ਦਿਲ ਲਈ ਲਾਹੇਵੰਦ ਹੈ ਡਾਰਕ ਚਾਕਲੇਟ, ਇਹ ਲੋਕ ਕਰਨ ਧਿਆਨ ਨਾਲ ਵਰਤੋਂ

ਇਕ ਸਮਾਂ ਉਹ ਸੀ ਜਦੋਂ ਚਾਕਲੇਟ ਦੀਆਂ ਸਿਰਫ ਗਿਣੀਆਂ-ਚੁਣੀਆਂ ਕਿਸਮਾਂ ਹੀ ਹੋਇਆ ਕਰਦੀਆਂ ਸਨ। ਪਰ ਅੱਜ ਦੇ ਸਮੇਂ ‘ਚ ਬਾਜ਼ਾਰ ‘ਚ ਕਈ ਤਰ੍ਹਾਂ ਦੀਆਂ ਚਾਕਲੇਟ ਮੌਜੂਦ ਹਨ। ਜਿਵੇਂ ਡਾਰਕ ਚਾਕਲੇਟ, ਬੇਕਿੰਗ ਚਾਕਲੇਟ, ਬਿਟਰਸਵੀਟ ਚਾਕਲੇਟ, ਵ੍ਹਾਈਟ ਚਾਕਲੇਟ, ਮਿਲਕ ਚਾਕਲੇਟ ਆਦਿ। ਡਾਰਕ ਚਾਕਲੇਟ ਇਕ ਖਾਸ ਚਾਕਲੇਟ ਹੈ ਅਤੇ ਇਹ ਸਭ ਨੂੰ ਪਸੰਦ ਵੀ ਆਉਂਦੀ ਹੈ। ਅੱਜ ਕੱਲ੍ਹ ਤਾਂ ਲੋਕ ਇਸ ਦੇ ਇਕ ਦੂਜੇ ਤੋਹਫ਼ੇ ਦੇ ਤੌਰ ‘ਤੇ ਵੀ ਦੇਣ ਲਈ ਇਸਤੇਮਾਲ ਕਰ ਰਹੇ ਹਨ। ਚਾਕਲੇਟ ਨੂੰ ਲੋਕ ਜ਼ਿਆਦਾ ਖਾਂਦੇ ਹਨ ਪਰ ਕਿਸੇ ਵੀ ਚੀਜ਼ ਨੂੰ ਖਾਣ ਤੋਂ ਪਹਿਲਾਂ ਇਸ ਦੇ ਨੁਕਸਾਨ ਅਤੇ ਫਾਇਦੇ ਜ਼ਰੂਰ ਪਤਾ ਹੋਣੇ ਚਾਹੀਦੇ ਹਨ। ਆਓ ਜਾਣਦੇ ਹਾਂ ਇਸ ਨੂੰ ਖਾਣ ਨਾਲ ਕੀ ਨੁਕਸਾਨ ਹਨ ਅਤੇ ਕੀ ਫਾਇਦੇ ਹਨ।
ਦਿਲ ਨੂੰ ਸਿਹਤਮੰਦ ਰੱਖੇ 
ਚਾਕਲੇਟ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ। ਚਾਕਲੇਟ ਸਰੀਰ ‘ਚ ਮੌਜੂਦ ਬੈਡ ਕੋਲੈਸਟਰੋਲ ਨੂੰ ਘੱਟ ਕਰਨ ‘ਚ ਮਦਦ ਕਰਦੀ ਹੈ।

PunjabKesari

ਤਣਾਅ ਘੱਟ ਕਰੇ
ਡਾਰਕ ਚਾਕਲੇਟ ਖਾਣ ਨਾਲ ਤਣਾਅ ਦੂਰ ਹੁੰਦਾ ਹੈ। ਇਸ ‘ਚ ਮੌਜੂਦ ਤੱਤ ਤਣਾਅ ਪੈਦਾ ਕਰਨ ਵਾਲੇ ਹਾਰਮੋਨਜ਼ ਨੂੰ ਕੰਟਰੋਲ ‘ਚ ਕਰਕੇ ਤਣਾਅ ਨੂੰ ਘੱਟ ਕਰਦੇ ਹਨ।
ਬਲੱਡ ਸਰਕੁਲੇਸ਼ਨ ਨੂੰ ਸਹੀ ਰੱਖੇ
ਡਾਰਕ ਚਾਕਲੇਟ ‘ਚ ਮੌਜੂਦ ਤੱਤ ਬਲੱਡ ਸਰਕੁਲੇਸ਼ਨ ਨੂੰ ਨਾਰਮਲ ਰੱਖਦੇ ਹਨ। ਇਸ ਲਈ ਚਾਕਲੇਟ ਸਰੀਰ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ।
ਜਾਣੋ ਇਸ ਦੇ ਨੁਕਸਾਨ
ਭਾਰ ਵਧਾਏ
ਚਾਕਲੇਟ ਦੀ ਜ਼ਿਆਦਾ ਮਾਤਰਾ ‘ਚ ਵਰਤੋਂ ਨਾਲ ਭਾਰ ਵਧ ਸਕਦਾ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਭਾਰ ਘੱਟ ਕਰਨਾ ਹੋਵੇ ਤਾਂ ਉਨ੍ਹਾਂ ਨੂੰ ਜ਼ਿਆਦਾ ਮਾਤਰਾ ‘ਚ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਅਨਿੰਦਰਾ ਅਤੇ ਸਿਰ ਦਰਦ
ਚਾਕਲੇਟ ‘ਚ ਐਂਟੀ-ਆਕਸੀਡੈਂਟਸ, ਵਿਟਾਮਿਨਸ, ਕੈਫੀਨ, ਮਿਨਰਲਸ ਅਤੇ ਫੈਟੀ ਐਸਿਡ ਮੌਜੂਦ ਹੁੰਦੇ ਹਨ। ਇਸ ਲਈ ਤੁਸੀਂ ਇਸ ਦਾ ਸੇਵਨ ਜ਼ਿਆਦਾ ਮਾਤਰਾ ‘ਚ ਕਰੋਗੇ ਤਾਂ ਅਨਿੰਦਰਾ ਅਤੇ ਸਿਰਦਰਦ ਦੀ ਸ਼ਿਕਾਇਤ ਹੋ ਸਕਦੀ ਹੈ।
ਇਰੀਟੇਬਲ ਬਾਵੇਲ ਸਿੰਡਰੋਮ
ਚਾਕਲੇਟ ‘ਚ ਕੈਫੀਨ ਹੁੰਦਾ ਹੈ ਅਤੇ ਕੈਫੀਨ ਨੂੰ ਜ਼ਿਆਦਾ ਮਾਤਰਾ ‘ਚ ਲੈਣ ਨਾਲ ਡਾਇਰੀਆ ਅਤੇ ਇਰੀਟੇਬਲ ਬਾਵੇਲ ਸਿੰਡਰੋਮ ਵਰਗੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ।

ਬਲੱਡ ਪ੍ਰੈਸ਼ਰ ਕੰਟਰੋਲ
ਚਾਕਲੇਟ ‘ਚ ਪਾਇਆ ਜਾਣ ਵਾਲਾ ਕੈਫੀਨ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਦੇ ਸਕਦਾ ਹੈ। ਡਾਰਕ ਚਾਕਲੇਟ ਦੇ ਜ਼ਿਆਦਾ ਸੇਵਨ ਨਾਲ ਤੁਹਾਡਾ ਸਿਰ ਚਕਰਾ ਸਕਦਾ ਹੈ ਅਤੇ ਦਿਲ ਦੀ ਗਤੀ ਤੇਜ਼ ਹੋ ਸਕਦੀ ਹੈ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਹ ਡਾਰਕ ਚਾਕਲੇਟ ਦਾ ਸੇਵਨ ਘੱਟ ਕਰਨ।

Leave a Reply

Your email address will not be published. Required fields are marked *