‘ਬੈਲਟ ਵਿਦ’ ਡਰੈੱਸ ਦਾ ਵੱਧਦਾ ਰੁਝਾਨ…

ਆਪਣੀ ਨਾਰਮਲ ਡਰੈੱਸ ਨੂੰ ਨਵੀਂ ਲੁੱਕ ਦੇਣਾ ਚਾਹੁੰਦੇ ਹੋ ਤਾਂ ਉਸ ਦੇ ਨਾਲ ਬੈਲਟ ਟ੍ਰਾਈ ਕਰ ਸਕਦੇ ਹੋ। ਇਨ੍ਹੀਂ ਦਿਨੀਂ ‘ਬੈਲਟ ਵਿਦ ਡਰੈੱਸ’ ਦਾ ਫੈਸ਼ਨ ਕਾਫੀ ਰੁਝਾਨ ਵਿਚ ਹੈ। ਕਾਲਜ ਸਟੂਡੈਂਟਸ ਤੋਂ ਲੈ ਕੇ ਔਰਤਾਂ ਆਪਣੀ ਆਉਟਫਿਟ ਨਾਲ ਬੈਲਟ ਕੈਰੀ ਕਰਨਾ ਪਸੰਦ ਕਰ ਰਹੀਆਂ ਹਨ। ਬੈਲਟ ਤੁਹਾਡੀ ਪਰਸਨੈਲਿਟੀ ’ਚ ਨਿਖਾਰ ਲਿਆਏਗੀ, ਨਾਲ ਹੀ ਤੁਹਾਡੇ ਆਉਟਫਿਟ ਨੂੰ ਫੰਕੀ ਅਤੇ ਅਟ੍ਰੈਕਟਿਵ ਲੁੱਕ ਵੀ ਦੇਵੇਗੀ। ਤੁਸੀਂ ਬੈਲਟ ਨੂੰ ਟਰਾਊਜਰ, ਸਕਰਟ ਅਤੇ ਜੀਨ ਨਾਲ ਤਾਂ ਪਹਿਨਿਆ ਹੀ ਹੋਵੇਗਾ। ਹੁਣ ਇਸ ਨੂੰ ਆਪਣੀਆਂ ਟ੍ਰੈਡੀਸ਼ੀਨਲ ਡਰੈੱਸਜ਼ ਸਾੜ੍ਹੀ, ਸੂਟ ਅਤੇ ਲਹਿੰਗੇ ’ਤੇ ਵੀ ਟਰਾਈ ਕਰ ਸਕਦੇ ਹੋ।
ਬੈਲਟ ਵਿਦ ਲਹਿੰਗਾ
ਬੈਲਟ ਦਾ ਫੈਸ਼ਨ ਲਹਿੰਗੇ ’ਚ ਵੀ ਛਾਇਆ ਹੋਇਆ ਹੈ। ਹੈਵੀ ਬ੍ਰਾਈਡਲ ਲਹਿੰਗੇ ਤੋਂ ਲੈ ਕੇ ਵਿਆਹ ਪਾਰਟੀ ’ਚ ਪਹਿਨੇ ਜਾਣੇ ਵਾਲੇ ਸਿੰਪਲ ਲਹਿੰਗੇ ’ਤੇ ਵੀ ਔਰਤਾਂ ਬੈਲਟ ਪਹਿਨਣਾ ਪਸੰਦ ਕਰ ਰਹੀਆਂ ਹਨ। ਔਰਤਾਂ ਲਹਿੰਗੇ ’ਤੇ ਦੁਪੱਟੇ ਨੂੰ ਬੈਲਟ ਨਾਲ ਟੀਮ ਕਰਕੇ ਕੈਰੀ ਕਰ ਸਕਦੀਆਂ ਹਨ। ਲਹਿੰਗੇ ’ਤੇ ਪਹਿਨਣ ਲਈ ਸਟੋਨ ਜਾਂ ਮੋਤੀਆਂ ਵਾਲੀ ਪਤਲੀ ਬੈਲਟ ਦੀ ਵਰਤੋਂ ਕਰੋ।


ਬੈਲਟ ਵਿਦ ਬਲੇਜਰ 
ਅੱਜਕਲ ਬਲੇਜਰ ਡਰੈੱਸ ਫੈਸ਼ਨ ਟਰੈਂਡ ਬਣੀ ਹੋਈ ਹੈ। ਬਾਲੀਵੁੱਡ ਅਭਿਨੇਤਰੀਆਂ ਤੋਂ ਲੈ ਕੇ ਕੰਮਕਾਜੀ ਔਰਤਾਂ ਬਲੇਜਰ ਡਰੈੱਸ ਪਹਿਨਣਾ ਪਸੰਦ ਕਰ ਰਹੀਆਂ ਹਨ। ਇਸ ਡਰੈੱਸ ਨੂੰ ਵੱਖਰੀ ਲੁੱਕ ਦੇਣ ਲਈ ਤੁਸੀਂ ਇਸ ’ਤੇ ਬੈਲਟ ਟਰਾਈ ਕਰ ਸਕਦੇ ਹੋ, ਜੇਕਰ ਤੁਸੀਂ ਬਲੇਜਰ ਨਾਲ ਟਰਾਊਜਰ ’ਤੇ ਬੈਲਟ ਪਹਿਨਣ ਦੀ ਜਗ੍ਹਾ ਤੁਸੀਂ ਬਲੇਜਰ ’ਤੇ ਬੈਲਟ ਟੀਮ ਕਰਕੇ ਪਹਿਨ ਸਕਦੇ ਹੋ।
ਬੈਲਟ ਵਿਦ ਸੂਟ
ਤੁਹਾਡੇ ਕੋਲ ਕੋਈ ਅਜਿਹਾ ਸੂਟ-ਸਲਵਾਰ, ਕੁੜਤੀ, ਪਲਾਜ਼ੋ ਜਾਂ ਫਿਰ ਅਨਾਰਕਲੀ ਕੁੜਤੀ ਹੈ ਜਿਸ ਨੂੰ ਤੁਸੀਂ ਪਹਿਨਦੇ-ਪਹਿਨਦੇ ਬੋਰ ਹੋ ਗਏ ਹੋ ਤਾਂ ਹੁਣ ਸਮਾਂ ਉਸ ਡਰੈੱਸ ਨੂੰ ਬਾਹਰ ਕੱਢਣ ਦਾ ਹੈ। ਸਾਲਾਂ ਤੋਂ ਅਲਮਾਰੀ ’ਚ ਪਈ ਉਸ ਪੁਰਾਣੀ ਡਰੈੱਸ ਨੂੰ ਤੁਸੀਂ ਕਿਸੇ ਵੀ ਕੈਜੂਅਲ ਬੈਲਟ ਨਾਲ ਟੀਮ ਕਰਕੇ ਪਹਿਨ ਸਕਦੇ ਹੋ। ਇਹ ਆਊਟਫਿਟਸ ਤੁਹਾਨੂੰ ਫੈਸ਼ਨੇਬਲ ਅਤੇ ਟਰੈਂਡੀ ਲੁੱਕ ਦੇਣਗੇ।


ਬੈਲਟ ਵਿਦ ਸਕਰਟ ਅਤੇ ਮੈਕਸੀ ਡਰੈੱਸ 
ਤੁਸੀਂ ਚਾਹੋ ਤਾਂ ਤੁਸੀਂ ਲੌਂਗ ਅਤੇ ਸ਼ਾਰਟ ਸਕਰਟ ਜਾਂ ਫਿਰ ਬੈਲਟ ਟ੍ਰਾਈ ਕਰ ਸਕਦੇ ਹੋ। ਇਨ੍ਹਾਂ ਡਰੈੱਸ ਨਾਲ ਬੈਲਟ ਪਹਿਨਣ ਨਾਲ ਫਿੱਗਰ ਨੂੰ ਚੰਗੀ ਸ਼ੇਪ ਮਿਲਦੀ ਹੈ। ਖੁੱਲ੍ਹੀ ਡਰੈੱਸ ਨਾਲ ਚੌੜ੍ਹੀ ਕੈਜੁਅਲ ਬੈਲਟ ਪਹਿਨ ਸਕਦੇ ਹੋ।


ਬੈਲਟ ਵਿਦ ਸਾੜੀ
ਸਾੜ੍ਹੀ ਇਕ ਅਜਿਹੀ ਡਰੈੱਸ ਹੈ ਜੋ ਇਕ ਔਰਤ ਦੇ ਵਾਰਡਰੋਬ ’ਚ ਆਸਾਨੀ ਨਾਲ ਮਿਲ ਜਾਏਗੀ। ਹੁਣ ਤਾਂ ਇਸ ਦਾ ਕਰੇਜ ਕਾਲਜ ਸਟੂਡੈਂਟਸ ਅਤੇ ਵਰਕਿੰਗ ਵੂਮੈਨ ’ਚ ਵੀ ਵਧਿਆ ਹੈ। ਕਾਲਜ ਪਾਰਟੀ ਹੋਵੇ ਜਾਂ ਆਫਿਸ ਦੀ ਪਾਰਟੀ ਜਾਂ ਫਿਰ ਘਰ ’ਚ ਹੋਣ ਵਾਲਾ ਕੋਈ ਫੰਕਸ਼ਨ, ਔਰਤਾਂ ਸਾੜੀ ਪਹਿਨਣਾ ਪਸੰਦ ਕਰ ਰਹੀਆਂ ਹਨ। ਇਸ ਦੀ ਵਜ੍ਹਾ ਸਾੜੀ ਨੂੰ ਨਵੇਂ ਰੰਗ ਅਤੇ ਰੂਪ ’ਚ ਕੈਰੀ ਕਰਨਾ ਹੈ। ਸਾੜੀ ਨਾਲ ਬੈਲਟ ਪਹਿਨਣ ਦਾ ਟਰੈਂਡ ਛਾਇਆ ਹੋਇਆ ਹੈ।
ਬਾਲੀਵੁੱਡ ਕਲਾਕਾਰ ਵੀ ਸਾੜੀ ਨੂੰ ਬੈਲਟ ਨਾਲ ਟੀਮ ਕਰਕੇ ਕੈਰੀ ਕਰ ਰਹੇ ਹਨ। ਸਾੜੀ ਨਾਲ ਪਤਲੀ ਸਟੋਨ ਜਾਂ ਫਿਰ ਮੋਤੀਆਂ ਵਾਲੀ ਬੈਲਟ ਪਹਿਨ ਸਕਦੇ ਹੋ।

Leave a Reply

Your email address will not be published. Required fields are marked *