ਤੰਦਰੁਸਤ ਰਹਿਣ ਲਈ ਸਵੇਰੇ ਖਾਲੀ ਢਿੱਡ ਪੀਓ ਆਂਵਲੇ ਦਾ ਜੂਸ

ਆਂਵਲਾ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਆਂਵਲੇ ਦਾ ਇਸਤੇਮਾਲ ਕਈ ਰੂਪਾਂ ਵਿੱਚ ਕੀਤਾ ਜਾ ਸਕਦਾ ਹੈ ਜਿਵੇਂ ਅਚਾਰ, ਮੁਰੱਬਾ। ਕਈ ਲੋਕ ਇਸ ਨੂੰ ਕੱਚਾ ਖਾਣਾ ਵੀ ਪਸੰਦ ਕਰਦੇ ਹਨ। ਇਸ ਦਾ ਜੂਸ ਬਣਾ ਕੇ ਵੀ ਪੀ ਸਕਦੇ ਹਾਂ। ਆਂਵਲੇ ਦਾ ਸੇਵਨ ਕਰਨ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਜੜ੍ਹ ਤੋਂ ਖ਼ਤਮ ਹੋ ਜਾਂਦੀਆਂ ਹਨ। ਜੇਕਰ ਸਵੇਰੇ ਖਾਲੀ ਢਿੱਡ ਆਂਵਲਾ ਖਾਦਾਂ ਜਾਵੇ ਜਾਂ ਇਸ ਦਾ ਜੂਸ ਪੀਤਾ ਜਾਵੇ ਤਾਂ ਅਸੀਂ ਹਮੇਸ਼ਾ ਤੰਦਰੁਸਤ ਰਹਿ ਸਕਦੇ ਹਾਂ। ਆਂਵਲੇ ਦੇ ਜੂਸ ਵਿੱਚ ਵਿਟਾਮਿਨ-ਸੀ ਅਤੇ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਸਾਡੇ ਸਰੀਰ ਨੂੰ ਰੋਜ਼ਾਨਾ ਵਿਟਾਮਿਨ ਸੀ ਦੀ ਜ਼ਰੂਰਤ 50 ਮਿਲੀਲਿਟਰ ਗ੍ਰਾਮ ਹੁੰਦੀ ਹੈ। ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਸਵੇਰ ਸਮੇਂ ਆਂਵਲਾ ਜੂਸ ਪੀਓ। ਅੱਜ ਅਸੀਂ ਤੁਹਾਨੂੰ ਆਂਵਲਾ ਦੇ ਜੂਸ ਪੀਣ ਨਾਲ ਦੂਰ ਹੋਣ ਵਾਲੀਆਂ ਬੀਮਾਰੀਆਂ ਬਾਰੇ ਦੱਸਾਂਗੇ… 

ਆਂਵਲੇ ਦਾ ਜੂਸ ਬਣਾਉਣ ਦੀ ਵਿਧੀ
ਆਂਵਲੇ ਦਾ ਜੂਸ ਬਣਾਉਣ ਲਈ ਤਾਜ਼ਾ ਆਂਵਲੇ ਦੇ ਛੋਟੇ-ਛੋਟੇ ਟੁਕੜੇ ਕੱਟ ਲਓ। ਗਿਟਕ ਨੂੰ ਬਾਹਰ ਕੱਢ ਦਿਓ ਅਤੇ ਕੱਟੇ ਹੋਏ ਆਂਵਲੇ ਨੂੰ ਮਿਕਸੀ ਵਿੱਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਪੀਸ ਲਓ। ਫਿਰ ਇੱਕ ਛਾਨਣੀ ਵਿੱਚ ਛਾਣ ਕੇ ਗਿਲਾਸ ਵਿੱਚ ਪਾ ਲਓ । ਹੁਣ ਇਹ ਜੂਸ ਤਿਆਰ ਹੈ ਇਸ ਨੂੰ ਰੋਜ਼ਾਨਾ ਤਾਜ਼ਾ ਬਣਾ ਕੇ ਹੀ ਪੀਓ ।

ਆਂਵਲਾ ਜੂਸ ਪੀਣ ਦੇ ਫ਼ਾਇਦੇ

ਕਬਜ਼ ਦੀ ਸਮੱਸਿਆ
ਆਂਵਲੇ ਦਾ ਜੂਸ ਪੀਣ ਨਾਲ ਪਾਚਨ ਸ਼ਕਤੀ ਮਜ਼ਬੂਤ ਬਣਦੀ ਹੈ। ਇਸ ਨਾਲ ਕਬਜ਼ ਨਹੀਂ ਹੁੰਦੀ ਅਤੇ ਢਿੱਡ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ। 

ਸਰਦੀ-ਜ਼ੁਕਾਮ
ਆਂਵਲੇ ਵਿਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਸਰੀਰ ਦੀ ਇਮਿਊਨਿਟੀ ਸਿਸਟਮ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਮਜ਼ਬੂਤ ਬਣਾ ਕੇ ਰੱਖਦਾ ਹੈ। ਇਸ ਜੂਸ ਨੂੰ ਪੀਣ ਨਾਲ ਸਰਦੀ-ਜ਼ੁਕਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।

ਕੋਲੈਸਟ੍ਰੋਲ ਘੱਟ ਕਰੇ
ਆਂਵਲੇ ਦਾ ਜੂਸ ਪੀਣ ਨਾਲ ਕੋਲੈਸਟਰੋਲ ਕੰਟਰੋਲ ਵਿੱਚ ਰਹਿੰਦਾ ਹੈ। ਜੇਕਰ ਕਿਸੇ ਇਨਸਾਨ ਦਾ ਕੋਲੈਸਟਰੋਲ ਵਧਦਾ ਹੈ, ਤਾਂ ਉਸ ਨੂੰ ਸਵੇਰੇ 1 ਗਿਲਾਸ ਆਂਵਲਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ। ਇਹ ਜੂਸ ਸਰੀਰ ਵਿਚ ਖਰਾਬ ਕਲੈਸਟ੍ਰੋਲ ਦੀ ਮਾਤਰਾ ਘੱਟ ਕਰਦਾ ਹੈ, ਜਿਸ ਨਾਲ ਚੰਗੇ ਕੋਲੈਸਟ੍ਰੋਲ ਦੀ ਮਾਤਰਾ ਵਧਣ ਲੱਗਦੀ ਹੈ ।

ਖੂਨ ਸਾਫ ਕਰੇ
ਜੇਕਰ ਰੋਜ਼ਾਨਾ ਆਂਵਲੇ ਦਾ ਸੇਵਨ ਕੀਤਾ ਜਾਵੇ ਤਾਂ ਸਰੀਰ ਦਾ ਗੰਦਾ ਖੂਨ ਸਾਫ ਹੋ ਜਾਂਦਾ ਹੈ। ਆਂਵਲੇ ਦੇ ਰਸ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਸੇਵਨ ਕਰਨ ਨਾਲ ਖੂਨ ਸਾਫ ਹੁੰਦਾ ਹੈ।

ਵਾਲਾਂ ਦੀਆਂ ਸਮੱਸਿਆਵਾਂ
ਰੋਜ਼ਾਨਾ ਆਂਵਲੇ ਦਾ ਜੂਸ ਪੀਣ ਨਾਲ ਵਾਲ ਲੰਬੇ, ਚਮਕਦਾਰ, ਮਜ਼ਬੂਤ ਅਤੇ ਕਾਲੇ ਹੋ ਜਾਂਦੇ ਹਨ। ਜੇਕਰ ਤੁਹਾਨੂੰ ਵਾਲਾਂ ਦੀ ਕੋਈ ਸਮੱਸਿਆ ਹੈ, ਤਾਂ ਰੋਜ਼ਾਨਾ ਇੱਕ ਗਿਲਾਸ ਆਂਵਲੇ ਦਾ ਜੂਸ ਜ਼ਰੂਰ ਪੀਓ। ਇਸ ਨਾਲ ਸਮੇਂ ਤੋਂ ਪਹਿਲਾਂ ਸਫੈਦ ਹੋਣ ਵਾਲੇ ਵਾਲ ਕਾਲੇ ਹੋ ਜਾਂਦੇ ਹਨ ।

ਗੈਸ ਦੀ ਸਮੱਸਿਆ
ਅਕਸਰ ਅਸੀਂ ਤਿੱਖਾਂ ਚਟਪਟਾ ਖਾ ਲੈਂਦੇ ਹਾਂ, ਜਿਸ ਨਾਲ ਢਿੱਡ ਵਿਚ ਗੈਸ ਬਣ ਜਾਂਦੀ ਹੈ। ਆਂਵਲੇ ਵਿੱਚ ਐਂਟੀਆਕਸੀਡੈਂਟ, ਐਂਟੀ ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜਿਸ ਕਾਰਨ ਆਂਵਲਾ ਢਿੱਡ ਦੀ ਗੈਸ ਨਹੀਂ ਬਣਨ ਦਿੰਦਾ ।

ਅੱਖਾਂ ਲਈ ਫ਼ਾਇਦੇਮੰਦ
ਆਂਵਲੇ ਦੇ ਜੂਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਕੋਈ ਵੀ ਸਮੱਸਿਆ ਹੋਵੇ, ਉਹ ਕੁੱਝ ਦਿਨਾਂ ਵਿਚ ਦੂਰ ਹੋ ਜਾਂਦੀ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ ਵੀ ਵੱਧਦੀ ਹੈ। 

ਸ਼ੂਗਰ ਲਈ ਫ਼ਾਇਦੇਮੰਦ
ਆਂਵਲੇ ਵਿੱਚ ਗੈਲਿਕ ਐਸਿਡ, ਗੈਲੋ ਟੈਨਿਨ, ਏਲੇਜਿਕ ਐਸਿਡ ਅਤੇ ਕੋਰਿਲਿਨਗਿਨ ਹੁੰਦਾ ਹੈ। ਇਹ ਬਲੱਡ ਗਲੂਕੋਜ਼ ਲੇਵਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਸਵੇਰੇ ਖਾਲੀ ਢਿੱਡ ਆਂਵਲੇ ਦਾ ਰਸ ਜ਼ਰੂਰ ਪੀਣਾ ਚਾਹੀਦਾ ਹੈ ।

ਬਵਾਸੀਰ ਲਈ ਫ਼ਾਇਦੇਮੰਦ
ਕਬਜ਼ ਦੀ ਹੋਣ ਕਰਕੇ ਬਵਾਸੀਰ ਰੋਗ ਹੋ ਜਾਂਦਾ ਹੈ। ਆਂਵਲਾ ਜੂਸ ਪੀਣ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਬਵਾਸੀਰ ਦੀ ਸਮੱਸਿਆ ਨਹੀਂ ਹੁੰਦੀ ।

ਮੂੰਹ ਵਿੱਚ ਛਾਲੇ
ਜੇਕਰ ਤੁਹਾਡੇ ਮੂੰਹ ਵਿੱਚ ਛਾਲੇ ਹਨ ਤਾਂ ਆਂਵਲੇ ਰਸ ਦੀਆਂ ਕੁਰਲੀਆ ਕਰੋ। ਇਸ ਨਾਲ ਮੂੰਹ ਦੇ ਛਾਲਿਆਂ ਨੂੰ ਆਰਾਮ ਮਿਲੇਗਾ ।

ਮੁਹਾਸੇ ਦੂਰ ਕਰੇ
ਆਂਵਲੇ ਜੂਸ ਦਾ ਸੇਵਨ ਕਰਨ ਨਾਲ ਚਿਹਰੇ ਦੇ ਮੁਹਾਸੇ ਅਤੇ ਪਿੰਪਲਸ ਤੋਂ ਛੁਟਕਾਰਾ ਮਿਲਦਾ ਹੈ । ਆਂਵਲੇ ਦਾ ਰਸ ਚਿਹਰੇ ਤੇ ਲਗਾਉਣ ਨਾਲ ਚਿਹਰੇ ਦੇ ਦਾਗ ਧੱਬੇ ਠੀਕ ਹੋ ਜਾਂਦੇ ਹਨ ।

Leave a Reply

Your email address will not be published. Required fields are marked *