ਭਗਵੰਤ ਮਾਨ ਦਾ ਦਾਅਵਾ, ਸਿੱਧੂ ਕਰ ਰਹੇ ਨੇ ਬਾਗੀ ਟਵੀਟ, ਕਰ ਸਕਦੇ ਹਨ ਵੱਡਾ ਧਮਾਕਾ

ਮੋਹਾਲੀ: ਪੰਜਾਬ ਵਿਧਾਨ ਸਭਾ ਚੋਣ 2022: ਪੰਜਾਬ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤਿੰਨ-ਚਾਰ ਦਿਨਾਂ ਤੋਂ ਬਾਗੀ ਟਵੀਟ ਕਰ ਰਹੇ ਹਨ। ਮਾਨ ਨੇ ਦਾਅਵਾ ਕੀਤਾ ਕਿ ਸਿੱਧੂ ਦੇ ਟਵੀਟ ਤੋਂ ਲੱਗਦਾ ਹੈ ਕਿ ਉਹ ਤਿੰਨ-ਚਾਰ ਦਿਨਾਂ ‘ਚ ਵੱਡਾ ਧਮਾਕਾ ਕਰਨਗੇ। ਜਦੋਂ ਮਾਨ ਨੂੰ ਪੁੱਛਿਆ ਗਿਆ ਕਿ ਕੀ ਸਿੱਧੂ ਪਾਰਟੀ ਛੱਡਣਗੇ ਤਾਂ ਮਾਨ ਨੇ ਕਿਹਾ ਕਿ ਇਸ ‘ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਟਵੀਟ ਬਾਗੀ ਹੋਣ ਦਾ ਸੰਕੇਤ ਦਿੰਦੇ ਹਨ।

ਮਾਨ ਨੇ ਕਿਹਾ ਕਿ ਚੰਨੀ ਨੂੰ ਕਿੱਥੋਂ ਚੋਣ ਲੜਨੀ ਚਾਹੀਦੀ ਹੈ ਅਤੇ ਕਿੱਥੋਂ ਨਹੀਂ? ਜੇਕਰ ਸਿੱਧੂ ਇਸ ‘ਤੇ ਆਪਣੀ ਰਾਏ ਦੇ ਰਹੇ ਹਨ ਤਾਂ ਇਹ ਕਾਂਗਰਸ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਮਾਨ ਪੰਜਾਬ ਦੇ ਕਰਜ਼ੇ ਦੀ ਗੱਲ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ। ਪੰਜਾਬ ਦੀ ਆਬਾਦੀ ਤਿੰਨ ਕਰੋੜ ਹੈ। ਇਸ ਦਾ ਮਤਲਬ ਹੈ ਕਿ ਹਰ ਪੰਜਾਬੀ ਸਿਰ ਇੱਕ ਲੱਖ ਰੁਪਏ ਦਾ ਕਰਜ਼ਾ ਹੈ। ਯਾਨੀ ਆਉਣ ਵਾਲੇ ਬੱਚੇ ਆਪਣੇ ਸਿਰ ਕਰਜ਼ਾ ਲੈ ਕੇ ਪੈਦਾ ਹੋਣਗੇ।

Leave a Reply

Your email address will not be published. Required fields are marked *