ਮਹਿੰਦੀ ਚ ਮਿਲਾ ਕੇ ਲਗਾਓ ਇਹ ਚੀਜ਼ਾਂ, ਵਾਲ ਹੋਣਗੇ ਕੁਦਰਤੀ ਕਾਲੇ ਅਤੇ ਚਮਕਦਾਰ

ਵਾਲਾਂ ਦਾ ਸਫੇਦ ਹੋਣਾ ਉਮਰ ਵਧਣ ਦੀ ਨਿਸ਼ਾਨੀ ਮੰਨੀ ਜਾਂਦੀ ਸੀ ਪਰ ਅੱਜ ਦੇ ਸਮੇਂ ‘ਚ ਘੱਟ ਉਮਰ ਦੀਆਂ ਕੁੜੀਆਂ ਵੀ ਸਫੇਦ ਵਾਲਾਂ ਤੋਂ ਪਰੇਸ਼ਾਨ ਹਨ। ਇਸ ਦੇ ਪਿੱਛੇ ਦਾ ਕਾਰਨ ਗਲਤ ਲਾਈਫ ਸਟਾਈਲ ਅਤੇ ਖਾਣਪੀਣ ਹੈ। ਇਸ ਤੋਂ ਬਚਣ ਲਈ ਕੁੜੀਆਂ ਮਹਿੰਦੀ ਦਾ ਸਹਾਰਾ ਲੈਂਦੀਆਂ ਹਨ ਪਰ ਮਹਿੰਦੀ ਲਗਾਉਣ ਨਾਲ ਵਾਲਾਂ ਦਾ ਰੰਗ ਗਹਿਰਾ ਲਾਲ ਹੋ ਜਾਂਦਾ ਹੈ। ਇਸ ਦੇ ਨਾਲ ਹੀ ਵਾਲਾਂ ‘ਚ ਰੁੱਖਾਪਨ ਵੀ ਵਧਣ ਲੱਗਦਾ ਹੈ। ਅਜਿਹੇ ‘ਚ ਤੁਸੀਂ ਮਹਿੰਦੀ ‘ਚ ਕੁਝ ਖਾਸ ਚੀਜ਼ਾਂ ਮਿਲਾ ਕੇ ਲਗਾ ਸਕਦੇ ਹੋ। ਇਸ ਨਾਲ ਤੁਹਾਨੂੰ ਮਨਚਾਹਿਆ ਹੇਅਰ ਕਲਰ ਤਾਂ ਮਿਲੇਗਾ ਹੀ ਨਾਲ ਹੀ ਤੁਹਾਡੇ ਵਾਲ ਜੜ੍ਹਾਂ ਤੋਂ ਪੋਸ਼ਿਤ ਹੋਣਗੇ। ਅਜਿਹੇ ‘ਚ ਤੁਹਾਨੂੰ ਸੁੰਦਰ, ਸੰਘਣੇ, ਮੁਲਾਇਮ ਅਤੇ ਕਾਲੇ ਵਾਲ ਮਿਲਣਗੇ। ਚਲੋ ਜਾਣਦੇ ਹਾਂ ਇਸ ਦੇ ਬਾਰੇ ‘ਚ…

ਮਹਿੰਦੀ ‘ਚ ਮਿਲਾਓ ਕੌਫੀ
ਜੇਕਰ ਤੁਸੀਂ ਵਾਲਾਂ ‘ਚ ਬਰਾਊਨ ਬਰਗੰਡੀ ਸ਼ੇਡ ਦੇਣਾ ਚਾਹੁੰਦੇ ਹੋ ਤਾਂ ਇਸ ‘ਚ ਕੌਫੀ ਮਿਲਾਓ। ਇਸ ਲਈ ਇਕ ਪੈਨ ‘ਚ 1 ਕੱਪ ਪਾਣੀ ਅਤੇ 1 ਵੱਡਾ ਚਮਚਾ ਕੌਫੀ ਮਿਲਾ ਕੇ ਉਬਾਲੋ। ਹੁਣ ਇਸ ਨੂੰ ਠੰਡਾ ਹੋਣ ਦਿਓ। ਬਾਅਦ ‘ਚ ਇਸ ‘ਚ 4-5 ਵੱਡੇ ਚਮਚੇ ਮਹਿੰਦੀ ਪਾਊਡਰ ਮਿਲਾ ਕੇ 3-4 ਘੰਟਿਆਂ ਲਈ ਭਿਓ ਦਿਓ। ਬਾਅਦ ‘ਚ ਇਸ ਨੂੰ ਵਾਲਾਂ ‘ਤੇ ਲਗਾ ਕੇ 1-2 ਘੰਟੇ ਤੱਕ ਲਗਾ ਰਹਿਣ ਦਿਓ। ਬਾਅਦ ‘ਚ ਤਾਜ਼ੇ ਪਾਣੀ ਨਾਲ ਧੋ ਲਓ। ਅਗਲੇ ਦਿਨ ਮਾਈਲਡ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ।

ਮਹਿੰਦੀ ‘ਚ ਮਿਲਾਓ ਕੇਲਾ
ਜੇਕਰ ਤੁਸੀਂ ਸਫੇਦ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਮਹਿੰਦੀ ‘ਚ ਕੇਲਾ ਮਿਲਾ ਕੇ ਲਗਾਓ। ਇਸ ਲਈ ਇਕ ਕੌਲੀ ‘ਚ ਲੋੜ ਅਨੁਸਾਰ ਮਹਿੰਦੀ ਅਤੇ ਪਾਣੀ ਮਿਲਾ ਕੇ ਰਾਤ ਭਰ ਭਿਓ ਦੇ ਰੱਖ ਦਿਓ। ਅਗਲੀ ਸਵੇਰ ਇਸ ‘ਚ ਇਕ ਪੱਕਿਆ ਹੋਇਆ ਕੇਲਾ ਮੈਸ਼ ਕਰਕੇ ਮਿਲਾਓ। ਤਿਆਰ ਮਹਿੰਦੀ ਨੂੰ ਵਾਲਾਂ ‘ਤੇ 20-20 ਮਿੰਟ ਤੱਕ ਇਸ ਨੂੰ ਲਗਾ ਕੇ ਰੱਖੋ। ਬਾਅਦ ‘ਚ ਮਾਈਲਡ ਸ਼ੈਂਪੂ ਨਾਲ ਧੋ ਲਓ।
ਚੰਗਾ ਅਤੇ ਜਲਦੀ ਰਿਜ਼ਲਟ ਪਾਉਣ ਲਈ ਤੁਸੀਂ ਇਸ ‘ਚੋਂ ਕਿਸੇ ਵੀ ਹੇਅਰ ਪੈਕ ਨੂੰ ਹਫਤੇ ‘ਚ 2 ਵਾਰ ਲਗਾਓ।

ਮਹਿੰਦੀ ਲਗਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
-ਕਦੇ ਵੀ ਗੰਦੇ ਵਾਲਾਂ ‘ਤੇ ਮਹਿੰਦੀ ਨਾ ਲਗਾਓ। ਇਸ ਦੇ ਲਈ ਪਹਿਲੇ ਹੀ ਸਿਰ ਧੋ ਲਓ।
-ਮਹਿੰਦੀ ਲਗਾਉਣ ਤੋਂ ਬਾਅਦ ਵਾਲਾਂ ‘ਤੇ ਕੋਈ ਵੀ ਤੇਲ ਲਗਾਓ। ਅਗਲੇ ਦਿਨ ਹੀ ਸ਼ੈਂਪੂ ਕਰੋ। ਇਸ ਨਾਲ ਤੁਹਾਡਾ ਰੰਗ ਲੰਬੇ ਸਮੇਂ ਤੱਕ ਟਿੱਕਿਆ ਰਹੇਗਾ। ਨਾਲ ਹੀ ਵਾਲ ਮੁਲਾਇਮ ਵੀ ਰਹਿਣਗੇ।
-ਮਹਿੰਦੀ ਨੂੰ ਜ਼ਿਆਦਾ ਦੇਰ ਤੱਕ ਨਾ ਲਗਾਓ। ਨਹੀਂ ਤਾਂ ਇਸ ਨਾਲ ਤੁਹਾਨੂੰ ਸਹੀ ਰੰਗ ਨਹੀਂ ਮਿਲੇਗਾ।

Leave a Reply

Your email address will not be published. Required fields are marked *