ਢਿੱਡ ਦੀ ਗੈਸ ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ ਅਦਰਕ

ਅਦਰਕ ਰਸੋਈ ‘ਚ ਵਰਤਿਆ ਜਾਣ ਵਾਲਾ ਮਸਾਲਾ ਹੈ, ਜਿਸ ‘ਚ ਕਾਪਰ ਅਤੇ ਮੈਗਨੀਜ਼ ਵਰਗੇ ਤੱਤ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਸਰਦੀ ਦੇ ਮੌਸਮ ‘ਚ ਲੋਕਾਂ ਵਲੋਂ ਅਦਰਕ ਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਅਦਰਕ ਦੇ ਬਿਨਾਂ ਕਿਸੇ ਵੀ ਸਬਜ਼ੀ ‘ਚੋਂ ਕੋਈ ਸੁਆਦ ਨਹੀਂ ਆਉਂਦਾ। ਅਦਰਕ ਤੁਹਾਡੇ ਖਾਣੇ ਦਾ ਸੁਆਦ ਤਾਂ ਵਧਾਉਂਦਾ ਹੀ ਹੈ ਅਤੇ ਨਾਲ ਹੀ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਇਸ ਦੀ ਵਰਤੋਂ ਕਰਨ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਅੱਜ ਅਸੀਂ ਅਦਰਕ ਦੀ ਵਰਤੋਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਜਾਣਦੇ ਹਾਂ…


1. ਭੁੱਖ ਵਧਾਏੇ
ਅਦਕਰ ਨੂੰ ਛੋਟੇ-ਛੋਟੇ ਟੁੱਕੜਿਆਂ ‘ਚ ਕੱਟ ਲਓ। ਇਸ ‘ਤੇ ਨਿੰਬੂ ਨਿਚੋੜਨ ਤੋਂ ਬਾਅਦ ਥੋੜ੍ਹਾ ਜਿਹਾ ਨਮਕ ਪਾ ਕੇ ਸੁਕਾ ਲਓ। ਖਾਣਾ ਖਾਣ ਤੋਂ ਬਾਅਦ ਰੋਜ਼ਾਨਾਂ ਇਸ ਨੂੰ ਚੂਸੋ। ਅਜਿਹਾ ਕਰਨ ਨਾਲ ਭੁੱਖ ਵੱਧਦੀ ਹੈ।
2. ਦਸਤ
ਦਸਤ ਹੋਣ ‘ਤੇ 100 ਗ੍ਰਾਮ ਸੁੰਢ, 3 ਛੋਟੇ ਚਮਚੇ ਲੂਣ, 4 ਚਮਚੇ ਭੁੰਨਿਆ ਹੋਇਆ ਜ਼ੀਰਾ ਪਾਊਡਰ ਮਿਲਾ ਕੇ ਇਕ ਚੂਰਨ ਜਿਹਾ ਤਿਆਰ ਕਰ ਲਓ। ਖਾਣਾ ਖਾਣ ਮਗਰੋਂ ਇਸ ਚੂਰਣ ਨੂੰ ਇਕ ਚਮਚਾ ਪਾਣੀ ਨਾਲ ਖਾਣ ਨਾਲ ਦਸਤ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ।
3. ਕੰਨ ਦਰਦ
ਅੱਧਾ ਚਮਚਾ ਸਰ੍ਹੋਂ ਦੇ ਤੇਲ ਅਤੇ 2-3 ਬੂੰਦਾ ਅਦਰਕ ਦਾ ਰਸ ਮਿਲਾ ਕੇ ਕੰਨ ‘ਚ ਪਾਓ। ਅਜਿਹਾ ਕਰਨ ਨਾਲ ਕੰਨ ਦਾ ਦਰਦ ਠੀਕ ਹੋ ਜਾਵੇਗਾ।

4. ਜ਼ੁਕਾਮ
ਜ਼ੁਕਾਮ ਹੋਣ ‘ਤੇ 1 ਚਮਚਾ ਸ਼ੁੱਧ ਦੇਸੀ ਘਿਓ ‘ਚ ਥੋੜ੍ਹਾ ਜਿਹਾ ਅਦਰਕ ਪਾ ਕੇ ਭੁੰਨ ਲਓ। ਫਿਰ ਇਸ ‘ਚ ਦਰਦਰੇ ਪੀਸੇ ਹੋਏ 4 ਦਾਣੇ ਕਾਲੀ ਮਿਰਚ ਅਤੇ 2 ਲੌਂਗ ਪਾਓ। ਚੁਟਕੀ ਭਰ ਲੂਣ ਮਿਲਾ ਕੇ ਰਾਤ ਨੂੰ ਸੌਂਣ ਤੋਂ ਪਹਿਲਾ ਇਸ ਦੀ ਵਰਤੋਂ ਕਰੋ ਅਤੇ ਬਾਅਦ ‘ਚ ਗਰਮ ਦੁੱਧ ਪੀ ਲਓ।
5. ਢਿੱਡ ਦੇ ਕੀੜੇ
ਅੱਧਾ ਚਮਚਾ ਅਦਰਕ ਦਾ ਰਸ 1 ਕੱਪ ਗਰਮ ਪਾਣੀ ਨਾਲ ਮਿਲਾ ਕੇ ਸਵੇਰੇ ਖਾਲੀ ਢਿੱਡ ਪੀਣਾ ਚਾਹੀਦਾ ਹੈ। ਇਸ ਨਾਲ ਢਿੱਡ ਦੇ ਕੀੜੇ ਮਰ ਜਾਂਦੇ ਹਨ।

6. ਮੂੰਹ ਦੀ ਬਦਬੂ
1 ਚਮਚਾ ਅਦਰਕ ਦਾ ਰਸ 1 ਕੱਪ ਗਰਮ ਪਾਣੀ ‘ਚ ਪਾ ਕੇ ਮਿਕਸ ਕਰ ਲਓ। ਫਿਰ ਇਸ ਪਾਣੀ ਨਾਲ ਕੁਰਲੀ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ।
7. ਕਬਜ਼ ਦੂਰ ਕਰੇ
ਅਦਰਕ ਦਾ ਛੋਟਾ ਜਿਹਾ ਟੁੱਕੜਾ ਅਤੇ ਗੁੜ ਦੋਹਾਂ ਨੂੰ ਸਵੇਰੇ-ਸ਼ਾਮ ਇਕੱਠੇ ਚਬਾਓ। ਇਸ ਨਾਲ ਕਬਜ਼, ਢਿੱਡ ਦੀ ਗੈਸ ਅਤੇ ਬਦਹਜ਼ਮੀ ਤੋਂ ਰਾਹਤ ਮਿਲੇਗੀ।

8. ਗਠੀਆ
100 ਗ੍ਰਾਮ ਅਦਰਕ ਦਾ ਰਸ ਅਤੇ 100 ਗ੍ਰਾਮ ਸਰ੍ਹੋਂ ਦਾ ਤੇਲ ਪਾ ਕੇ ਗੈਸ ‘ਤੇ ਉਦੋਂ ਤੱਕ ਗਰਮ ਕਰੋ ਜਦੋਂ ਤੱਕ ਸਿਰਫ ਤੇਲ ਰਹਿ ਜਾਵੇ। ਜਦੋਂ ਤੇਲ ਕੋਸਾ ਹੋ ਜਾਣ ‘ਤੇ ਇਸ ਤੇਲ ਨਾਲ ਮਾਲਿਸ਼ ਕਰੋ।
9. ਕਫ
ਸਰਦੀ ਕਾਰਨ ਜਮ੍ਹਾ ਕਫ ਤੋਂ ਰਾਹਤ ਪਾਉਣ ਲਈ ਸੁੰਢ ਅਤੇ ਸ਼ਹਿਦ ਮਿਲਾ ਕੇ ਦਿਨ ‘ਚ ਦੋ ਵਾਰ ਖਾਓ।
10. ਢਿੱਡ ਦੀ ਗੈਸ
ਗਲਤ ਖਾਣ-ਪੀਣ ਨਾਲ ਕਈ ਵਾਰ ਢਿੱਡ ‘ਚ ਗੈਸ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ। ਇਸ ਲਈ 125 ਗ੍ਰਾਮ ਸੁੰਢ ਅਤੇ 250 ਗ੍ਰਾਮ ਤਿੱਲਾਂ ਦੇ ਲੱਡੂ ਬਣਾ ਲਓ। ਰੋਜ਼ਾਨਾ ਇਕ ਲੱਡੂ ਦੀ ਵਰਤੋਂ ਗਰਮ ਦੁੱਧ ਨਾਲ ਕਰਨ ਨਾਲ ਢਿੱਡ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਠੀਕ ਹੋ ਜਾਂਦੀਆਂ ਹਨ।

Leave a Reply

Your email address will not be published. Required fields are marked *