ਸਰਦੀਆਂ ਦੇ ਮੌਸਮ ਚ ਕਾਲੇ ਬੁੱਲ੍ਹਾਂ ਨੂੰ ਗੁਲਾਬੀ ਬਣਾਏਗਾ ਇਹ ਹੋਮਮੇਡ ਲਿਪਬਾਮ

ਚਿਹਰਾ ਚਾਹੇ ਕਿੰਨਾ ਵੀ ਸੁੰਦਰ ਕਿਉਂ ਨਾ ਹੋਵੇ ਪਰ ਜੇ ਬੁੱਲ੍ਹ ਕਾਲੇ ਹੋ ਜਾਣ ਤਾਂ ਸੁੰਦਰਤਾ ਨੂੰ ਵਿਗਾੜ ਦਿੰਦੇ ਹਨ। ਖ਼ਾਸ ਕਰਕੇ ਸਰਦੀਆਂ ‘ਚ ਅਕਸਰ ਕੁੜੀਆਂ ਨੂੰ ਸਮੱਸਿਆ ਰਹਿੰਦੀ ਹੈ ਕਿ ਉਨ੍ਹਾਂ ਦੇ ਬੁੱਲ੍ਹ ਕਾਲੇ ਹੋ ਜਾਂਦੇ ਹਨ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ ਜਿਸ ਨਾਲ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਅਸੀਂ ਤੁਹਾਨੂੰ ਕਾਲੇ ਬੁੱਲ੍ਹਾਂ ਤੋਂ ਛੁਟਕਾਰਾ ਪਾਉਣ ਦੇ ਟਿਪਸ ਦੱਸਦੇ ਹਾਂ…

Beauty Tips: ਸਰਦੀਆਂ 'ਚ ਕਾਲੇ ਬੁੱਲ੍ਹਾਂ ਨੂੰ ਗੁਲਾਬੀ ਬਣਾਉਣ ਲਈ ਲਗਾਓ ਹੋਮਮੇਡ ਲਿਪਬਾਮ


ਸਭ ਤੋਂ ਪਹਿਲਾਂ ਜਾਣੋ ਕਾਲੇ ਬੁੱਲ੍ਹਾਂ ਦਾ ਕਾਰਨ
ਸਹੀ ਤਰੀਕੇ ਨਾਲ ਦੇਖਭਾਲ ਨਾ ਕਰਨਾ
ਖ਼ਰਾਬ ਕੁਆਲਿਟੀ ਦੀ ਲਿਪਸਟਿਕਸ ਅਤੇ ਪ੍ਰੋਡਕਟਸ ਦੀ ਵਰਤੋਂ
ਬੁੱਲ੍ਹਾਂ ਨੂੰ ਚਬਾਉਣਾ ਜਾਂ ਰਗੜਨਾ
ਸਮੋਕਿੰਗ,ਕੈਫੀਨ ਦੀ ਜ਼ਿਆਦਾ ਵਰਤੋਂ
ਭਰਪੂਰ ਪਾਣੀ ਨਾ ਪੀਣਾ
ਪੌਸ਼ਕ ਤੱਤਾਂ ਦੀ ਘਾਟ ਦੇ ਕਾਰਨ
ਰਾਤ ਨੂੰ ਲਿਪਸਟਿਕ ਲਗਾ ਕੇ ਸੌਣਾ

10 Best Ways To Achieve Naturally Pink Lips – SkinKraft

ਆਓ ਜਾਣਦੇ ਹਾਂ ਕਾਲੇ ਬੁੱਲ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਦਾ ਘਰੇਲੂ ਤਰੀਕਾ…
ਪਹਿਲਾ ਸਟੈੱਪ: ਸਕ੍ਰਬਿੰਗ: ਸਭ ਤੋਂ ਪਹਿਲਾਂ 1/2 ਚਮਚਾ ਖੰਡ ਨੂੰ ਦਰਦਰਾ ਪੀਸ ਲਓ। ਧਿਆਨ ਰੱਖੋ ਕਿ ਸਾਬਤ ਖੰਡ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਬੁੱਲ ਛਿਲ ਸਕਦੇ ਹਨ। ਇਸ ਤੋਂ ਬਾਅਦ ਪੀਸੀ ਖੰਡ ‘ਚ 1/2 ਚਮਚਾ ਸ਼ਹਿਦ ਅਤੇ 5-6 ਬੂੰਦਾਂ ਨਿੰਬੂ ਦਾ ਰਸ ਮਿਲਾ ਕੇ ਬੁੱਲ੍ਹਾਂ ‘ਤੇ ਹਲਕੇ ਹੱਥਾਂ ਨਾਲ ਮਸਾਜ ਕਰੋ। ਅਜਿਹਾ ਘੱਟੋ-ਘੱਟ 3-4 ਮਿੰਟ ਤੱਕ ਕਰੋ। ਇਸ ਤੋਂ ਬਾਅਦ ਬੁੱਲ੍ਹਾਂ ਨੂੰ ਤਾਜ਼ੇ ਪਾਣੀ ਨਾਲ ਸਾਫ ਕਰੋ।

ਸਰਦੀਆਂ 'ਚ ਫਟ ਰਹੇ ਬੁੱਲ੍ਹਾਂ ਦਾ ਇੰਝ ਰੱਖੋ ਖਿਆਲ

ਦੂਜਾ ਸਟੈੱਪ: ਹੋਮਮੇਡ ਪੈਕ: ਸਕਰੱਬ ਤੋਂ ਬਾਅਦ ਤੁਹਾਨੂੰ ਹੋਮਮੇਡ ਪੈਕ ਲਗਾਉਣਾ ਹੈ। ਇਸ ਦੇ ਲਈ 1/2 ਚਮਚਾ ਗਾੜਾ ਦਹੀਂ ‘ਚ 1/4 ਚਮਚਾ ਸ਼ਹਿਦ ਅਤੇ 1 ਚੁਟਕੀ ਹਲਦੀ ਨੂੰ ਮਿਲਾ ਕੇ ਬੁੱਲ੍ਹਾਂ ‘ਤੇ 10-15 ਮਿੰਟ ਲਈ ਲਗਾਓ। ਫਿਰ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ।

ਤੀਜਾ ਸਟੈੱਪ: ਹੋਮਮੇਡ ਲਿਪ ਬਾਮ: ਲਿਪਬਾਮ ਬਣਾਉਣ ਲਈ 1 ਚੁਕੰਦਰ ਦੇ ਰਸ ‘ਚ 1/2 ਚਮਚਾ ਐਲੋਵੇਰਾ ਜੈੱਲ ਨੂੰ ਚੰਗੀ ਤਰ੍ਹਾਂ ਮਿਲਾਓ। ਫਿਰ ਇਸ ਦੀ ਲਿਪਬਾਮ ਦੇ ਤੌਰ ‘ਤੇ ਵਰਤੋਂ ਕਰੋ।

Leave a Reply

Your email address will not be published. Required fields are marked *