ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਂਦੈ ਦੇਸੀ ਘਿਓ, ਜ਼ਰੂਰ ਕਰੋ ਖੁਰਾਕ ਚ ਸ਼ਾਮਲ (-ਕੁਲਦੀਪ ਸਿੰਘ ਗੁਰਾਇਆ)

ਬਹੁਤ ਸਾਰੇ ਲੋਕ ਦੇਸੀ ਘਿਓ ਖਾਣ ਦੀ ਇੱਛਾ ਦੇ ਬਾਵਜੂਦ ਇਸ ਦਾ ਸੇਵਨ ਨਹੀਂ ਕਰਦੇ ਹਨ।  ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਘਿਓ ਖਾਣ ਨਾਲ ਉਨ੍ਹਾਂ ਦਾ ਭਾਰ ਨਾ ਵਧਣਾ ਸ਼ੁਰੂ ਹੋ ਜਾਵੇ ਪਰ ਮੈਂ ਤਾਂ ਬਚਪਨ ਤੋਂ ਰੋਜ਼ਾਨਾ ਖਾਂਦਾ ਹਾਂ। ਇਸ ਤਰ੍ਹਾਂ ਮੇਰੇ ਨਾਲ ਕੁਝ ਨਹੀ ਵਾਪਰਿਆ ਮੈਂ ਬਿਲਕੁਲ ਪਤਲਾ ਹਾਂ  ਹਾਲਾਂਕਿ ਅਜਿਹਾ ਨਹੀਂ ਹੈ, ਜੋ ਲੋਕ ਸੋਚਦੇ ਹਨ। ਲੋਕਾਂ ਦੀ ਸੋਚ ਟੀਵੀ ‘ਤੇ ਵਪਾਰਕ ਖਾਣਿਆਂ ਨੇ ਪ੍ਰਭਾਵਿਤ ਕਰ ਦਿੱਤੀ ਹੈ ਅਤੇ ਉਹਨਾਂ ਤੋਂ ਕੁਦਰਤੀ ਖਾਣੇ ਤਾਕਤ ਵਾਲੀਆਂ ਵਸਤੂਆਂ ਪ੍ਰਤੀ ਡਰ ਪੈਦਾ ਕੀਤਾ ਜਾ ਰਿਹਾ ਹੈ  ਇਸ ਸੋਚ ਦੇ ਉਲਟ ਘਿਓ ਖਾਣ ਨਾਲ ਤੁਹਾਡਾ ਭਾਰ ਜ਼ਰੂਰ ਘੱਟ ਹੋ ਸਕਦਾ ਹੈ। ਦਰਅਸਲ ਘਿਓ ਵਿੱਚ ਕਨਜੁਗੇਟਿਡ ਲਿਨੋਲਿਕ ਐਸਿਡ ਮੌਜੂਦ ਹੁੰਦਾ ਹੈ ਜੋ ਤੁਹਾਨੂੰ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।  ਇਸ ਦੇ ਨਾਲ ਹੀ ਘਿਓ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ ਅਤੇ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਵੀ ਮਦਦ ਮਿਲਦੀ ਹੈ। ਹੱਡੀਆਂ ਕਮਜ਼ੋਰ ਹੋ ਰਹੀਆਂ ਹਨ, ਲੋਕਾਂ ਵਿੱਚ ਥਕਾਵਟ ਵਧ ਰਹੀ ਹੈ ਅਤੇ ਅੱਖਾਂ ਦੀ ਨਜ਼ਰ ਘੱਟ ਰਹੀ ਹੈ, ਵਾਲ ਚਿੱਟੇ ਹੋ ਰਹੇ ਹਨ ਆਦਿ…  ਇੱਕ ਚਮਚ ਘਿਓ ਤੁਹਾਡੀ ਸਿਹਤ ਨੂੰ ਰੱਖੇ ਤੰਦਰੁਸਤ।  
ਇਸ ਵਿਚ ਮੌਜੂਦ ਕਨਜੁਗੇਟਿਡ ਲਿਨੋਲਿਕ ਐਸਿਡ ਤੁਹਾਨੂੰ ਭਾਰ ਘਟਾਉਣ ਵਿਚ ਮਦਦ ਕਰਦਾ ਹੈ। ਘਿਓ ਵਿੱਚ ਵਿਟਾਮਿਨ ਏ, ਡੀ, ਕੈਲਸ਼ੀਅਮ, ਫਾਸਫੋਰਸ, ਖਣਿਜ ਅਤੇ ਪੋਟਾਸ਼ੀਅਮ ਵਰਗੇ ਕਈ ਪੌਸ਼ਟਿਕ ਤੱਤ ਹੁੰਦੇ ਹਨ,ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ਲਈ ਸਵੇਰ ਦੇ ਨਾਸ਼ਤੇ ‘ਚ ਤੁਸੀਂ ਕਿਸੇ ਵੀ ਚੀਜ਼ ਰਾਹੀਂ ਇਕ ਚਮਚ ਘਿਓ ਦੀ ਵਰਤੋਂ ਕਰ ਸਕਦੇ ਹੋ। ਇਹ ਕਈ ਤਰੀਕਿਆਂ ਨਾਲ ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰੇਗਾ।

बटर या घी? जानिए क्या है आपके स्वास्थ के लिए बेहतर - Jansatta


ਇਮਿਊਨਿਟੀ ਨੂੰ ਕਰੇ ਮਜ਼ਬੂਤ
ਘਿਓ ਦਾ ਸੇਵਨ ਕਰਨ ਨਾਲ ਇਮਿਊਨਿਟੀ ਮਜ਼ਬੂਤ​ਹੁੰਦੀ ਹੈ। ਇਸ ਦੇ ਸੇਵਨ ਨਾਲ ਸਰੀਰ ‘ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਨਾਲ ਹੀ ਘਿਓ ਖਾਣ ਨਾਲ ਤੁਹਾਡੀ ਮਾਨਸਿਕ ਸਿਹਤ ਵੀ ਠੀਕ ਰਹਿੰਦੀ ਹੈ।
ਢਿੱਡ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਦੂਰ
ਘਿਓ ਖਾਣ ਨਾਲ ਤੁਸੀਂ ਕਬਜ਼ ਅਤੇ ਪਾਚਨ ਸਮੇਤ ਢਿੱਡ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਆਪਣੇ ਤੋਂ ਦੂਰ ਰੱਖਣ ‘ਚ ਸਫਲ ਹੋ ਸਕਦੇ ਹੋ। ਘਿਓ ਵਿਟਾਮਿਨ ਏ, ਡੀ, ਈ ਅਤੇ ਕੇ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਡੀਆਂ ਅੰਤੜੀਆਂ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ। ਇੰਨਾ ਹੀ ਨਹੀਂ ਘਿਓ ‘ਚ ਮੌਜੂਦ ਅਮੀਨੋ ਐਸਿਡ ਢਿੱਡ ਦੀ ਚਰਬੀ ਨੂੰ ਘੱਟ ਕਰਨ ‘ਚ ਵੀ ਮਦਦ ਕਰਦੇ ਹਨ।

रोजाना करें देसी घी का सेवन, होंगे ये 10 जबरदस्त फायदे - Ghamasan News


ਜੋੜਾਂ ਦੇ ਦਰਦ ਤੋਂ ਦਿਵਾਉਂਦੈ ਰਾਹਤ
ਘਿਓ ਖਾਣ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਵੀ ਘੱਟ ਹੋਣ ਲੱਗਦੀ ਹੈ। ਘਿਓ ਵਿੱਚ ਵਿਟਾਮਿਨ ਕੇ-2 ਹੁੰਦਾ ਹੈ। ਇਹ ਸਰੀਰ ਨੂੰ ਕੈਲਸ਼ੀਅਮ ਪਹੁੰਚਾਉਣ ਦਾ ਕੰਮ ਕਰਦਾ ਹੈ। ਇਸ ਲਈ ਇਹ ਹੱਡੀਆਂ ਨੂੰ ਮਜ਼ਬੂਤ​ਬਣਾਉਂਦਾ ਹੈ। ਇੰਨਾ ਹੀ ਨਹੀਂ ਘਿਓ ਵਾਲਾਂ ਅਤੇ ਚਮੜੀ ਦੀ ਸਿਹਤ ਲਈ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ।

Leave a Reply

Your email address will not be published. Required fields are marked *