‘ਹਾਰਟ ਅਟੈਕ’ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

ਮਸ਼ਹੂਰ ਕਮੇਡੀਅਨ ਰਾਜੂ ਸ੍ਰੀਵਾਸਤਵ ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋਇਆ ਦੱਸਿਆ ਜਾ ਰਿਹਾ ਹੈ। ਪਿਛਲੇ ਦੋ ਸਾਲਾਂ ਵਿਚ ਕਈ ਮਸ਼ਹੂਰ ਹਸਤੀਆਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ, ਜਿਨ੍ਹਾਂ ‘ਚ ਬਾਲੀਵੁੱਡ ਦੇ ਮਸ਼ਹੂਰ ਗਾਇਕ ਕੇ.ਕੇ (53 ਕ੍ਰਿਸ਼ਣ ਕੁਮਾਰ ਕੁੰਨਤ), ਦੱਖਣੀ ਫ਼ਿਲਮਾਂ ਦੇ ਅਦਾਕਾਰ ਪੁਨੀਤ ਕੁਮਾਰ(46) , ਮਸ਼ਹੂਰ ਟੀ.ਵੀ. ਅਦਾਕਾਰ ਸਿਧਾਰਥ ਸ਼ੁਕਲਾ (40) ਵਰਗੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹਨ।

ਵਿਸ਼ਵ ਸਿਹਤ ਸੰਸਥਾ ਅਨੁਸਾਰ, ਪਿਛਲੇ 20 ਸਾਲਾਂ ‘ਚ ਸਭ ਤੋਂ ਜ਼ਿਆਦਾ ਮੌਤਾਂ ਦਿਲ ਦਾ ਦੌਰਾ ਪੈਣ ਕਾਰਨ ਹੋਈਆਂ ਹਨ। ਜਦੋਂ ਦਿਲ ਦੀਆਂ ਮਾਸਪੇਸ਼ੀਆਂ ਲੋੜ ਅਨੁਸਾਰ ਖੂਨ ਪੰਪ ਨਹੀਂ ਕਰਦੀਆਂ ਤਾਂ ਦਿਲ ਨਾਲ ਸਬੰਧਤ ਵਿਕਾਰ ਪੈਦਾ ਹੁੰਦੇ ਹਨ। ਇਸ ਵਿਕਾਰ ਕਾਰਨ ਕਈ ਲੱਛਣ ਪੈਦਾ ਹੁੰਦੇ ਹਨ, ਜੋ ਦਿਲ ਦੇ ਰੋਗਾਂ ਸਬੰਧੀ ਇਸ਼ਾਰਾ ਦਿੰਦੇ ਹਨ। ਜੇਕਰ ਸਮਾਂ ਰਹਿੰਦੇ ਇਨ੍ਹਾਂ ਇਸ਼ਾਰਿਆਂ ਨੂੰ ਸਮਝ ਲਿਆ ਜਾਵੇ ਤਾਂ ਦਿਲ ਦੇ ਦੌਰੇ ਅਤੇ ਦਿਲ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਦਿਲ ਦਾ ਦੌਰਾ ਦੋ ਤਰ੍ਹਂ ਦਾ ਹੁੰਦਾ ਹੈ :-

ਅਚਾਨਕ ਪੈਣ ਵਾਲਾ ਦਿਲ ਦਾ ਦੌਰਾ
ਇਸ ਸਥਿਤੀ ਵਿਚ ਪਹਿਲਾਂ ਕੋਈ ਵੀ ਲੱਛਣ ਨਜ਼ਰ ਨਹੀਂ ਆਉਂਦਾ। ਧਮਣੀਆਂ ਵਿਚ ਜੰਮੇ ਹੋਏ ਪਲਾਕ ਦੇ ਟੁੱਟਣ ਨਾਲ ਇੱਕ ਚੇਨ ਬਣਦੀ ਹੈ ਅਤੇ ਇਸ ਦੌਰਾਨ ਦਿਲ ਦਾ ਦੌਰਾ ਪੈਂਦਾ ਹੈ।

ਹੌਲੀ-ਹੌਲੀ ਪੈਣ ਵਾਲਾ ਦਿਲ ਦਾ ਦੌਰਾ
ਇਸ ਸਥਿਤੀ ਵਿਚ ਧਮਣੀ ਸਮੇਂ ਦੇ ਨਾਲ ਤੰਗ ਹੁੰਦੀ ਜਾਂਦੀ ਹੈ। ਜਦੋਂ ਧਮਣੀ 70 ਫੀਸਦ ਤੋਂ ਵੱਧ ਸੁੰਗੜ ਜਾਂਦੀ ਹੈ ਤਾਂ ਲੱਛਣ ਨਜ਼ਰ ਆਉਣ ਲੱਗ ਜਾਂਦੇ ਹਨ।

ਹੇਠਾਂ ਲਿਖੇ ਲੱਛਣਾਂ ਨੂੰ ਭੁੱਲ ਕੇ ਨਾ ਕਰੋ ਨਜ਼ਰਅੰਦਾਜ਼
ਸਾਹ ਲੈਣ ਵਿਚ ਮੁਸ਼ਕਿਲ :- ਜੇਕਰ ਕਦੇ ਵੀ ਕੰਮ ਕਰਦੇ ਸਮੇਂ, ਆਰਾਮ ਕਰਦੇ ਸਮੇਂ ਜਾਂ ਤੁਰਦੇ ਸਮੇਂ ਸਾਹ ਲੈਣ ਵਿਚ ਔਖ ਹੋਵੇ ਤਾਂ ਦਿਲ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ। ਅਜਿਹੀ ਸਥਿਤੀ ਵਿਚ ਛੋਟੇ-ਛੋਟੇ ਕੰਮ ਕਰਦਿਆਂ ਵੀ ਸਾਹ ਫੁੱਲਣ ਲੱਗ ਜਾਂਦਾ ਹੈ।

ਫਲੂ ਵਰਗੇ ਲੱਛਣ :- ਜੇਕਰ ਕੁਝ ਵੀ ਕਰਨ ਤੋਂ ਬਾਅਦ ਥੱਕਿਆ ਮਹਿਸੂਸ ਹੋਵੇ, ਠੰਡ ਲੱਗੇ, ਜ਼ਿਆਦਾ ਪਸੀਨਾ ਆਵੇ ਤਾਂ ਇਹ ਖੂਨ ਦੇ ਵਹਾਅ ਦੀ ਘਾਟ ਹੋਣ ਦਾ ਇਸ਼ਾਰਾ ਕਰਦਾ ਹੈ।

ਛਾਤੀ ਵਿਚ ਦਰਦ ਹੋਣਾ :- ਜਦੋਂ ਅਸੀਂ ਐਕਰਸਾਈਜ਼/ਕਸਰਤ ਕਰਦੇ ਹਾਂ ਤਾਂ ਦਿਲ ਤੇਜੀ ਨਾਲ ਪੰਪ ਕਰਕੇ ਖੂਨ ਨੂੰ ਮਾਂਸਪੇਸ਼ੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਖੂਨ ਦੀਆਂ ਨਾੜੀਆਂ ‘ਚ ਬਲਾਕੇਜ ਹੋਣ ਕਾਰਨ ਦਿਲ ਅਜਿਹਾ ਨਹੀਂ ਕਰ ਪਾਉਂਦਾ, ਜਿਸ ਨਾਲ ਛਾਤੀ ਵਿਚ ਦਰਦ ਹੁੰਦਾ ਹੈ।

ਥਕਾਵਟ ਅਤੇ ਨੀਂਦ ਨਾ ਆਉਣਾ :- ਜਦੋਂ ਵੀ ਜ਼ਿਆਦਾ ਥਕਾਵਟ ਹੋਵੇ ਅਤੇ ਨੀਂਦ ਨਾ ਆਵੇ ਤਾਂ ਇਹ ਖੂਨ ਵਿਚ ਆਕਸੀਜ਼ਨ ਦੀ ਕਮੀ ਹੋਣ ਦਾ ਇਸ਼ਾਰਾ ਕਰਦੇ ਹਨ।

Leave a Reply

Your email address will not be published. Required fields are marked *