ਸਰੀਰ ਲਈ ਖਤਰਨਾਕ ਹੋ ਸਕਦੀ ਹੈ ਪਾਣੀ ਦੀ ਜ਼ਿਆਦਾ ਵਰਤੋਂ

ਅਸੀਂ ਬਚਪਨ ਤੋਂ ਲੈ ਕੇ ਅੱਜ ਤੱਕ ਸੁਣਦੇ ਆ ਰਹੇ ਹਾਂ ਕਿ ਜਿੰਨਾ ਜ਼ਿਆਦਾ ਪਾਣੀ ਪੀਓਗੇ ਓਨਾ ਹੀ ਜ਼ਿਆਦਾ ਸਿਹਤਮੰਦ ਰਹੋਗੇ ਪਰ ਲੋੜ ਤੋਂ ਜ਼ਿਆਦਾ ਪਾਣੀ ਪੀਣਾ ਸਾਡੇ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਪਾਣੀ ਪੀਣਾ ਹਰ ਕਿਸੇ ਲਈ ਮੁੱਖ ਹੈ ਪਰ ਓਵਰ ਵਾਟਰ ਇੰਟੈਕ ਨਾਲ ਤੁਹਾਨੂੰ ਓਵਰਹਾਈਡ੍ਰੇਸ਼ਨ ਦੀ ਸਮੱਸਿਆ ਹੋਣ ਲੱਗਦੀ ਹੈ, ਇਸ ਨੂੰ ਵਾਟਰ ਇੰਟਾਕਿਸਕੇਸ਼ਨ ਵੀ ਕਿਹਾ ਜਾਂਦਾ ਹੈ। ਅਜਿਹੇ ‘ਚ ਅਸੀਂ ਇਥੇ ਤੁਹਾਨੂੰ ਦੱਸਾਂਗੇ ਕਿ ਜ਼ਿਆਦਾ ਪਾਣੀ ਪੀਣ ਨਾਲ ਤੁਹਾਡੀ ਸਿਹਤ ਨੂੰ ਕੀ-ਕੀ ਨੁਕਸਾਨ ਝੱਲਣੇ ਪੈ ਸਕਦੇ ਹਨ।
ਜ਼ਿਆਦਾ ਪਾਣੀ ਪੀਣ ਦੇ ਨੁਕਸਾਨ
ਕਿਡਨੀ ਨੂੰ ਨੁਕਸਾਨ

ਓਵਰਹਾਈਡ੍ਰੇਸ਼ਨ ਦੀ ਵਜ੍ਹਾ ਨਾਲ ਸਾਡੀ ਕਿਡਨੀ ਨੂੰ ਵੀ ਨੁਕਸਾਨ ਹੁੰਦਾ ਹੈ। ਦਰਅਸਲ ਜਦੋਂ ਅਸੀਂ ਜ਼ਿਆਦਾ ਪਾਣੀ ਪੀਂਦੇ ਹਾਂ ਤਾਂ ਇਸ ਦੀ ਵਜ੍ਹਾ ਨਾਲ ਆਰਜੀਨਿਨ ਵੈਸੋਪ੍ਰੋਸਿਨ ਦਾ ਪਲਾਜ਼ਮਾ ਪੱਧਰ ਘੱਟ ਹੋ ਜਾਂਦਾ ਹੈ। ਜਿਸ ਦਾ ਸਿੱਧਾ ਅਸਰ ਕਿਡਨੀ ਦੀ ਕਾਰਜ ਸਮਰੱਥਾ ‘ਤੇ ਪੈਂਦਾ ਹੈ। ਅਜਿਹੇ ‘ਚ ਜ਼ਿਆਦਾ ਪਾਣੀ ਪੀਣ ਤੋਂ ਬਚਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ।

ਲੀਵਰ ਨੂੰ ਨੁਕਸਾਨ 

ਅਜਿਹੀਆਂ ਬਹੁਤ ਸਾਰੀਆਂ ਰਿਸਰਚਾਂ ਕੀਤੀਆਂ ਗਈਆਂ ਹਨ ਜਿਸ ‘ਚ ਪਾਇਆ ਗਿਆ ਹੈ ਕਿ ਓਵਰਡਿਹਾਈਡ੍ਰੇਸ਼ਨ ਦੀ ਵਜ੍ਹਾ ਸਿਰਫ ਸਾਧਾਰਣ ਪਾਣੀ ਨਹੀਂ ਹੈ, ਸਗੋਂ ਜਦੋਂ ਤੁਸੀਂ ਆਇਰਨ ਯੁਕਤ ਪਾਣੀ ਦਾ ਸੇਵਨ ਕਰਦੇ ਹੋ ਤਾਂ ਵੀ ਓਵਰਡਿਹਾਈਡ੍ਰੇਸ਼ਨ ਦੀ ਸਥਿਤੀ ਲਈ ਜ਼ਿੰਮੇਵਾਰ ਹੁੰਦਾ ਹੈ। ਜਿਸ ਕਾਰਨ ਲੀਵਰ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਸਾਨੂੰ ਲੋੜ ਤੋਂ ਜ਼ਿਆਦਾ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈ।
ਦਿਲ ਦਾ ਖਤਰਾ 
ਜੇਕਰ ਤੁਸੀਂ ਬਹੁਤ ਜ਼ਿਆਦਾ ਮਾਤਰਾ ‘ਚ ਪਾਣੀ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਵੀ ਹਾਰਟ ਫੇਲੀਅਰ ਦੇ ਸ਼ਿਕਾਰ ਹੋ ਸਕਦੇ ਹੋ। ਦਰਅਸਲ ਜਦੋਂ ਤੁਸੀਂ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਸਰੀਰ ‘ਚ ਖੂਨ ਦੀ ਮਾਤਰਾ ਵਧ ਜਾਂਦੀ ਹੈ ਜਿਸ ਦਾ ਸਿੱਧਾ ਦਬਾਅ ਦਿਲ ਦੀਆਂ ਖੂਨ ਧਮਣੀਆਂ ‘ਤੇ ਪੈਂਦਾ ਹੈ। ਜ਼ਿਆਦਾ ਦਬਾਅ ਪੈਣ ਦੀ ਵਜ੍ਹਾ ਨਾਲ ਦਿਲ ਦੀ ਗਤੀ ਰੁਕਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਲਈ ਸਾਨੂੰ ਜ਼ਿਆਦਾ ਪਾਣੀ ਦੇ ਸੇਵਨ ਤੋਂ ਬਚਣਾ ਚਾਹੀਦਾ।

ਸੈੱਲਸ ‘ਚ ਆ ਜਾਂਦੀ ਹੈ ਸੋਜ
ਜਦੋਂ ਤੁਸੀਂ ਲੋੜ ਤੋਂ ਜ਼ਿਆਦਾ ਪਾਣੀ ਪੀਣ ਲੱਗਦੇ ਹੋ ਤਾਂ ਇਸ ਦੀ ਵਜ੍ਹਾਂ ਨਾਲ ਸਰੀਰ ‘ਚ ਸੋਡੀਅਮ ਦਾ ਲੈਵਲ ਘੱਟ ਹੋਣ ਲੱਗਦਾ ਹੈ ਜਿਸ ਤੋਂ ਬਾਅਦ ਪਾਣੀ ਆਸਮੋਸਿਸ ਪ੍ਰਕਿਰਿਆ ਰਾਹੀਂ ਸੈਲਸ ‘ਚ ਦਾਖਲ ਕਰ ਲੈਂਦਾ ਹੈ।
ਇਸ ਕਾਰਨ ਸੈੱਲਸ ‘ਚ ਸੋਜ ਦੀ ਸਮੱਸਿਆ ਹੋਣ ਲੱਗਦੀ ਹੈ। ਇਹ ਸਥਿਤੀ ਬਹੁਤ ਗੰਭੀਰ ਸਮੱਸਿਆ ਨੂੰ ਜਨਮ ਦੇ ਸਕਦੀ ਹੈ, ਜਿਵੇਂ ਮਸਲਸ ਟਿਸ਼ੂ ਅਤੇ ਬ੍ਰੇਨ ਡੈਮੇਜ ਹੋਣਾ ਆਦਿ। ਇਸ ਲਈ ਸਾਨੂੰ ਪਾਣੀ ਦੇ ਜ਼ਿਆਦਾ ਸੇਵਨ ਤੋਂ ਬਚਣਾ ਚਾਹੀਦਾ ਹੈ।

Leave a Reply

Your email address will not be published. Required fields are marked *