ਚਿਹਰੇ ਤੋਂ ਦਾਗ ਧੱਬੇ ਦੂਰ ਕਰਨ ਲਈ ਲਗਾਓ ਇਹ ਫੇਸਪੈਕ, ਆਵੇਗੀ ਚਮਕ

ਸਰਦੀਆਂ ‘ਚ ਚਮੜੀ ਰੁੱਖੀ ਹੋਣ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਇਸ ਦੇ ਨਾਲ ਹੀ ਲੰਬੇ ਸਮੇਂ ਤੱਕ ਧੁੱਪ ‘ਚ ਰਹਿਣ ‘ਤੇ ਟੈਨਿੰਗ, ਦਾਗ-ਧੱਬੇ, ਕਾਲੇ ਘੇਰੇ ਆਦਿ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਤੋਂ ਬਚਣ ਲਈ ਲੜਕੀਆਂ ਵੱਖ-ਵੱਖ ਚੀਜ਼ਾਂ ਲਗਾਉਣੀਆਂ ਪਸੰਦ ਕਰਦੀਆਂ ਹਨ। ਪਰ ਇਸ ਨਾਲ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ। ਅਜਿਹੇ ‘ਚ ਤੁਸੀਂ ਇਸ ਤੋਂ ਬਚਣ ਲਈ ਕੁਝ ਦੇਸੀ ਨੁਸਖੇ ਅਪਣਾ ਸਕਦੇ ਹਨ।
ਐਵੋਕਾਡੋ-ਸ਼ਹਿਦ ਫੇਸਪੈਕ
ਇਸ ਦੇ ਲਈ ਇਕ ਕੌਲੀ ‘ਚ 2 ਚਮਚੇ ਮੈਸ਼ਡ ਐਵੋਕਾਡੋ, 1-1 ਚਮਚਾ ਸ਼ਹਿਦ ਅਤੇ ਗੁਲਾਬ ਜਲ ਮਿਲਾਓ। ਤਿਆਰ ਮਿਸ਼ਰਨ ਨੂੰ ਚਿਹਰੇ ਅਤੇ ਗਰਦਨ ‘ਤੇ ਲਗਾਓ। ਇਸ ਨੂੰ 10 ਮਿੰਟ ਤੱਕ ਲੱਗਿਆ ਰਹਿਣ ਦਿਓ। ਬਾਅਦ ‘ਚ ਤਾਜ਼ੇ ਪਾਣੀ ਨਾਲ ਧੋ ਲਓ।
ਫਾਇਦਾ
ਇਸ ਨਾਲ ਤੁਹਾਡੀ ਸਕਿਨ ਨੂੰ ਡੂੰਘਾਈ ਤੋਂ ਪੋਸ਼ਣ ਮਿਲੇਗਾ। ਸਕਿਨ ਦਾ ਰੁੱਖਾਪਨ, ਕਾਲਾਪਨ ਦੂਰ ਹੋ ਕੇ ਚਿਹਰੇ ‘ਤੇ ਨੈਚੁਰਲ ਚਮਕ ਆਉਂਦੀ ਹੈ। 

PunjabKesari


ਦਹੀਂ ਫੇਸਪੈਕ
ਦਹੀਂ ਫੇਸਪੈਕ ਬਣਾਉਣ ਲਈ ਇਕ ਕੌਲੀ ‘ਚ 2 ਚਮਚੇ ਦਹੀਂ, 1 ਚਮਚਾ ਸ਼ਹਿਦ ਅਤੇ ਚੁਟਕੀਭਰ ਹਲਦੀ ਮਿਲਾਓ ਤਿਆਰ ਫੇਸਪੈਕ ਨੂੰ ਚਿਹਰੇ ਅਤੇ ਗਰਦਨ ‘ਤੇ 20 ਮਿੰਟ ਤੱਕ ਲਗਾਓ। 
ਫਾਇਦਾ
ਦਹੀਂ ‘ਚ ਮੌਜੂਦ ਲੈਕਟਿਕ ਅਤੇ ਅਲਫਾ-ਹਾਈਡਰਾਕਸਮੀ ਐਸਿਡ ਡੈੱਡ ਸਕਿਨ ਸੈਲਸ ਨੂੰ ਹਟਾਉਣ ‘ਚ ਮਦਦ ਕਰਦਾ ਹੈ। ਸ਼ਹਿਦ ਚਮੜੀ ਦਾ ਰੁੱਖਾਪਨ ਦੂਰ ਕਰੇ ਉਸ ਨੂੰ ਮੁਲਾਇਮ ਬਣਾਉਂਦਾ ਹੈ। ਹਲਦੀ ‘ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ ਵਾਇਰਲ ਗੁਣ ਕਿੱਲ ਮੁਹਾਸੇ, ਦਾਗ ਧੱਬੇ ਆਦਿ ਸਕਿਨ ਸਬੰਧੀ ਸਮੱਸਿਆਵਾਂ ਦੂਰ ਕਰਨ ‘ਚ ਮਦਦ ਕਰਦੇ ਹਨ।

PunjabKesari


ਕੌਫੀ ਮਾਸਕ
ਇਸ ਲਈ ਇਕ ਕੌਲੀ ‘ਚ 1 ਚਮਚਾ ਕੌਫੀ, 1-1 ਚਮਚਾ ਕੋਕੋ ਪਾਊਡਰ, ਸ਼ਹਿਦ ਅਤੇ ਲੋੜ ਅਨੁਸਾਰ ਦੁੱਧ ਮਿਲਾਓ। ਤਿਆਰ ਮਿਸ਼ਰਨ ਨੂੰ ਚਿਹਰੇ ਅਤੇ ਗਰਦਨ ‘ਤੇ ਮਾਲਿਸ਼ ਕਰਦੇ ਹੋਏ ਲਗਾਓ। ਇਸ ਨੂੰ 15 ਮਿੰਟ ਤੱਕ ਲਗਾ ਰਹਿਣ ਦਿਓ। ਬਾਅਦ ‘ਚ ਪਾਣੀ ਨਾਲ ਧੋ ਲਓ।
ਫਾਇਦਾ
ਕੌਫੀ ਕਿੱਲ ਮੁਹਾਸੇ ਹਟਾਉਣ ‘ਚ ਮਦਦ ਕਰਦੀ ਹੈ। ਇਸ ਦੇ ਨਾਲ ਹੀ ਖੂਨ ਦਾ ਸੰਚਾਰ ਤੇਜ਼ੀ ਨਾਲ ਹੁੰਦਾ ਹੈ। ਕੋਕੋ ਪਾਊਡਰ ਡੈੱਡ ਸਕਿਨ ਸੈਲਸ ਸਾਫ ਕਰਨ ‘ਚ ਮਦਦਗਾਰ ਕਰਦਾ ਹੈ। ਸ਼ਹਿਦ ਚਮੜੀ ਦੀ ਰੰਗਤ ਨਿਖਾਰਨ ‘ਚ ਕਾਰਗਰ ਮੰਨਿਆ ਗਿਆ ਹੈ। ਉਧਰ ਦੁੱਧ ਚਮੜੀ ਨੂੰ ਡੂੰਘਾਈ ਤੋਂ ਸਾਫ ਕਰਕੇ ਪੋਸ਼ਿਤ ਕਰਦਾ ਹੈ। ਇਸ ਦੇ ਨਾਲ ਹੀ ਰੁੱਖੀ ਸਕਿਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

Leave a Reply

Your email address will not be published. Required fields are marked *