ਚਿਹਰੇ ਦੀ ਚਮਕ ਤੇ ਨਿਖ਼ਾਰ ਨੂੰ ਬਰਕਰਾਰ ਰੱਖਣ ਲਈ ਇੰਝ ਕਰੋ ‘ਬਲੀਚ’ ਦੀ ਵਰਤੋਂ, ਹੋਵੇਗਾ ਫ਼ਾਇਦਾ

ਸਾਫ-ਸੁਥਰਾ ਅਤੇ ਚਮਕਦਾਰ ਚਿਹਰਾ ਸਾਰੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਅਜਿਹੇ ਚਿਹਰੇ ‘ਤੇ ਸਭ ਦੀ ਨਜ਼ਰ ਟਿਕ ਜਾਂਦੀ ਹੈ। ਸਾਫ-ਸੁਥਰੇ ਚਿਹਰੇ ‘ਤੇ ਭਾਵੇਂ ਤੁਸੀਂ ਮੇਕਅਪ ਕਰੋ ਜਾਂ ਫਿਰ ਇਸ ਨੂੰ ਬਿਨਾਂ ਮੇਕਅਪ ਦੇ ਛੱਡ ਦਿਓ, ਸੋਹਣਾ ਲੱਗਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਚਿਹਰੇ ਨੂੰ ਚਮਕਦਾਰ ਤੇ ਨਿਖ਼ਾਰ ਲਿਆਉਣ ਲਈ ਫੇਸ਼ੀਅਲ, ਮਸਾਜ, ਸਟੀਮ, ਫੇਸ ਪੈਕ ਅਤੇ ਬਲੀਚਿੰਗ ਵਰਗੀਆਂ ਕਈ ਟੈਕਨੀਕਸ ਵਰਤਦੇ ਹਨ। ਇਨ੍ਹਾਂ ‘ਚੋਂ ਬਲੀਚ ਕਾਫ਼ੀ ਪਾਪੂਲਰ ਹੈ, ਕਿਉਂਕਿ ਇਸ ਨੂੰ ਵਰਤਣਾ ਜਿੱਥੇ ਸਭ ਤੋਂ ਸੌਖਾ ਹੈ, ਉਥੇ ਸਸਤੀ ਹੋਣ ਕਾਰਨ ਇਹ ਸਾਰਿਆਂ ਨੂੰ ਸੂਟ ਕਰਦੀ ਹੈ। ਸਭ ਤੋਂ ਵੱਧ ਬਲੀਚ ਕੁੜੀਆਂ ਕਰਦੀਆਂ ਹਨ। ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਕਿਹੜੀ ਬਲੀਚ ਕਦੋਂ ਅਤੇ ਕਿਉਂ ਕਰਨੀ ਚਾਹੀਦੀ ਹੈ। ਇਸ ਨਾਲ ਹੋਣ ਵਾਲਾ ਫ਼ਾਇਦਾ ਜਾਂ ਨੁਕਸਾਨ ਕੀ ਹੈ। ਇਨ੍ਹੀਂ ਦਿਨੀਂ ਮਾਰਕੀਟ ’ਚ ਬਲੀਚ ਦੀਆਂ ਕਈ ਵੈਰਾਇਟੀਆਂ ਹਨ, ਜਿਵੇਂ ਗੋਲਡ ਬਲੀਚ, ਆਕਸੀ ਬਲੀਚ, ਹਰਬਲ ਬਲੀਚ ਅਤੇ ਪ੍ਰੀ-ਬਲੀਚ ਕ੍ਰੀਮ। ਆਪਣੀ ਚਮੜੀ ਦੇ ਹਿਸਾਬ ਨਾਲ ਤੁਸੀਂ ਇਨ੍ਹਾਂ ਬਲੀਚ ਦੀ ਵਰਤੋਂ ਸੌਖੇ ਢੰਗ ਨਾਲ ਕਰ ਸਕਦੇ ਹੋ।

ਆਕਸੀ ਬਲੀਚ
ਜੇ ਤੁਹਾਡੀ ਉਮਰ ਵੱਧ ਹੈ ਅਤੇ ਚਿਹਰੇ ਦੀ ਸ਼ਾਈਨ ਖ਼ਤਮ ਹੋ ਗਈ ਹੈ ਤਾਂ ਤੁਹਾਡੇ ਲਈ ਆਕਸੀ ਬਲੀਚ ਸਭ ਤੋਂ ਸਹੀ ਹੈ। ਇਸ ਦੇ ਇਸਤੇਮਾਲ ਨਾਲ ਤੁਹਾਡੀ ਮੁਰਝਾਈ ਹੋਈ ਚਮੜੀ ‘ਚ ਵੀ ਜਾਨ ਆ ਜਾਂਦੀ ਹੈ।

ਹਰਬਲ ਬਲੀਚ
ਘੱਟ ਉਮਰ ਦੀਆਂ ਕੁੜੀਆਂ ਲਈ ਹਰਬਲ ਬਲੀਚ ਸਹੀ ਰਹਿੰਦੀ ਹੈ। ਇਸ ਨਾਲ ਚਿਹਰੇ ਦੇ ਅਣਚਾਹੇ ਵਾਲ ਵੀ ਲੁਕ ਜਾਂਦੇ ਹਨ ਅਤੇ ਕੋਈ ਖਾਸ ਕੈਮੀਕਲ ਨਾ ਹੋਣ ਕਾਰਨ ਚਿਹਰੇ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਦਾ।

ਪ੍ਰੀ-ਬਲੀਚ ਕ੍ਰੀਮ
ਜੇ ਤੁਹਾਡੀ ਨਾਜ਼ੁਕ ਚਮੜੀ ਹੈ ਤਾਂ ਤੁਹਾਡੇ ਲਈ ਪ੍ਰੀ-ਬਲੀਚ ਕ੍ਰੀਮ ਮਾਰਕੀਟ ‘ਚ ਹੈ। ਇਹ ਬਲੀਚ ਤੋਂ ਪਹਿਲਾਂ ਤੁਹਾਡੇ ਚਿਹਰੇ ਨੂੰ ਬਲੀਚ ਲਈ ਤਿਆਰ ਕਰਦੀ ਹੈ, ਤਾਂ ਕਿ ਤੁਹਾਡੀ ਨਾਜ਼ੁਕ ਚਮੜੀ ਨੂੰ ਕੋਈ ਨੁਕਸਾਨ ਨਾ ਪਹੁੰਚੇ।

ਗੋਲਡ ਬਲੀਚ
ਕਿਸੇ ਖ਼ਾਸ ਪਾਰਟੀ ਜਾਂ ਓਕੇਜਨ ਲਈ ਤਿਆਰ ਹੋਣਾ ਹੋਵੇ ਤਾਂ ਗੋਲਡ ਬਲੀਚ ਦਾ ਇਸਤੇਮਾਲ ਨਹੀਂ ਰਹਿੰਦਾ ਹੈ। ਇਹ ਚਮੜੀ ਨੂੰ ਸੋਨੇ ਵਰਾਗਾ ਨਿਖਾਰ ਦਿੰਦੀ ਹੈ।

ਕਿੱਥੇ ਅਤੇ ਕਿਵੇਂ ਕਰੀਏ ਅਪਲਾਈ
ਬਲੀਚ ਦਾ ਇਸਤੇਮਾਲ ਹੱਥਾਂ, ਪੈਰਾਂ ਅਤੇ ਪੇਟ ‘ਤੇ ਵੈਕਸ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ। ਚਿਹਰੇ ‘ਤੇ ਬਲੀਚ ਵਰਤਣ ਤੋਂ ਪਹਿਲਾਂ ਫੇਸਵਾਸ਼ ਨਾਲ ਚੰਗੀ ਤਰ੍ਹਾਂ ਧੋ ਲਓ, ਫਿਰ ਇਸ ਨੂੰ ਕਲੀਜਿੰਗ ਮਿਲਕ ਨਾਲ ਸਾਫ ਕਰੋ। ਜੇ ਸਕ੍ਰਬਿੰਗ ਕਰਨੀ ਹੋਵੇ ਤਾਂ ਉਹ ਪਹਿਲਾਂ ਹੀ ਕਰ ਲਓ ਪਰ ਬਲੀਚ ਤੋਂ ਬਾਅਦ ਨਾ ਕਰੋ। ਬਲੀਚ ਨੂੰ ਮਿਕਸ ਕਰ ਕੇ ਪੇਸਟ ਬਣਾ ਲਓ ਅਤੇ ਇੱਕ ਵਾਰ ਪੈਚ ਟੈਸਟ ਕਰ ਲਓ।

ਕਿਸੇ ਵੀ ਤਰ੍ਹਾਂ ਦੀ ਜਲਨ ਨਾ ਹੋਣ ‘ਤੇ ਬਲੀਚ ਚਿਹਰੇ ‘ਤੇ ਅਪਲਾਈ ਕਰੋ। ਅਪਲਾਈ ਲਈ ਡਾਇਰੈਕਸ਼ਨ ਉਪਰ ਤੋਂ ਹੇਠਾਂ ਵੱਲ ਰਹਿਣੀ ਚਾਹੀਦੀ ਹੈ। ਧਿਆਨ ਰਹੇ ਕਿ ਅੱਖਾਂ, ਨੱਕ ਅਤੇ ਬੁੱਲ੍ਹਾਂ ‘ਤੇ ਬਲੀਚ ਕਰੀਮ ਨਾ ਲੱਗੇ। ਲਗਭਗ 15 ਤੋਂ 20 ਮਿੰਟ ਬਾਅਦ ਜਦੋਂ ਇਹ ਸੁੱਕ ਜਾਵੇ, ਉਦੋਂ ਇਸ ਨੂੰ ਸਾਫ ਕਰੋ। ਚਿਹਰੇ ‘ਤੇ ਕੋਈ ਚੰਗੀ ਕੋਲਡ ਕਰੀਮ ਲਾ ਲਓ। ਇਸ ਨਾਲ ਤੁਹਾਨੂੰ ਆਪਣੇ ਚਿਹਰੇ ‘ਤੇ ਸਹਿਜ ਹੀ ਗਲੋ ਮਹਿਸੂਸ ਹੋਵੇਗਾ।

Leave a Reply

Your email address will not be published. Required fields are marked *