ਕਬਰ ‘ਚੋਂ ਕੱਢੀਆਂ ਗਈਆਂ ਹੈਦਰਪੋਰਾ ਮੁਕਾਬਲੇ ‘ਚ ਮਾਰੇ ਗਏ ਦੋ ਨਾਗਰਿਕਾਂ ਦੀਆਂ ਲਾਸ਼ਾਂ

ਸ਼੍ਰੀਨਗਰ – ਹੈਦਰਪੋਰਾ ਮੁਕਾਬਲੇ ਵਿੱਚ ਮਾਰੇ ਗਏ ਨਾਗਰਿਕ ਮੁਹੰਮਦ ਅਲਤਾਫ ਸਿਪਾਹੀ ਅਤੇ ਮੁੱਦਸਿਰ ਗੁੱਲ ਦੀਆਂ ਲਾਸ਼ਾਂ ਨੂੰ ਅਧਿਕਾਰੀਆਂ ਨੇ ਜ਼ਮੀਨ ਤੋਂ ਪੁੱਟ ਕੇ ਬਾਹਰ ਕੱਢਿਆ ਤਾਂ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਕੀਤਾ ਜਾ ਸਕੇ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸੂਰਜ ਡੁੱਬਣ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਅਤੇ ਰਾਤ ਨੂੰ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਜਾ ਸਕਦਾ ਹੈ। ਪਿਛਲੇ ਸਾਲ ਮਾਰਚ ਵਿੱਚ ਕੋਵਿਡ-19 ਮਹਾਮਾਰੀ ਫੈਲਣ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਪੁਲਸ ਦੀ ਨਿਗਰਾਨੀ ਵਿੱਚ ਦਫਨਾਈ ਗਈ ਲਾਸ਼ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਵਾਪਸ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੰਦਵਾੜਾ ਤੋਂ ਲਾਸ਼ਾਂ ਨੂੰ ਸ਼੍ਰੀਨਗਰ ਲਿਆਇਆ ਜਾ ਰਿਹਾ ਹੈ ਜਿਸ ਨਾਲ ਪੁਲਸ ਦੀ ਟੀਮ ਵੀ ਹੈ। ਸ਼ੁਰੂ ਵਿੱਚ ਲਾਸ਼ਾਂ ਨੂੰ ਹੰਦਵਾੜਾ ਵਿੱਚ ਹੀ ਦਫਨਾਇਆ ਗਿਆ ਸੀ।