‘ਚਿਕਨ’ ਦੇ ਨਾਲ ਕਦੇ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

ਅੱਜ ਕੱਲ੍ਹ ਭੱਜ ਦੋੜ ਭਰੀ ਜ਼ਿੰਦਗੀ ਅਤੇ ਵਿਅਸਤ ਜੀਵਨ ਸ਼ੈਲੀ ਦੇ ਕਰਕੇ ਲੋਕ ਕੁਝ ਵੀ ਖਾ ਲੈਂਦੇ ਹਨ। ਬਾਅਦ ਵਿੱਚ ਉਸ ਦਾ ਨੁਕਸਾਨ ਝੱਲਣਾ ਪੈਂਦਾ ਹੈ । ਜੇਕਰ ਅਸੀਂ ਸਿਹਤਮੰਦ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਹਰ ਇੱਕ ਖਾਣ ਵਾਲੀ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਇਸ ਦੇ ਨਾਲ ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਜਾਂ ਫਿਰ ਨਹੀਂ । ਇਨ੍ਹਾਂ ਵਿੱਚੋਂ ਇੱਕ ਚੀਜ਼ ਹੈ ਚਿਕਨ । ਇਹ ਖਾਣ ਵਿਚ ਬਹੁਤ ਸਵਾਦਿਸ਼ਟ ਹੁੰਦਾ ਹੈ ਅਤੇ ਇਸ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਰੀਰ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੇ ਹਨ। ਅਕਸਰ ਅਸੀਂ ਚਿਕਨ ਦੇ ਨਾਲ ਕਈ ਚੀਜ਼ਾਂ ਦਾ ਸੇਵਨ ਕਰਦੇ ਹਾਂ ਪਰ ਇਨ੍ਹਾਂ ਵਿੱਚੋਂ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਚਿਕਨ ਦੇ ਨਾਲ ਸੇਵਨ ਕਰਨ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ । ਜੇਕਰ ਤੁਸੀਂ ਵੀ ਇਹ ਸੋਚ ਰਹੇ ਹੋ ਕਿ ਚਿਕਨ ਦੇ ਨਾਲ ਇਸ ਤਰ੍ਹਾਂ ਦੀਆਂ ਕਿਹੜੀਆਂ ਚੀਜ਼ਾਂ ਖਾਣ ਨਾਲ ਸਾਡੇ ਸਰੀਰ ਤੇ ਅਸਰ ਪੈਂਦਾ ਹੈ , ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ 3 ਚੀਜ਼ਾਂ ਜਿਨ੍ਹਾਂ ਨੂੰ ਚਿਕਨ ਦੇ ਨਾਲ ਖਾਦਾ ਜਾਵੇ ਤਾਂ ਇਸ ਨਾਲ ਕਈ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ ।

ਉਹ ਚੀਜ਼ਾਂ ਜਿਨ੍ਹਾਂ ਨੂੰ ਚਿਕਨ ਦੇ ਨਾਲ ਕਦੇ ਨਹੀਂ ਸੇਵਨ ਕਰਨਾ ਚਾਹੀਦਾ

ਦਹੀਂ
ਜੇਕਰ ਤੁਸੀਂ ਚਿਕਨ ਖਾ ਰਹੇ ਹੋ ਤਾਂ ਕਦੇ ਭੁੱਲ ਕੇ ਵੀ ਦਹੀਂ ਦਾ ਸੇਵਨ ਇਸ ਨਾਲ ਨਾ ਕਰੋ । ਕਿਉਂਕਿ ਚਿਕਨ ਦੀ ਤਸੀਰ ਗਰਮ ਹੁੰਦੀ ਹੈ ਅਤੇ ਇਸ ਵਿੱਚ ਗਰਮ ਤੱਤ ਪਾਏ ਜਾਂਦੇ ਹਨ । ਦਹੀਂ ਦੀ ਤਸੀਰ ਠੰਢੀ ਹੁੰਦੀ ਹੈ ਚਿਕਨ ਸਾਡੇ ਸਰੀਰ ਵਿੱਚ ਗਰਮੀ ਪੈਦਾ ਕਰਨ ਦਾ ਕੰਮ ਕਰਦਾ ਹੈ । ਜੇਕਰ ਦੋਨਾਂ ਨੂੰ ਇਕੱਠਾ ਖਾਇਆ ਜਾਂਦਾ ਹੈ ਤਾਂ ਦੋਨਾਂ ਦੇ ਤੱਤ ਆਪਸ ਵਿੱਚ ਮਿਲ ਜਾਂਦੇ ਹਨ ਇਸ ਕਾਰਨ ਪਾਚਣ ਕਿਰਿਆ ਤੇ ਅਸਰ ਪੈਂਦਾ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ।

ਮੱਛੀ
ਚਿਕਨ ਅਤੇ ਮੱਛੀ ਦੋਨੇ ਹੀ ਖਾਣ ਵਿੱਚ ਸਵਾਦਿਸ਼ਟ ਹੁੰਦੇ ਹਨ ਅਤੇ ਦੋਨਾਂ ਵਿੱਚ ਹੀ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ । ਪਰ ਦੋਨਾਂ ਵਿੱਚ ਅਲਗ ਅਲਗ ਤਰ੍ਹਾਂ ਦੇ ਪ੍ਰੋਟੀਨ ਪਾਏ ਜਾਂਦੇ ਹਨ । ਜਦੋਂ ਵੀ ਅਸੀਂ ਇਨ੍ਹਾਂ ਦੋਨਾਂ ਦਾ ਇਕੱਠਾ ਸੇਵਨ ਕਰਦੇ ਹਾਂ , ਤਾਂ ਇਸ ਦਾ ਸਾਡੇ ਸਰੀਰ ਤੇ ਪੁੱਠਾ ਅਸਰ ਪੈਂਦਾ ਹੈ । ਜਿਸ ਨਾਲ ਸਰੀਰ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ ਇਸ ਲਈ ਕਦੇ ਵੀ ਭੁੱਲ ਕੇ ਚਿਕਨ ਅਤੇ ਮੱਛੀ ਦਾ ਇਕੱਠਾ ਸੇਵਨ ਨਾ ਕਰੋ ।

ਦੁੱਧ
ਕਦੇ ਵੀ ਭੁੱਲ ਕੇ ਚਿਕਨ ਖਾਂਦੇ ਸਮੇਂ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦੁੱਧ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਚਿਕਨ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤਾਂ ਨਾਲ ਮਿਲ ਕੇ ਸਾਡੇ ਸਰੀਰ ਗਲਤ ਪ੍ਰਭਾਵ ਪਾਉਂਦੇ ਹਨ। ਜਿਸ ਨਾਲ ਸਰੀਰ ਵਿੱਚ ਰਿਐਕਸ਼ਨ ਹੁੰਦਾ ਹੈ । ਜਿਸ ਕਾਰਨ ਸਰੀਰ ਤੇ ਸਫੇਦ ਦਾਗ ਧੱਬੇ ਆ ਜਾਂਦੇ ਹਨ ਜਿਨ੍ਹਾਂ ਦਾ ਇਲਾਜ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਕਦੇ ਵੀ ਚਿਕਨ ਦੇ ਨਾਲ ਦੁੱਧ ਨਾ ਪੀਓ।

Leave a Reply

Your email address will not be published. Required fields are marked *