ਔਰਤਾਂ ਲਈ ਵਰਦਾਨ ਹੈ ‘ਕੇਸਰ’, ਮਹਾਵਾਰੀ ’ਚ ਆਉਣ ਵਾਲੀਆਂ ਸਮੱਸਿਆਵਾਂ ਸਣੇ ਦੂਰ ਕਰੇ ਇਹ ਰੋਗ

ਭਾਰਤੀ ਰਸੋਈ ‘ਚ ਪਕਵਾਨਾਂ ਦੀ ਖੁਸ਼ਬੂ ਵਧਾਉਣ ਲਈ ਕੇਸਰ ਦੀ ਵਰਤੋਂ ਕੀਤੀ ਜਾਂਦੀ ਹੈ। ਕੇਸਰ ‘ਚ ਵਿਟਾਮਿਨ-ਏ, ਫੋਲਿਕ ਐਸਿਡ, ਤਾਂਬਾ, ਪੋਟਾਸ਼ੀਅਮ, ਕੈਲਸ਼ੀਅਮ, ਮੈਂਗਨੀਜ, ਲੋਹਾਂ, ਸੇਲੇਨਿਯਮ, ਜਿੰਕ, ਮੈਗਨੀਸ਼ੀਅਮ ਅਤੇ ਹੋਰ ਕਈ ਪੋਸ਼ਕ ਤੱਤ ਹੁੰਦੇ ਹਨ। ਇਸ ਤੋਂ ਇਲਾਵਾ ਲਾਈਕੋਪਿਨ, ਅਲਫਾ, ਕੈਰਟਿਨ ਅਤੇ ਬੀਟਾ ਕੈਰੋਟਿਨ ਦੇ ਗੁਣ ਵੀ ਪਾਏ ਜਾਂਦੇ ਹਨ। ਗੁਣਾਂ ਨਾਲ ਭਰਪੂਰ ਕੇਸਰ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਅ ਕੇ ਰੱਖਦਾ ਹੈ। ਇਸ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਸਰਦੀ ਮੌਸਮ ‘ਚ ਇਸ ਦੀ ਵਰਤੋਂ ਕਰਨਾ ਜ਼ਿਆਦਾ ਬਿਹਤਰ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕੇਸਰ ਦੀ ਵਰਤੋਂ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ….

ਸਿਰ ਦਰਦ ਕਰੇ ਠੀਕ :- ਕੇਸਰ ਨੂੰ ਚੰਦਨ ਨਾਲ ਮਿਲਾ ਕੇ ਮੱਥੇ ‘ਤੇ ਲਗਾਓ। ਅਜਿਹਾ ਕਰਨ ਨਾਲ ਅੱਖਾਂ, ਦਿਮਾਗ ਨੂੰ ਊਰਜਾ ਮਿਲਦੀ ਹੈ। ਇਸ ਪੇਸਟ ਦੀ ਵਰਤੋਂ ਨਾਲ ਸਿਰ ਦਰਦ ਤੋਂ ਵੀ ਤੁਹਾਨੂੰ ਰਾਹਤ ਮਿਲਦੀ ਹੈ।

ਬੁਖ਼ਾਰ ਨੂੰ ਕਰਦੈ ਦੂਰ :- ਕੇਸਰ ਬੁਖ਼ਾਰ, ਸਰਦੀ, ਜੁਕਾਮ ਨੂੰ ਦੂਰ ਕਰਨ ‘ਚ ਸਹਾਈ ਹੁੰਦਾ ਹੈ। 1 ਗਲਾਸ ਦੁੱਧ ‘ਚ ਚੁਟਕੀ 1 ਕੇਸਰ ਤੇ ਸ਼ਹਿਦ ਮਿਲਾ ਕੇ ਪੀਓ। ਇਸ ਤੋਂ ਇਲਾਵਾ ਤੁਸੀਂ ਕੇਸਰ ‘ਚ ਪਾਣੀ ਪਾ ਕੇ ਪੇਸਟ ਬਣਾਓ। ਇਸ ਪੇਸਟ ਨੂੰ ਗਰਦਨ, ਛਾਤੀ ‘ਤੇ ਲਗਾਉਣ ਨਾਲ ਸਰਦੀਆਂ ‘ਚ ਹੋਣ ਵਾਲੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।

ਚਿਹਰੇ ਦੀ ਵਧਾਏ ਖ਼ੂਬਸੂਰਤੀ :- ਚਿਹਰੇ ਦੀ ਖ਼ੂਬਸੂਰਤੀ ਲਈ ਕੇਸਰ ‘ਚ ਚੰਦਨ ਅਤੇ ਦੁੱਧ ਮਿਲਾ ਕੇ ਫੇਸ ਪੈਕ ਤਿਆਰ ਕਰੋ। ਪੈਕ ਨੂੰ 20 ਮਿੰਟ ਲਈ ਲਗਾਉਣ ਮਗਰੋਂ ਕੋਸੇ ਪਾਣੀ ਨਾਲ ਧੋ ਲਓ। ਹਫ਼ਤੇ ‘ਚ 1-2 ਵਾਰ ਇਸ ਨੂੰ ਲਗਾਉਣ ਨਾਲ ਚਿਹਰੇ ਦੇ ਰੰਗ ‘ਚ ਫ਼ਰਕ ਦਿਖਾਈ ਦੇਣ ਲੱਗੇਗਾ।

ਦਿਲ ਲਈ ਫ਼ਾਇਦੇਮੰਦ :- ਕੇਸਰ ਦਾ ਸੇਵਨ ਖੂਨ ਦੇ ਪ੍ਰਵਾਹ ਨੂੰ ਠੀਕ ਰੱਖਦਾ ਹੈ। ਇਸ ਤੋਂ ਇਲਾਵਾ ਇਹ ਕੋਲੇਸਟਰਾਲ ਨੂੰ ਵੀ ਕਾਬੂ ‘ਚ ਕਰਦਾ ਹੈ। ਇਸ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।

ਢਿੱਡ ਦੀਆਂ ਸਮੱਸਿਆਵਾਂ ਨੂੰ ਕਰੇ ਦੂਰ :- ਢਿੱਡ ਦਰਦ ਹੋਣ ‘ਤੇ, ਗੈਸ, ਐਸੀਡਿਟੀ ਜਾਂ ਅਲਸਰ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਕੇਸਰ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ 1 ਕੱਪ ਪਾਣੀ ‘ਚ ਕੇਸਰ ਨੂੰ ਚੰਗੀ ਤਰ੍ਹਾਂ ਉੱਬਾਲ ਲਓ। ਇਸ ਤੋਂ ਬਾਅਦ ਇਸ ‘ਚ ਸ਼ਹਿਦ ਮਿਲਾ ਕੇ ਰੋਜ਼ਾਨਾ ਪੀਓ।

ਤਣਾਅ ਤੋਂ ਦਿਵਾਉਂਦੈ ਨਿਜ਼ਾਤ :- ਜੇਕਰ ਤੁਸੀਂ ਤਣਾਅ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕੇਸਰ ਦੀ ਵਰਤੋਂ ਕਰੋ। ਕੇਸਰ ‘ਚ ਮੌਜ਼ੂਦ ਗੁਣ ਦਿਮਾਗ ਨੂੰ ਸ਼ਾਂਤ ਕਰਦੇ ਹਨ। ਇਸ ਨਾਲ ਤੁਹਾਨੂੰ ਤਣਾਅ ਦੀ ਪਰੇਸ਼ਾਨੀ ਤੋਂ ਮੁਕਤੀ ਮਿਲੇਗੀ।

ਦਿਮਾਗ ਨੂੰ ਕਰਦੈ ਤੇਜ਼ :- ਇਕ ਅਧਿਐਨ ਅਨੁਸਾਰ ਰੋਜ਼ਾਨਾ ਕੇਸਰ ਵਾਲਾ ਦੁੱਧ ਜਾਂ ਚਾਹ ਦਾ ਸੇਵਨ ਯਾਦਾਸ਼ਤ ਸ਼ਕਤੀ ਤੇਜ਼ ਕਰਦਾ ਹੈ।

ਮਾਹਾਵਾਰੀ ਦੀ ਸਮੱਸਿਆ ਤੋਂ ਛੁਟਕਾਰਾ :- ਕੁਝ ਜਨਾਨੀਆਂ ਨੂੰ ਮਾਹਾਵਾਰੀ ਦੌਰਾਨ ਚਿੜਚਿੜਾਪਨ, ਥਕਾਵਟ, ਸੋਜ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਹਰ ਦਿਨ ਕੇਸਰ ਵਾਲਾ ਦੁੱਧ ਜਾਂ ਚਾਹ ਪੀਣ ਨਾਲ ਫਾਇਦਾ ਹੁੰਦਾ ਹੈ।

ਅਸਥਮਾ ਤੋਂ ਬਚਾਅ :- ਬਦਲਦੇ ਮੌਸਮ ‘ਚ ਅਸਥਮਾ ਰੋਗ ਨਾਲ ਪੀੜਤ ਲੋਕਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹਾਲਤ ‘ਚ ਕੇਸਰ ਵਾਲਾ ਦੁੱਧ ਪੀਣ ਨਾਲ ਅਸਥਮਾ ਦੀ ਪ੍ਰੇਸ਼ਾਨੀ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ।

Leave a Reply

Your email address will not be published. Required fields are marked *