਜੂਦਗੀ ਕਈ ਵਾਇਰਸ ਅਤੇ ਬੈਕਟੀਰੀਆ ਨੂੰ ਦੂਰ ਕਰਨ ‘ਚ ਮਦਦ ਕਰਦੀ ਹੈ, ਤੁਸੀਂ ਇਸ ਦੀ ਵਰਤੋਂ ਤਾਜ਼ੇ ਫਲਾਂ ਅਤੇ ਸਬਜ਼ੀਆਂ ਦੇ ਨਾਲ ਕਰ ਸਕਦੇ ਹੋ

3. ਬਲੱਡ ਸ਼ੂਗਰ ਹੋਣਾ
ਨਾਰੀਅਲ ਦੇ ਸਿਰਕੇ ‘ਚ ਐਸੀਟਿਕ ਐਸਿਡ ਹੁੰਦਾ ਹੈ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ‘ਚ ਮਦਦ ਕਰ ਸਕਦਾ ਹੈ ਅਤੇ ਟਾਈਪ-2 ਡਾਇਬਿਟੀਜ਼ ਦੇ ਰੋਗੀਆਂ ਲਈ ਕੁਝ ਰਾਹਤ ਪ੍ਰਦਾਨ ਕਰ ਸਕਦਾ ਹੈ। ਇਸ ਲਈ ਸ਼ੂਗਰ ਦੇ ਰੋਗੀਆਂ ਦੇ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।

Leave a Reply

Your email address will not be published. Required fields are marked *