ਸਿਰਦਰਦ ਤੋਂ ਪਰੇਸ਼ਾਨ ਲੋਕਾਂ ਦਾ ਦਵਾਈਆਂ ਤੋਂ ਛੁੱਟੇਗਾ ਖਹਿੜਾ, ਰਾਹਤ ਪਾਉਣ ਲਈ ਇਸਤੇਮਾਲ ਕਰੋ ਇਹ ਚੀਜ਼ਾਂ

ਸਿਰਦਰਦ ਹੋਣਾ ਇਕ ਆਮ ਬੀਮਾਰੀ ਹੈ, ਜੋ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਹੈ। ਸਿਰ ਦਰਦ ਦੀ ਇਹ ਸਮੱਸਿਆ ਜ਼ਿਆਦਾਤਰ ਥਕਾਵਟ, ਤਣਾਅ ਅਤੇ ਜ਼ਿਆਦਾ ਸਮਾਂ ਫੋਨ ਅਤੇ ਟੀ.ਵੀ. ਦੇਖਣ ਨਾਲ ਹੋ ਸਕਦੀ ਹੈ। ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਦਰਦ ਵਾਲੀਆਂ ਦਵਾਈਆਂ ਦਾ ਸੇਵਨ ਕਰਨਾ ਪੈਂਦਾ ਹੈ, ਜਿਸ ਨਾਲ ਰਾਹਤ ਮਿਲਦੀ ਹੈ। ਸਿਰ ਦਰਦ ਨੂੰ ਦੂਰ ਕਰਨ ਲਈ ਰੋਜ਼ਾਨਾ ਦਵਾਈਆਂ ਦਾ ਸੇਵਨ ਕਰਨਾ ਸਿਹਤ ਲਈ ਠੀਕ ਨਹੀਂ। ਸਿਰਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਘਰੇਲੂ ਨੁਸਖ਼ੇ ਵੀ ਅਪਣਾ ਸਕਦੇ ਹਨ, ਜੋ ਫ਼ਾਇਦੇਮੰਦ ਸਾਬਿਤ ਹੋ ਸਕਦੇ ਹਨ।

ਸਿਰ ਦਰਦ ਦੀ ਸਮੱਸਿਆ ਹੋਣ ਦੇ ਕਾਰਨ

ਸਿਰਦਰਦ ਦੀ ਸਮੱਸਿਆ ਨੀਂਦ ਦੀ ਘਾਟ, ਦੰਦਾਂ ਵਿੱਚ ਦਰਦ, ਥਕਾਵਟ, ਗ਼ਲਤ ਦਵਾਈ ਲੈਣ, ਕਮਜ਼ੋਰ ਅੱਖਾਂ ਕਾਰਨ ਹੋ ਸਕਦੀ ਹੈ। ਇਸ ਤੋਂ ਇਲਾਵਾ ਚਿੰਤਾ, ਤਣਾਅ, ਢਿੱਡ ਵਿਚ ਗੈਸ ਬਣਨਾ, ਅਨਿਯਮਿਤ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਆਦਤਾਂ ਕਾਰਨ ਵੀ ਸਿਰਦਰਦ ਹੋ ਸਕਦਾ ਹੈ। ਸਿਰ ਦਰਦ ਦਾ ਕਾਰਨ ਬਦਲਦਾ ਮੌਸਮ ਵੀ ਹੋ ਸਕਦਾ ਹੈ। ਇਸ ਦਾ ਸਹੀ ਸਮੇਂ ‘ਤੇ ਇਲਾਜ ਨਾ ਹੋਣ ’ਤੇ ਮਾਈਗ੍ਰੇਨ ਅਤੇ ਬ੍ਰੇਨ ਟਿਊਮਰ ਵਰਗੀ ਵੱਡੀ ਬੀਮਾਰੀ ਹੋ ਸਕਦੀ ਹੈ।

ਸਿਰਦਰਦ ਤੋਂ ਰਾਹਤ ਪਾਉਣ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ

ਪਾਣੀ ਪੀਂਦੇ ਰਹੋ
ਕਈ ਵਾਰ ਸਰੀਰ ਵਿੱਚ ਪਾਣੀ ਦੀ ਘਾਟ ਹੋਣ ਕਾਰਨ ਸਿਰ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ‘ਚ ਸਰੀਰ ‘ਚ ਪਾਣੀ ਦੀ ਘਾਟ ਨਾ ਹੋਣ ਦਿਓ। ਦਿਨ ’ਚ ਰੋਜ਼ਾਨਾ ਘੱਟੋ-ਘੱਟ 8-9 ਗਲਾਸ ਪਾਣੀ ਪੀਓ। ਤੁਸੀਂ ਨਾਰੀਅਲ ਪਾਣੀ ਅਤੇ ਜੂਸ ਵੀ ਪੀ ਸਕਦੇ ਹੋ।

ਗ੍ਰੀਨ-ਟੀ 
ਸਿਰਦਰਦ ਦੀ ਸਮੱਸਿਆ ਹੋਣ ’ਤੇ ਸਾਰੇ ਲੋਕ ਚਾਹ ਪੀਂਦੇ ਹਨ। ਅਜਿਹੀ ਸਥਿਤੀ ‘ਚ ਗ੍ਰੀਨ-ਟੀ ਦਾ ਸੇਵਨ ਕਰਨਾ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਦਰਦ ਨੂੰ ਘੱਟ ਕਰਨ ‘ਚ ਮਦਦਗਾਰ ਹੁੰਦੇ ਹਨ।

ਸੇਬ ਦਾ ਸਿਰਕਾ
ਸਿਰਕਾ ਇੱਕ ਦਵਾਈ ਹੈ, ਇਸ ਦੀ ਵਰਤੋਂ ਢਿੱਡ ਦਰਦ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਸਿਰਦਰਦ ਨੂੰ ਦੂਰ ਕਰਨ ਲਈ ਸੇਬ ਦਾ ਸਿਰਕਾ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਕੋਸੇ ਪਾਣੀ ‘ਚ ਇਕ ਚਮਚ ਸਿਰਕਾ ਮਿਲਾਓ ਅਤੇ ਪੀ ਲਓ। ਇਸ ਨਾਲ ਸਿਰ ਦਰਦ ਘੱਟ ਹੋ ਜਾਵੇਗਾ।

ਕੁਦਰਤੀ ਕਾੜ੍ਹਾ
ਸਿਰਦਰਦ ਨੂੰ ਦੂਰ ਕਰਨ ਲਈ ਤੁਸੀਂ ਕਾੜ੍ਹਾ ਬਣਾ ਕੇ ਵੀ ਪੀ ਸਕਦੇ ਹੋ। ਕਾੜ੍ਹਾ ਬਣਾਉਂਦੇ ਸਮੇਂ ਇਸ ਵਿਚ ਦਾਲਚੀਨੀ, ਕਾਲੀ ਮਿਰਚ ਜ਼ਰੂਰ ਮਿਲਾਓ। ਚੀਨੀ ਦੀ ਬਜਾਏ ਗੁੜ ਜਾਂ ਸ਼ਹਿਦ ਦੀ ਵਰਤੋਂ ਕਰੋ, ਜਿਸ ਨਾਲ ਫ਼ਾਇਦਾ ਹੋਵੇਗਾ।

ਲੌਂਗ ਦਾ ਤੇਲ
ਜੇਕਰ ਸਿਰਦਰਦ ਦੀ ਸਮੱਸਿਆ ਜ਼ਿਆਦਾ ਹੋ ਜਾਵੇ ਤਾਂ ਲੌਂਗ ਦੇ ਤੇਲ ਨਾਲ ਸਿਰ ਦੀ ਮਾਲਿਸ਼ ਕਰੋ। ਇਸ ਨਾਲ ਦਰਦ ਨੂੰ ਫ਼ਾਇਦਾ ਹੋਵੇਗਾ। ਜੇਕਰ ਲੌਂਗ ਦਾ ਤੇਲ ਨਾ ਹੋਵੇ ਤਾਂ ਲੌਂਗ ਦਾ ਧੂੰਆਂ ਵੀ ਲਿਆ ਜਾ ਸਕਦਾ ਹੈ। ਇਸ ਨਾਲ ਦਰਦ ਤੋਂ ਵੀ ਰਾਹਤ ਮਿਲੇਗੀ।

ਅਦਰਕ
ਅਦਰਕ ਦਾ ਸੇਵਨ ਕਰਨ ਨਾਲ ਸਿਰਦਰਦ ਮਾਈਗ੍ਰੇਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਤੁਸੀਂ ਚਾਹੋ ਤਾਂ ਅਦਰਕ ਦੀ ਚਾਹ ਬਣਾ ਕੇ ਪੀ ਸਕਦੇ ਹੋ। ਇਸ ਤੋਂ ਇਲਾਵਾ ਦੋ ਚਮਚ ਅਦਰਕ ਦੇ ਪਾਊਡਰ ਵਿੱਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਮੱਥੇ ’ਤੇ ਲਗਾਓ। ਕੁਝ ਸਮੇਂ ਵਿੱਚ ਸਿਰ ਦਰਦ ਠੀਕ ਹੋ ਜਾਵੇਗਾ ।

ਚੰਦਨ
ਚੰਦਨ ਦਾ ਪੇਸਟ ਮੱਥੇ ’ਤੇ ਲਗਾਉਣ ਨਾਲ ਸਿਰਦਰਦ ਤੋਂ ਰਾਹਤ ਮਿਲਦੀ ਹੈ। ਇਸ ਲਈ ਜਦੋਂ ਵੀ ਸਿਰਦਰਦ ਹੋਵੇ ਚੰਦਨ ਦਾ ਪੇਸਟ ਮੱਥੇ ’ਤੇ ਲਗਾਓ ।

Leave a Reply

Your email address will not be published. Required fields are marked *