ਨਹਾਉਂਦੇ ਸਮੇਂ ਇਨ੍ਹਾਂ ਕਾਰਨਾਂ ਕਰਕੇ ਕਦੇ ਵੀ ਪੈ ਸਕਦੈ ਦਿਲ ਦਾ ਦੌਰਾ

ਅਜੋਕੇ ਸਮੇਂ ’ਚ ਦਿਲ ਦਾ ਦੌਰਾ ਪੈਣਾ ਆਮ ਗੱਲ ਹੈ। ਅਜਿਹਾ ਅੱਜ ਕੱਲ੍ਹ ਦੇ ਗਲਤ ਖਾਣ ਪੀਣ ਅਤੇ ਗਲਤ ਰਹਿਣ-ਸਹਿਣ ਦਾ ਨਤੀਜਾ ਹੈ। ਅੱਜ ਦੇ ਸਮੇਂ ਅਸੀਂ ਆਪਣੇ ਕੰਮਾਂ ਅਤੇ ਹੋਰ ਕਈ ਚੀਜ਼ਾਂ ’ਚ ਬਹੁਤ ਵਿਅਸਤ ਹੋ ਚੁੱਕੇ ਹਾਂ, ਜਿਸ ਕਾਰਨ ਅਸੀਂ ਆਪਣੀ ਸਿਹਤ ਦਾ ਖ਼ਿਆਲ ਨਹੀਂ ਰੱਖਦੇ। ਗਲਤ ਖਾਣ ਪੀਣ ਅਤੇ ਗਲਤ ਰਹਿਣ ਸਹਿਣ ਕਰਕੇ ਹਰ ਇਨਸਾਨ ਕਿਸੇ ਨਾ ਕਿਸੇ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ, ਜਿਨ੍ਹਾਂ ਵਿੱਚੋਂ ਕਈ ਬੀਮਾਰੀਆਂ ਗੰਭੀਰ ਹੁੰਦੀਆਂ ਹਨ। ਇਸ ਵਿੱਚੋਂ ਇੱਕ ਹੈ ‘ਦਿਲ ਦਾ ਦੌਰਾ। ਪਹਿਲਾਂ ਦਿਲ ਦਾ ਦੌਰਾ ਸਿਰਫ਼ ਬੁਢਾਪੇ ਵਿੱਚ ਹੁੰਦਾ ਸੀ ਪਰ ਅੱਜ ਛੋਟੀ ਉਮਰ ਦੇ ਲੋਕਾਂ ਨੂੰ ਵੀ ਦਿਲ ਦੇ ਦੌਰੇ ਕਰਕੇ ਆਪਣੀ ਜਾਨ ਗਵਾਉਂਣੀ ਪੈ ਰਹੀ ਹੈ। 

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜ਼ਿਆਦਾਤਰ ਦਿਲ ਦਾ ਦੌਰਾ ਬਾਥਰੂਮ ਵਿੱਚ ਪੈਂਦਾ ਹੈ। ਬਾਥਰੂਮ ਵਿੱਚ ਦਿਲ ਦਾ ਦੌਰਾ ਪੈਣ ਦੇ ਕੁਝ ਕਾਰਨ ਹੁੰਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਤਿੰਨ ਕਾਰਨ, ਜਿਨ੍ਹਾਂ ਕਰਕੇ ਬਾਥਰੂਮ ਵਿੱਚ ਦਿਲ ਦਾ ਦੌਰਾ ਪੈਂਦਾ ਹੈ। ਇਨ੍ਹਾਂ ਸੰਕੇਤਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਆਪਣੀ ਜਾਨ ਬਚਾ ਸਕਦੇ ਹੋ। 

ਬਾਥਰੂਮ ਵਿੱਚ ਹਾਰਟ ਅਟੈਕ ਆਉਣ ਦੇ ਕਾਰਨ

1. ਸਿਰ ’ਤੇ ਠੰਢਾ ਪਾਣੀ ਪਾਉਣਾ
ਨਹਾਉਂਦੇ ਸਮੇਂ ਸਭ ਤੋਂ ਪਹਿਲਾਂ ਸਿਰ ’ਤੇ ਠੰਡਾ ਪਾਣੀ ਪਾਉਣ ਨਾਲ ਵੀ ਦਿਲ ਦੇ ਦੌਰੇ ਦੀ ਸਮੱਸਿਆ ਹੁੰਦੀ ਹੈ। ਸਭ ਤੋਂ ਪਹਿਲਾਂ ਸਿਰ ’ਤੇ ਪਾਣੀ ਪਾਉਣ ਨਾਲ ਸਿਰ ਵੱਲ ਜਾਣ ਵਾਲੀਆਂ ਰਕਤ ਧਮਣੀਆਂ ਟੁੱਟ ਜਾਂਦੀਆਂ ਹਨ। ਇਸ ਲਈ ਹਮੇਸ਼ਾਂ ਨਹਾਉਂਦੇ ਸਮੇਂ ਸਭ ਤੋਂ ਪਹਿਲਾਂ ਪੈਰਾਂ ’ਤੇ ਜਾਂ ਫਿਰ ਮੋਢਿਆਂ ’ਤੇ ਪਾਣੀ ਪਾਉਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਰਾਹਤ ਮਿਲਦੀ ਹੈ।

2. ਜ਼ਿਆਦਾ ਸਮੇਂ ਬਾਅਦ ਟੱਬ ਵਿੱਚ ਬੈਠੇ ਰਹਿਣਾ 
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਟੱਬ ’ਚ ਬੈਠ ਕੇ ਨਹਾਉਂਦੇ ਹਨ। ਟੱਬ ’ਚ ਨਹਾਉਣ ਨਾਲ ਸਾਡੀ ਹਾਰਟ ਰੇਟ ਪ੍ਰਭਾਵਿਤ ਹੁੰਦੀ ਹੈ, ਜਿਸ ਨਾਲ ਨਸਾਂ ’ਤੇ ਦਬਾਅ ਪੈਂਦਾ ਹੈ। ਇਸ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਕਾਫ਼ੀ ਵਧ ਜਾਂਦੀ ਹੈ।

3. ਟਾਇਲਟ ਸੀਟ ’ਤੇ ਜ਼ਿਆਦਾ ਸਮਾਂ ਬੈਠਣਾ 
ਟਾਇਲਟ ਸੀਟ ਤੇ ਜ਼ਿਆਦਾ ਸਮਾਂ ਬੈਠੇ ਰਹਿਣ ਨਾਲ ਵੀ ਦਿਲ ਦਾ ਦੌਰਾ ਪੈ ਸਕਦਾ ਹੈ, ਕਿਉਂਕਿ ਇਸ ਨਾਲ ਖੂਨ ਪ੍ਰਵਾਹ ਪ੍ਰਭਾਵਿਤ ਹੁੰਦਾ ਹੈ। ਅਜਿਹੀ ਸਥਿਤੀ ’ਚ ਜ਼ਿਆਦਾ ਸਮੇਂ ਤੱਕ ਬੈਠਣ ਨਾਲ ਦਿਲ ਦੀਆਂ ਨਸਾਂ ’ਤੇ ਪ੍ਰਭਾਵ ਪੈਂਦਾ ਹੈ ਅਤੇ ਖੂਨ ਦਾ ਪ੍ਰਵਾਹ ਵੀ ਰੁਕਦਾ ਹੈ, ਜਿਸ ਕਰਕੇ ਲੋਕਾਂ ਨੂੰ ਬਾਥਰੂਮ ਵਿੱਚ ਦਿਲ ਦੇ ਦੌਰਾ ਜਿਹੀ ਸਮੱਸਿਆ ਹੋ ਸਕਦੀ ਹੈ ।

4 . ਨਹਾਉਂਦੇ ਸਮੇਂ ਬਲੱਡ ਪ੍ਰੈਸ਼ਰ ਦਾ ਵਧਣਾ-ਘਟਨਾ
ਜਦੋਂ ਅਸੀਂ ਨਹਾਉਂਦੇ ਹਾਂ ਤਾਂ ਸਾਡੇ ਸਰੀਰ ਦਾ ਬਲੱਡ ਪ੍ਰੈਸ਼ਰ ਪ੍ਰਭਾਵਿਤ ਹੋ ਸਕਦਾ ਹੈ। ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਜਿਵੇਂ ਨਹਾਉਂਦੇ ਸਮੇਂ ਅਚਾਨਕ ਗਰਮ ਪਾਣੀ ਜਾਂ ਫਿਰ ਠੰਡਾ ਪਾਣੀ ਪਾਉਣਾ, ਸਰੀਰ ਨੂੰ ਸਾਫ਼ ਕਰਦੇ ਸਮੇਂ ਜ਼ਿਆਦਾ ਪ੍ਰੈਸ਼ਰ ਲਗਾਉਣਾ, ਦੋਨੋਂ ਪੈਰਾਂ ਦੇ ਸਹਾਰੇ ਜ਼ਿਆਦਾ ਸਮੇਂ ਤੱਕ ਬੈਠੇ ਰਹਿਣਾ, ਜਲਦਬਾਜ਼ੀ ਵਿੱਚ ਨਹਾਉਣਾ ਆਦਿ ਕਾਰਨ ਹਨ। ਇਨ੍ਹਾਂ ਸਭ ਦਾ ਸਾਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।

Leave a Reply

Your email address will not be published. Required fields are marked *