ਲੋ ਬਲੱਡ ਪ੍ਰੈਸ਼ਰ ਸਟ੍ਰੋਕ ਤੋਂ ਬਾਅਦ ਹੋਣ ਵਾਲੀ ਮੌਤ ਦਾ ਦੂਜਾ ਸਭ ਤੋਂ ਵੱਡਾ ਕਾਰਨ

ਅੱਜ-ਕੱਲ ਦੇ ਭੱਜ-ਦੌੜ ਭਰੇ ਲਾਈਫਸਟਾਈਲ, ਅਨਿਯਮਿਤ ਰੁਟੀਨ, ਵਧਦਾ ਪਾਲਿਊਸ਼ਨ ਅਤੇ ਅਜਿਹੇ ਹੀ ਹੋਰ ਕਈ ਕਾਰਨ ਬਹੁਤ ਸਾਰੀਆਂ ਬੀਮਾਰੀਆਂ ਦੀ ਵਜ੍ਹਾ ਬਣ ਰਹੇ ਹਨ। ਇਨ੍ਹਾਂ ’ਚੋਂ ਇਕ ਹੈ ਬਲੱਡ ਪ੍ਰੈਸ਼ਰ ਦੀ ਸਮੱਸਿਆ। ਹੁਣ ਤੱਕ ਦੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਹਾਈਪਰਟੈਂਨਸ਼ਨ ਯਾਨੀ ਹਾਈ ਬਲੱਡ ਪ੍ਰੈਸ਼ਰ ਸਟ੍ਰੋਕ ਅਤੇ ਮੌਤ ਦਾ ਇਕ ਵੱਡਾ ਕਾਰਨ ਹੁੰਦਾ ਹੈ ਪਰ ਹੁਣ ਇਕ ਨਵੇਂ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਲੋ ਬਲੱਡ ਪ੍ਰੈਸ਼ਰ ਸਟ੍ਰੋਕ ਅਤੇ ਉਸ ਤੋਂ ਬਾਅਦ ਹੋਣ ਵਾਲੀ ਮੌਤ ਦਾ ਦੂਜਾ ਸਭ ਤੋਂ ਵੱਡਾ ਕਾਰਨ ਹੈ। ਇਸ ਅਧਿਐਨ ਦਾ ਸਿੱਟਾ ਸਟ੍ਰੋਕ ਜਰਨਲ ’ਚ ਪ੍ਰਕਾਸ਼ਿਤ ਹੋਇਆ ਹੈ।

ਇਸਕੇਮਿਕ ਸਟ੍ਰੋਕ ਵਾਲੇ ਮਰੀਜ਼ਾਂ ’ਤੇ ਕੀਤਾ ਗਿਆ ਅਧਿਐਨ
ਖੋਜਕਾਰਾਂ ਨੇ ਦੱਸਿਆ ਕਿ ਅਧਿਐਨ ਦੇ ਤਹਿਤ ਪਹਿਲਾਂ ਇਸਕੇਮਿਕ ਸਟ੍ਰੋਕ ਵਾਲੇ ਲਗਭਗ 30,000 ਬਜ਼ੁਰਗ ਮਰੀਜ਼ਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਨੂੰ ਸਟ੍ਰੋਕ ਤੋਂ ਪਹਿਲਾਂ ਬੀ. ਪੀ. ਦੀ ਸਮੱਸਿਆ ਸੀ। ਇਸ ਆਧਾਰ ’ਤੇ ਖੋਜਕਾਰਾਂ ਨੇ ਸਟ੍ਰੋਕ ਤੋਂ ਬਾਅਦ ਲੋ ਅਤੇ ਹਾਈ ਬੀ. ਪੀ . ਵਾਲੇ ਮਰੀਜ਼ਾਂ ਦੀ ਮੌਤ ਦਾ ਮੁਲਾਂਕਣ ਕੀਤਾ। ਖੋਜਕਾਰਾਂ ਨੇ ਪਾਇਆ ਕਿ ਲੋ ਬੀ. ਪੀ. ਵਾਲੇ ਵਿਅਕਤੀਆਂ ਦੀ ਮੌਤ ਦੀ ਦਰ ਸਭ ਤੋਂ ਜ਼ਿਆਦਾ ਸੀ, ਖਾਸ ਕਰ ਕੇ ਜੇਕਰ ਉਹ ਸਮੋਕਿੰਗ ਕਰਦੇ ਹੋਣ ਜਾਂ ਹਾਰਟ, ਕੈਂਸਰ ਵਰਗੀਆਂ ਬੀਮਾਰੀਆਂ ਤੋਂ ਪੀਡ਼ਤ ਹੋਣ। ਹਿਊਗੋ ਜੇ. ਅਪਾਰਿਸਯੋ ਨੇ ਦੱਸਿਆ ਕਿ ਉਨ੍ਹਾਂ ਦੇ ਅਧਿਐਨ ਮੁਤਾਬਕ ਸਟ੍ਰੋਕ ਤੋਂ ਬਾਅਦ ਮੌਤ ਦੀ ਵਜ੍ਹਾ ਬਣਨ ਵਾਲੇ ਕਾਰਕਾਂ ਦੀ ਜਾਂਚ ਕਰ ਕੇ, ਮਰੀਜ਼, ਪਰਿਵਾਰ ਅਤੇ ਡਾਕਟਰ ਲੋ ਬੀ. ਪੀ. ਵਰਗੀਆਂ ਸਥਿਤੀਆਂ ਨੂੰ ਬਿਹਤਰ ਢੰਗ ਨਾਲ ਸਮਝ ਅਤੇ ਪਛਾਣ ਸਕਦੇ ਹਨ। ਇਸ ਨਾਲ ਉਹ ਹੈਲਥ ਨਤੀਜਿਆਂ ਦਾ ਅਗਾਊਂ ਅੰਦਾਜ਼ਾ ਲਗਾ ਸਕਦੇ ਹਨ। ਉਨ੍ਹਾਂ ਕਿਹਾ ਕਿ ਆਦਰਸ਼ ਰੂਪ ਨਾਲ ਇਹ ਜਾਣਕਾਰੀ ਸਮੋਕਿੰਗ, ਹਾਰਟ ਡਿਜ਼ੀਜ਼ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਦਾ ਇਲਾਜ ਕਰਾ ਰਹੇ ਸਟ੍ਰੋਕ ਪੀਡ਼ਤ ਮਰੀਜ਼ਾਂ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਇਸ ਨਾਲ ਸਟ੍ਰੋਕ ਦੀ ਸਥਿਤੀ ’ਚ ਉਨ੍ਹਾਂ ਨੂੰ ਤੰਦਰੁਸਤ ਹੋਣ ਅਤੇ ਜ਼ਿੰਦਾ ਰਹਿਣ ਦਾ ਮੌਕਾ ਮਿਲੇਗਾ।

ਸਟ੍ਰੋਕ ਵਾਲੇ ਮਰੀਜ਼ਾਂ ਨੂੰ ਮੌਤ ਦਾ ਖ਼ਤਰਾ ਜ਼ਿਆਦਾ
ਇਸ ’ਚ ਰਿਸਰਚਰਸ ਨੇ ਹਾਰਟ, ਕੈਂਸਰ ਅਤੇ ਡਿਮੈਂਸ਼ੀਆ ਦੇ ਮਰੀਜ਼ਾਂ ’ਚ ਇਸ ਦਾ ਵੱਡਾ ਖ਼ਤਰਾ ਦੱਸਿਆ ਹੈ। ਅਧਿਐਨ ’ਚ ਸ਼ਾਮਲ ਬੋਸਟਨ ਯੂਨੀਵਰਸਿਟੀ ਸਕੂਲ ਆਫ ਮੈਡਿਸਿਨ ’ਚ ਨਿਊਰੋਲਾਜੀ ਦੇ ਸਹਾਇਕ ਪ੍ਰੋਫੈਸਰ ਅਤੇ ਫਰਾਮਿੰਘਮ ਹਾਰਟ ਅਧਿਐਨ ’ਚ ਖੋਜਕਾਰ ਹਿਊਗੋ ਜੇ. ਅਪਾਰਿਸਯੋ ਮੁਤਾਬਕ ਲੋ ਤੋਂ ਨਾਰਮਲ ਬੀ. ਪੀ. ਦੀ ਹਿਸਟਰੀ ਵਾਲੇ ਸਟ੍ਰੋਕ ਪੀਡ਼ਤ 10 ਫੀਸਦੀ ਮਰੀਜ਼ਾਂ ਨੂੰ ਸਟ੍ਰੋਕ ਤੋਂ ਬਾਅਦ ਮੌਤ ਦਾ ਖ਼ਤਰਾ ਜ਼ਿਆਦਾ ਹੈ। ਇਸ ’ਚ ਉਨ੍ਹਾਂ ਲੋਕਾਂ ਲਈ ਇਹ ਸਥਿਤੀ ਜ਼ਿਆਦਾ ਗੰਭੀਰ ਹੈ, ਜੋ ਸਿਗਰੇਟਨੋਸ਼ੀ ਕਰਦੇ ਹਨ ਜਾਂ ਦਿਲ ਦੀਆਂ ਬੀਮਾਰੀਆਂ ਅਤੇ ਕੈਂਸਰ ਤੋਂ ਪੀੜਤ ਹਨ। ਰਿਸਰਚਰਸ ਦੇ ਮੁਤਾਬਕ ਸਟ੍ਰੋਕ ਦੇ ਇਲਾਜ ਨੂੰ ਲੈ ਕੇ ਮੌਜੂਦਾ ਦਿਸ਼ਾ-ਨਿਰਦੇਸ਼ ਸਟ੍ਰੋਕ ਤੋਂ ਬਾਅਦ ਹਾਈ ਬਲੱਡ ਪ੍ਰੈਸ਼ਰ ਦਾ ਇਲਾਜ ਕਰਨ ਦੀ ਸਲਾਹ ਦਿੰਦੇ ਹਨ ਪਰ ਇਸ ਇਲਾਜ ਦੇ ਸਮੇਂ ਨਾਰਮਲ ਜਾਂ ਲੋ ਬੀ. ਪੀ. ’ਚੋਂ ਕਿਹੜਾ ਇਲਾਜ ਕਰਨਾ ਹੈ, ਇਸ ’ਤੇ ਅਧਿਐਨ ’ਚ ਚਰਚਾ ਕੀਤੀ ਗਈ ਹੈ।

Leave a Reply

Your email address will not be published. Required fields are marked *