‘ਬੁਖ਼ਾਰ’ ਹੋਣ ਤੋਂ ਬਾਅਦ ਜੇਕਰ ਥਕਾਵਟ ਅਤੇ ਸਰੀਰ ਦਰਦ ਹੁੰਦਾ ਹੈ ਤਾਂ ਅਪਣਾਓ ਇਹ ਨੁਸਖ਼ੇ

 ਬੁਖ਼ਾਰ ਹੋਣਾ ਇਕ ਆਮ ਸਮੱਸਿਆ ਹੈ ਪਰ ਬੁਖ਼ਾਰ ਕਈ ਕਾਰਨਾਂ ਦੇ ਕਾਰਨ ਹੋ ਸਕਦਾ ਹੈ। ਸਾਡੇ ਸਰੀਰ ਦਾ ਟੈਂਪਰੇਚਰ ਵਧਣ ਦੇ ਕਾਰਨ ਸਾਨੂੰ ਬੁਖ਼ਾਰ ਦੀ ਸਮੱਸਿਆ ਹੋ ਜਾਂਦੀ ਹੈ। ਜਦੋਂ ਬੁਖ਼ਾਰ ਠੀਕ ਹੁੰਦਾ ਹੈ, ਤਾਂ ਸਰੀਰ ’ਚ ਕਮਜ਼ੋਰੀ, ਥਕਾਵਟ ਅਤੇ ਸਰੀਰ ਦਰਦ ਹੋਣ ਲੱਗਦਾ ਹੈ, ਕਿਉਂਕਿ ਸਾਡਾ ਇਮਿਊਨ ਸਿਸਟਮ ਬੁਖ਼ਾਰ ਨਾਲ ਬਹੁਤ ਪ੍ਰਭਾਵਿਤ ਹੁੰਦਾ ਹੈ। ਇਸ ਕਾਰਨ ਸਰੀਰ ਕਾਫ਼ੀ ਕਮਜ਼ੋਰ ਹੋ ਜਾਂਦਾ ਹੈ। ਬਹੁਤ ਸਾਰੇ ਲੋਕ ਥਕਾਵਟ ਨੂੰ ਦੂਰ ਕਰਨ ਲਈ ਮਲਟੀ ਵਿਟਾਮਿਨਸ ਦੀਆਂ ਦਵਾਈਆਂ ਲੈਂਦੇ ਹਨ। ਜ਼ਿਆਦਾ ਦਵਾਈਆਂ ਦਾ ਸੇਵਨ ਕਰਨਾ ਸਰੀਰ ਲਈ ਠੀਕ ਨਹੀਂ। ਸਾਡੀ ਰਸੋਈ ਵਿੱਚ ਕੁਝ ਅਜਿਹੀਆਂ ਚੀਜ਼ਾਂ ਮੌਜੂਦ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਸਰੀਰ ਦੀ ਥਕਾਵਟ ਅਤੇ ਕਮਜ਼ੋਰੀ ਦੂਰ ਕਰ ਸਕਦੇ ਹਾਂ। ਇਸ ਨਾਲ ਬੁਖ਼ਾਰ ਤੋਂ ਬਾਅਦ ਹੋਣ ਵਾਲਾ ਸਰੀਰ ਦਰਦ, ਥਕਾਵਟ ਅਤੇ ਕਮਜ਼ੋਰੀ ਦੀ ਸਮੱਸਿਆ ਦੂਰ ਹੋ ਜਾਵੇਗੀ ।

ਅਸ਼ਵਗੰਧਾ
ਅਸ਼ਵਗੰਧਾ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਜੜੀ ਬੂਟੀ ਹੈ। ਇਸ ਨਾਲ ਹਰ ਤਰ੍ਹਾਂ ਦਾ ਦਰਦ ਅਤੇ ਥਕਾਵਟ ਕੁਦਰਤੀ ਤਰੀਕੇ ਨਾਲ ਦੂਰ ਹੋ ਜਾਂਦਾ ਹੈ। ਇਸ ਵਿਚ ਅਜਿਹੇ ਗੁਣ ਹਨ, ਜੋ ਸਾਡੇ ਸਰੀਰਕ ਅਤੇ ਮਾਨਸਿਕ ਤਣਾਅ ਨੂੰ ਦੂਰ ਕਰਨ ਲਈ ਬਹੁਤ ਚੰਗੇ ਹੁੰਦੇ ਹਨ। ਇਸੇ ਲਈ ਬੁਖ਼ਾਰ ਤੋਂ ਬਾਅਦ ਸਰੀਰ ਦਰਦ ਅਤੇ ਥਕਾਵਟ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਸੌਣ ਤੋਂ ਪਹਿਲਾਂ ਇੱਕ ਚੁਥਾਈ ਚਮਚ ਗਰਮ ਦੁੱਧ ਨਾਲ ਲਓ ।

ਸ਼ੀਲਾਜੀਤ
ਸ਼ੀਲਾਜੀਤ ਨੂੰ ਸਰੀਰ ਨੂੰ ਊਰਜਾ ਅਤੇ ਤਾਕਤ ਦੇਣ ਲਈ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਮੰਨਿਆ ਜਾਂਦਾ ਹੈ, ਜੋ ਇਨਸਾਨ ਸਰੀਰ ਦੀ ਥਕਾਵਟ ਮਹਿਸੂਸ ਕਰਦੇ ਹਨ। ਉਹ ਸਰੀਰ, ਦਿਮਾਗ ਨੂੰ ਤੰਦਰੁਸਤ ਅਤੇ ਤਾਜ਼ਾ ਰੱਖਣ ਲਈ ਪਿੰਡਖਜੂਰ ਅਤੇ ਚਵਨਪ੍ਰਾਸ਼ ਦਾ ਸੇਵਨ ਕਰ ਸਕਦੇ ਹਨ। ਇਸ ਤੋਂ ਇਲਾਵਾ ਦੁੱਧ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਇਮਿਊਨਿਟੀ ਅਤੇ ਅਨਰਜੀ ਵੱਧਦੀ ਹੈ। ਬੁਖ਼ਾਰ ਤੋਂ ਬਾਅਦ ਸਰੀਰ ਦਰਦ, ਥਕਾਵਟ ਹੋਣ ’ਤੇ ਸ਼ੀਲਾਜੀਤ ਨੂੰ ਦੁੱਧ ਦੇ ਨਾਲ ਲੈ ਸਕਦੇ ਹੋ।

ਪਿੱਪਲ ਦੀ ਗੂੰਦ
ਪਿੱਪਲ ਦੀ ਗੂੰਦ ਥਕਾਵਟ ਅਤੇ ਕਮਜ਼ੋਰੀ ਤੋਂ ਕਰਨ ਦੀ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਹ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦੀ ਹੈ। ਇਸ ਲਈ ਬੁਖ਼ਾਰ ਤੋਂ ਬਾਅਦ ਹੋਣ ਵਾਲੀ ਕਮਜ਼ੋਰੀ ਨੂੰ ਦੂਰ ਕਰਨ ਲਈ ਮਿਸ਼ਰੀ ਅਤੇ ਗੂੰਦ ਨੂੰ ਮਿਲਾ ਕੇ ਖਾਓ। ਇਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਵੇਗੀ।

ਕੱਦੂ ਦੇ ਬੀਜ
ਕੱਦੂ ਦੇ ਬੀਜ ਖਾਣ ਨਾਲ ਅਤੇ ਸਰੀਰਕ ਥਕਾਵਟ ਦੂਰ ਹੁੰਦੀਆਂ ਹਨ। ਇਨ੍ਹਾਂ ਵਿੱਚ ਬਹੁਤ ਸਾਰੇ ਵਿਟਾਮਿਨਸ ਅਤੇ ਮਿਨਰਲਸ ਪਾਏ ਜਾਂਦੇ ਹਨ। ਜੋ ਸਾਡੇ ਸਰੀਰ ਨੂੰ ਊਰਜਾ ਦਿੰਦੇ ਹਨ। ਇਸ ਲਈ ਕੱਦੂ ਦੇ ਬੀਜ ਅਤੇ ਮਿਸ਼ਰੀ ਨੂੰ ਮਿਲਾ ਕੇ ਖਾਓ। ਇਸ ਨਾਲ ਸਰੀਰ ਨੂੰ ਐਨਰਜੀ ਮਿਲੇਗੀ। ਥਕਾਵਟ ਅਤੇ ਕਮਜ਼ੋਰੀ ਦੂਰ ਹੋ ਜਾਵੇਗੀ।

ਤੁਲਸੀ
ਆਯੁਰਵੇਦ ਵਿਚ ਤੁਲਸੀ ਨੂੰ ਸਭ ਤੋਂ ਚੰਗੀ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ਤੇ ਬਹੁਤ ਸਾਰੇ ਰੋਗ ਦੂਰ ਹੁੰਦੇ ਹਨ। ਇਸ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਬੁਖ਼ਾਰ ਠੀਕ ਹੋ ਜਾਂਦਾ ਹੈ, ਕਿਉਂਕਿ ਇਹ ਇਕ ਨੈਚੁਰਲ ਇਮਿਊਨਿਟੀ ਬੂਸਟਰ ਹੈ। ਇਸ ਲਈ ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰਨ ਲਈ ਰੋਜ਼ਾਨਾ ਤੁਲਸੀ ਦੇ 4-5 ਪੱਤੇ ਸਵੇਰੇ ਖਾਲੀ ਢਿੱਡ ਚਬਾ ਕੇ ਜ਼ਰੂਰ ਖਾਓ।

Leave a Reply

Your email address will not be published. Required fields are marked *