‘ਚਿੱਟਾ ਮੱਖਣ’ ਸਰੀਰ ਲਈ ਹੁੰਦੈ ਬਹੁਤ ਗੁਣਕਾਰੀ, ਅੱਖਾਂ ਦੀ ਰੌਸ਼ਨੀ ਤੇ ਯਾਦਸ਼ਕਤੀ ਵਧਾਉਣ ਸਣੇ ਹੋਣਗੇ ਇਹ ਲਾਭ

ਚਿੱਟਾ ਮੱਖਣ ਪੰਜਾਬੀਆਂ ਦੇ ਖਾਣੇ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਮੱਖਣ ਖਾਣ ‘ਚ ਜਿੰਨਾ ਸੁਆਦ ਹੁੰਦੈ, ਉਸ ਤੋਂ ਵੱਧ ਇਹ ਸਰੀਰ ਲਈ ਗੁਣਕਾਰੀ ਹੁੰਦਾ ਹੈ। ਫਾਇਦੇਮੰਦ ਹੋਣ ਕਾਰਨ ਮੱਖਣ ਨੂੰ ਨਾਸ਼ਤੇ ‘ਚ ਪਹਿਲ ਦੇਣੀ ਚਾਹੀਦੀ ਹੈ। ਬਹੁਤ ਸਾਰੇ ਲੋਕ ਨਾਸ਼ਤੇ ‘ਚ ਬਰੈੱਡ ਬਟਰ ਖਾਣਾ ਪਸੰਦ ਕਰਦੇ ਹਨ, ਜੋ ਸਹੀ ਹੈ।

ਚਿੱਟਾ ਮੱਖਣ ਖਾਣ ਨਾਲ ਨਾ ਸਿਰਫ਼ ਸਰੀਰ ਨੂੰ ਕਈ ਬੀਮਾਰੀਆਂ ਦੂਰ ਰਹਿੰਦੀਆਂ ਹਨ, ਸਗੋਂ ਅੱਖਾਂ ਦੀ ਰੌਸ਼ਨੀ ਅਤੇ ਯਾਦਦਾਸ਼ਤ ਵੀ ਵਧਦੀ ਹੈ। ਪੀਲੇ ਮੱਖਣ ਦੇ ਮੁਕਾਬਲੇ ਚਿੱਟਾ ਮੱਖਣ ਆਸਾਨੀ ਨਾਲ ਪਚ ਜਾਂਦਾ ਹੈ। ਹਾਲਾਂਕਿ ਬਾਜ਼ਾਰ ‘ਚ ਕਈ ਬ੍ਰਾਂਡੇਡ ਪੈਕ (Branded Pack) ਕੀਤੇ ਮੱਖਣ ਉਪਲਬਧ ਹਨ ਪਰ ਬਾਜ਼ਾਰ ‘ਚ ਮਿਲਣ ਵਾਲੇ ਮੱਖਣ ‘ਚ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਵਧਣ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਘਰ ‘ਚ ਬਣੇ ਚਿੱਟੇ ਮੱਖਣ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਖ਼ਬਰ ਦੇ ਜ਼ਰੀਏ ਅਸੀਂ ਤੁਹਾਨੂੰ ਚਿੱਟੇ ਮੱਖਣ ਦੇ ਫ਼ਾਇਦੇ ਅਤੇ ਇਸ ਨੂੰ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ।

ਚਿੱਟੇ ਮੱਖਣ ਦੇ ਫਾਇਦੇ
1. ਚਿੱਟੇ ਮੱਖਣ ਦੇ ਸੇਵਨ ਨਾਲ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ। ਮੱਖਣ ‘ਚ ਆਇਓਡੀਨ ਥਾਇਰਾਇਡ (Iodine Thyroid)ਹੁੰਦਾ ਹੈ, ਜੋ ਗਲੈਂਡਜ਼ ਨੂੰ ਮਜ਼ਬੂਤ ​​ਬਣਾਉਣ ਦਾ ਕੰਮ ਕਰਦਾ ਹੈ।
2. ਚਿੱਟੇ ਮੱਖਣ ਦਾ ਸੇਵਨ ਕਰਨ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ ਅਤੇ ਕੋਲੈਸਟ੍ਰੋਲ (Cholesterol) ਦਾ ਪੱਧਰ ਵੀ ਕੰਟਰੋਲ ‘ਚ ਰਹਿੰਦਾ ਹੈ। ਚਿੱਟੇ ਮੱਖਣ ‘ਚ  ਮੌਜੂਦ ਵਿਟਾਮਿਨ ਅਤੇ ਸੇਲੇਨਿਅਮ ਦਿਲ ਨਾਲ ਸਬੰਧਿਤ ਬੀਮਾਰੀਆਂ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ।
3. ਕਮਜ਼ੋਰ ਮਨ ਨੂੰ ਮਜ਼ਬੂਤ ਕਰਨ ਲਈ ਚਿੱਟੇ ਮੱਖਣ ਦਾ ਸੇਵਨ ਕਰਨਾ ਚਾਹੀਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਚਿੱਟਾ ਮੱਖਣ ਜ਼ਰੂਰ ਖਿਲਾਉਣਾ ਚਾਹੀਦਾ ਹੈ। ਅਜਿਹਾ  ਕਰਨ ਨਾਲ ਬੱਚਾ ਸਿਹਤਮੰਦ ਰਹੇਗਾ ਅਤੇ ਉਸ ਦੀ ਨਜ਼ਰ ਵੀ ਤੇਜ਼ ਹੋਵੇਗੀ।
4. ਹੱਡੀਆਂ ਨੂੰ ਮਜ਼ਬੂਤ ​​ਰੱਖਣ ਦੇ ਨਾਲ-ਨਾਲ ਚਿੱਟੇ ਮੱਖਣ ਦੀ ਵਰਤੋਂ ਕਰਨ ਨਾਲ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।
5. ਚਿੱਟੇ ਮੱਖਣ ‘ਚ ਮੌਜੂਦ ਕੈਲਸ਼ੀਅਮ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
6. ਰੋਜ਼ਾਨਾ ਚਿੱਟੇ ਮੱਖਣ ਦਾ ਸੇਵਨ ਕਰਨ ਨਾਲ ਕੈਂਸਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
7. ਵਜ਼ਨ ਘਟਾਉਣ ਲਈ ਚਿੱਟੇ ਮੱਖਣ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਚਿੱਟੇ ਮੱਖਣ ‘ਚ ਟਰਾਂਸ ਫੈਟ ਮੌਜੂਦ ਹੁੰਦਾ ਹੈ, ਜਿਸ ਦੀ ਮਦਦ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ।

ਕਿਵੇਂ ਬਣਾਉਣਾ ਚਾਹੀਦਾ ਹੈ ਚਿੱਟਾ ਮੱਖਣ
ਘਰ ‘ਚ ਚਿੱਟਾ ਮੱਖਣ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਕਟੋਰੀ ‘ਚ ਦੁੱਧ ਦੀ ਕਰੀਮ ਕੱਢ ਲਓ। ਇਸ ਤੋਂ ਬਾਅਦ ਇਸ ਨੂੰ ਡੂੰਘੇ ਬਾਊਲ ‘ਚ ਪਾਓ ਅਤੇ ਇਸ ਨੂੰ ਕੜਛੀ ਦੀ ਮਦਦ ਨਾਲ ਕੁਝ ਦੇਰ ਤਕ ਜ਼ੋਰ ਨਾਲ ਘੁਮਾਓ, ਅਜਿਹਾ ਕਰਨ ਨਾਲ ਕਰੀਮ ਗਾੜ੍ਹੀ ਹੁੰਦੀ ਦਿਖਾਈ ਦੇਵੇਗੀ। ਕਰੀਮ ਨੂੰ ਲਗਾਤਾਰ ਘੁਮਾਉਣ ਨਾਲ ਮੱਖਣ ਦੁੱਧ ‘ਚ ਪਾਣੀ ਤੋਂ ਵੱਖ ਹੋਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ ਇਸ ਚਿੱਟੇ ਮੱਖਣ ਨੂੰ ਇਕ ਵੱਖਰੇ ਬਾਊਲ ‘ਚ ਕੱਢ ਲਓ ਅਤੇ ਜਿਸ ਤਰ੍ਹਾਂ ਤੁਸੀਂ ਇਸ ਦਾ ਸੇਵਨ ਕਰਨਾ ਚਾਹੁੰਦੇ ਹੋ ਉਸ ਤਰ੍ਹਾਂ ਖਾਓ।

 

 

Leave a Reply

Your email address will not be published. Required fields are marked *