ਚਮਕਦਾਰ ਅਤੇ ਮੁਲਾਇਮ ਵਾਲ ਚਾਹੁੰਦੇ ਹੋ ਤਾਂ ਅਪਣਾਓ ਸ਼ਹਿਨਾਜ਼ ਹੁਸੈਨ ਦੇ ਇਹ ਨੁਸਖ਼ੇ

ਸਰਦੀਆਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੇ ਇਸ ‘ਚ ਸਕਿਨ ਦੇ ਨਾਲ-ਨਾਲ ਵਾਲਾਂ ਸਬੰਧੀ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ। ਇਸ ਦੌਰਾਨ ਠੰਡ ਦੇ ਕਾਰਨ ਵਾਲਾਂ ‘ਚ ਰੁੱਖਾਪਨ, ਸਿੱਕਰੀ, ਝੜਦੇ ਵਾਲਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਭ ਤੋਂ ਬਚਣ ਲਈ ਕੁੜੀਆਂ ਵੱਖ-ਵੱਖ ਚੀਜ਼ਾਂ ਦੀ ਵਰਤੋਂ ਕਰਦੀਆਂ ਹਨ। ਪਰ ਇਨ੍ਹਾਂ ਚੀਜ਼ਾਂ ‘ਚ ਕੈਮੀਕਲ ਹੋਣ ਨਾਲ ਕਈ ਵਾਰ ਫ਼ਾਇਦੇ ਦੀ ਥਾਂ ‘ਤੇ ਨੁਕਸਾਨ ਝੱਲਣਾ ਪੈਂਦਾ ਹੈ। ਅਜਿਹੇ ‘ਚ ਅਸੀਂ ਤੁਹਾਨੂੰ ਹਰਬਲ ਕਵੀਨ ਬਿਊਟੀ ਮਾਹਿਰ ਸ਼ਹਿਨਾਜ਼ ਹੁਸੈਨ ਦੇ ਕੁਝ ਖਾਸ ਹੇਅਰ ਕੇਅਰ ਟਿਪਸ ਦੱਸਦੇ ਹਨ। ਇਸ ਦੇ ਨਾਲ ਤੁਹਾਡੇ ਵਾਲ ਜੜ੍ਹਾਂ ਤੋਂ ਪੋਸ਼ਿਤ ਹੋ ਕੇ ਲੰਬੇ, ਸੰਘਣੇ, ਮੁਲਾਇਮ ਅਤੇ ਚਮਕਦਾਰ ਨਜ਼ਰ ਆਉਣਗੇ।
ਸੰਘਣੇ ਅਤੇ ਮਜ਼ਬੂਤ ਵਾਲਾਂ ਲਈ
ਹਫਤੇ ‘ਚ ਦੋ ਵਾਲ ਵਾਲਾਂ ਦੀ ਤੇਲ ਨਾਲ ਮਾਲਿਸ਼ ਕਰੋ। ਜੈਤੂਨ ਦੇ ਤੇਲ ਨੂੰ ਗਰਮ ਕਰਕੇ ਇਸ ਨਾਲ ਵਾਲਾਂ ਅਤੇ ਸਕੈਲਪ ‘ਤੇ ਮਾਲਿਸ਼ ਕਰੋ। ਇਸ ਤੋਂ ਬਾਅਦ ਤੌਲੀਏ ਨੂੰ ਗਰਮ ਪਾਣੀ ‘ਚ ਡੁਬੋ ਲਓ ਅਤੇ ਪਾਣੀ ਨੂੰ ਨਿਚੋੜਣ ਤੋਂ ਬਾਅਦ ਤੌਲੀਏ ਨੂੰ ਸਿਰ ‘ਤੇ ਪੱਗ ਬਣਾ ਕੇ ਪੰਜ ਮਿੰਟ ਢੱਕ ਕੇ ਲਪੇਟ ਲਓ। ਇਸ ਪ੍ਰਤੀਕਿਰਿਆ ਨੂੰ 3-4 ਵਾਰ ਦੋਹਰਾਓ। ਇਸ ਪ੍ਰਤੀਕਿਰਿਆ ਨਾਲ ਵਾਲਾਂ ਅਤੇ ਸਿਰ ‘ਤੇ ਤੇਲ ਨੂੰ ਸੋਖਣ ‘ਚ ਆਸਾਨੀ ਹੁੰਦੀ ਹੈ। 


ਮੁਲਾਇਮ ਅਤੇ ਚਮਕਦਾਰ ਵਾਲਾਂ ਲਈ
ਆਂਡੇ ਦਾ ਸਫੈਦ ਹਿੱਸਾ ਆਇਲੀ ਵਾਲਾਂ ਨੂੰ ਕੁਦਰਤੀ ਕਲੀਂਜਰ ਦੇਣ ਦਾ ਕੰਮ ਕਰਦਾ ਹੈ। ਇਸ ਦੇ ਪ੍ਰੋਟੀਨ ਨਾਲ ਭਰਪੂਰ ਤੱਤਾਂ ਨਾਲ ਵਾਲਾਂ ਨੂੰ ਮਜ਼ਬੂਤ ਕਰਨ ‘ਚ ਮਦਦ ਮਿਲਦੀ ਹੈ। ਆਂਡੇ ਦੇ ਸਫੈਦ ਹਿੱਸੇ ਨੂੰ ਵਾਲਾਂ ਨੂੰ ਸ਼ੈਂਪੂ ਕਰਨ ਤੋਂ ਅੱਧਾ ਘੰਟਾ ਪਹਿਲਾਂ ਲਗਾ ਲਓ। ਵਾਲਾਂ ਨੂੰ ਪੋਸ਼ਣ ਪ੍ਰਦਾਨ ਕਰਨ ਲਈ ਆਂਡੇ ਨਾਲ ਸਕੈਲਪ ਦੀ ਹਲਕੀ-ਹਲਕੀ ਮਾਲਿਸ਼ ਕਰੋ ਅਤੇ ਇਸ ਨੂੰ ਅੱਧਾ ਘੰਟਾ ਸਿਰ ‘ਤੇ ਲੱਗਾ ਰਹਿਣ ਦਿਓ ਅਤੇ ਬਾਅਦ ‘ਚ ਵਾਲਾਂ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਵਾਲ ਮੁਲਾਇਮ ਹੋ ਜਾਂਦੇ ਹਨ। ਜੇਕਰ ਤੁਸੀਂ ਦੀਵਾਲੀ ਦੇ ਤਿਉਹਾਰ ਨੂੰ ਯਾਦਗਾਰ ਬਣਾਉਣ ਲਈ ਘਰ ‘ਚ ਸਖ਼ਤ ਮਿਹਨਤ ਕਰ ਰਹੇ ਹੋ ਤਾਂ ਤੁਹਾਡੇ ਲਈ ਕੁਝ ਟਿਪਸ ਕਾਫੀ ਮਦਦਗਾਰ ਸਾਬਤ ਹੋ ਸਕਦੇ ਹਨ।


ਡੈਮੇਜ ਵਾਲਾਂ ਲਈ
-ਜੇਕਰ ਤੁਹਾਡੇ ਵਾਲ ਬੇਜ਼ਾਨ ਹੋ ਗਏ ਹਨ ਤਾਂ ਉਨ੍ਹਾਂ ਨੂੰ ਸ਼ੈਂਪੂ ਤੋਂ ਪਹਿਲਾਂ ਕੰਡੀਸ਼ਨਰ ਕਰ ਲਓ। ਇਕ ਚਮਚੇ ਸਿਰਕੇ ਨੂੰ ਸ਼ਹਿਦ ‘ਚ ਮਿਲਾ ਕੇ ਇਕ ਆਂਡੇ ‘ਚ ਮਿਲਾ ਲਓ। ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਨਾਲ ਫੈਟ ਲਓ। ਤਿਆਰ ਮਿਸ਼ਰਨ ਨੂੰ ਵਾਲਾਂ ‘ਚ ਲਗਾ ਲਓ ਅਤੇ ਬਾਅਦ ‘ਚ ਸਿਰ ਨੂੰ ਗਰਮ ਤੌਲੀਏ ਨਾਲ 20 ਮਿੰਟ ਤੱਕ ਢੱਕ ਲਓ। ਬਾਅਦ ‘ਚ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਇਸ ਨਾਲ ਤੁਹਾਡੇ ਵਾਲ ਚਮਕਦਾਰ ਅਤੇ ਸੁੰਦਰ ਦਿਖਣਗੇ। 
-ਵਰਤੋਂ ‘ਚ ਲਿਆਂਦੀਆਂ ਜਾ ਚੁੱਕੀਆਂ ਚਾਹ ਪੱਤੀਆਂ ਨੂੰ ਉਬਾਲ ਕੇ ਘੱਟ ਤੋਂ ਘੱਟ 4 ਕੱਪ ਚਾਹ ਦਾ ਪਾਣੀ ਬਣਾ ਲਓ। ਇਸ ਨੂੰ ਠੰਡਾ ਕਰਨ ਤੋਂ ਬਾਅਦ ਇਸ ‘ਚ ਨਿੰਬੂ ਦਾ ਜੂਸ ਮਿਲਾ ਕੇ ਵਾਲਾਂ ‘ਤੇ ਲਗਾਓ। 20 ਮਿੰਟ ਤੱਕ ਇਸ ਨੂੰ ਲੱਗਾ ਰਹਿਣ ਦਿਓ। ਬਾਅਦ ‘ਚ ਸ਼ੈਂਪੂ ਨਾਲ ਵਾਲ ਧੋ ਲਓ।

Leave a Reply

Your email address will not be published. Required fields are marked *