ਸਰੀਰ ਚ ਖੂਨ ਦੀ ਘਾਟ ਨੂੰ ਪੂਰਾ ਕਰਦੈ ਗੁੜ, ਖਾਣ ਨਾਲ ਹੋਣਗੇ ਹੋਰ ਵੀ ਫਾਇਦੇ

ਖਾਣਾ ਖਾਣ ਤੋਂ ਬਾਅਦ ਲੋਕ ਕੁਝ ਮਿੱਠਾ ਖਾਣਾ ਪਸੰਦ ਕਰਦੇ ਹਨ। ਅੱਜ ਕਲ ਲੋਕ ਆਈਸਕ੍ਰੀਮ ਅਤੇ ਚਾਕਲੇਟ ਦਾ ਸੇਵਨ ਕਰਨਾ ਪਸੰਦ ਕਰਦੇ ਹਨ। ਅੱਜ ਤੋਂ ਕੁਝ ਸਮਾਂ ਪਹਿਲਾਂ ਖਾਣਾ ਖਾਣ ਤੋਂ ਬਾਅਦ ਲੋਕ ਗੁੜ ਦਾ ਸੇਵਨ ਕਰਦੇ ਸਨ, ਜਿਸ ਨਾਲ ਖਾਧਾ-ਪੀਤਾ ਪਚ ਜਾਂਦਾ ਸੀ। ਗੁੜ ‘ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਆਯੁਰਵੈਦਿਕ ਮਾਹਿਰਾਂ ਦਾ ਕਹਿਣਾ ਹੈ ਕਿ ਗੁੜ ‘ਚ ਮੌਜੂਦ ਤੱਤ ਸਰੀਰ ‘ਚੋਂ ਤੇਜ਼ਾਬ ਨੂੰ ਖਤਮ ਕਰ ਦਿੰਦੇ ਹਨ ਜਦਕਿ ਸ਼ੱਕਰ ਦੇ ਸੇਵਨ ਨਾਲ ਸਰੀਰ ‘ਚ ਤੇਜ਼ਾਬ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਕਰਕੇ ਕਈ ਬੀਮਾਰੀਆਂ ਲੱਗਦੀਆਂ ਹਨ। ਅੱਜ ਅਸੀਂ ਤੁਹਾਨੂੰ ਗੁੜ ਖਾਣ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਗੁੜ ਖਾਣ ਦੇ ਫਾਇਦਿਆਂ ਬਾਰੇ। 
ਹੱਡੀਆਂ ਹੋਣਗੀਆਂ ਮਜ਼ਬੂਤ
ਗੁੜ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ‘ਚ ਕੈਲਸ਼ੀਅਮ ਦੇ ਨਾਲ ਫਾਸਫੋਰਸ ਵੀ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

ਕਮਜ਼ੋਰੀ ਕਰੇ ਖਤਮ
ਜੇਕਰ ਤੁਹਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਦੁੱਧ ਦੇ ਨਾਲ ਗੁੜ ਖਾਣ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ। ਗੁੜ ਸਰੀਰ ‘ਚ ਊਰਜਾ ਦਾ ਪੱਧਰ ਵਧਾ ਦਿੰਦਾ ਹੈ।
ਚਮੜੀ ਹੋ ਜਾਵੇਗੀ ਚਮਕਦਾਰ
7 ਦਿਨ ਤੱਕ ਰੋਜ਼ਾਨਾ ਗੁੜ ਖਾਣ ਨਾਲ ਤੁਹਾਡੀ ਚਮੜੀ ਸਾਫ ਅਤੇ ਤੰਦਰੁਸਤ ਹੋ ਜਾਵੇਗੀ ਕਿਉਂਕਿ ਗੁੜ ਸਰੀਰ ਤੋਂ ਟਾਕਸਿਨਜ਼ ਨੂੰ ਬਾਹਰ ਕੱਢ ਦਿੰਦਾ ਹੈ। ਜਿਸ ਦੇ ਨਾਲ ਚਮੜੀ ਚਮਕਦਾਰ ਬਣਦੀ ਹੈ। ਚਮੜੀ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।
ਗੈਸ ਅਤੇ ਐਸੀਡਿਟੀ ਹੋਵੇਗੀ ਦੂਰ
ਗੁੜ ਦਾ ਸੇਵਨ ਕਰਨ ਦੇ ਨਾਲ ਗੈਸ ਅਤੇ ਐਸਿਡਿਟੀ ਦੀ ਸਮੱਸਿਆ ਦੂਰ ਹੁੰਦੀ ਹੈ। ਜੇਕਰ ਤੁਸੀਂ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੌਣ ਤੋਂ ਪਹਿਲਾਂ ਥੋੜ੍ਹਾ ਗੁੜ ਖਾ ਲੈਂਦੇ ਹੋ ਤਾਂ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਦੂਰ ਹੋ ਜਾਵੇਗੀ।
ਮਾਈਗ੍ਰੇਨ ਅਤੇ ਨਾਰਮਲ ਸਿਰ ਦਰਦ ਹੁੰਦਾ ਹੈ ਦੂਰ
ਗਾਂ ਦੇ ਘਿਓ ਨਾਲ ਗੁੜ ਖਾਣ ਨਾਲ ਮਾਈਗ੍ਰੇਨ ਅਤੇ ਨਾਰਮਲ ਸਿਰ ਦਾ ਦਰਦ ਦੂਰ ਹੋ ਜਾਂਦਾ ਹੈ। ਸੌਣ ਤੋਂ ਪਹਿਲਾਂ ਅਤੇ ਸਵੇਰੇ ਖਾਲੀ ਢਿੱਡ 5 ਮਿਲੀਲੀਟਰ ਗਾਂ ਦੇ ਘਿਓ ਦੇ ਨਾਲ 10 ਗਰਾਮ ਗੁੜ ਇਕ ਦਿਨ ‘ਚ ਦੋ ਵਾਰ ਖਾਣਾ ਚਾਹੀਦਾ ਹੈ। ਮਾਈਗ੍ਰੇਨ ਅਤੇ ਸਿਰ ਦਰਦ ‘ਚ ਆਰਾਮ ਮਿਲੇਗਾ।
ਅਸਥਮਾ ਨੂੰ ਕਰੇ ਦੂਰ 
ਗੁੜ ‘ਚ ਐਂਟੀ ਐਲਰਜਿਕ ਤੱਤ ਹੁੰਦੇ ਹਨ। ਅਸਥਮਾ ਦੇ ਮਰੀਜ਼ ਜੇਕਰ ਗੁੜ ਦਾ ਸੇਵਨ ਕਰਨਗੇ ਤਾਂ ਉਨ੍ਹਾਂ ਨੂੰ ਸਾਹ ਲੈਣ ‘ਚ ਕੋਈ ਪਰੇਸ਼ਾਨੀ ਨਹੀਂ ਆਵੇਗੀ। 
ਖੂਨ ਦੀ ਘਾਟ ਕਰੇ ਦੂਰ 
ਸਰੀਰ ‘ਚ ਆਇਰਨ ਦੀ ਘਾਟ ਹੋਣ ‘ਤੇ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ। ਗੁੜ ਆਇਰਨ ਦਾ ਇਕ ਵਧੀਆ ਸਰੋਤ ਮੰਨਿਆ ਜਾਂਦਾ ਹੈ। ਖਾਣਾ ਖਾਣ ਤੋਂ ਬਾਅਦ ਗੁੜ ਖਾਣ ਨਾਲ ਸਰੀਰ ‘ਚ ਖੂਨ ਦੀ ਘਾਨ ਨਹੀਂ ਹੁੰਦੀ।

Leave a Reply

Your email address will not be published. Required fields are marked *