ਸਰਦੀਆਂ ‘ਚ ਖੋਹ ਗਈ ਚਿਹਰੇ ਦੀ ਚਮਕ? ਹਰੀਆਂ ਪੱਤੇਦਾਰ ਸਬਜ਼ੀਆਂ ਨਾਲ ਪਾਓ ਸਕਿਨ ‘ਤੇ ਨਿਖਾਰ

ਅੱਜ ਕੱਲ੍ਹ ਤਾਪਮਾਨ ‘ਚ ਗਿਰਾਵਟ ਦੇ ਨਾਲ ਹੀ ਹਵਾ ‘ਚ ਠੰਡਕ ਵਧ ਜਾਂਦੀ ਹੈ ਜਿਸ ਦੀ ਵਜ੍ਹਾ ਨਾਲ ਸਕਿਨ ਖੁਸ਼ਕ, ਬੇਜਾਨ ਦਿਖਣ ਲੱਗਦੀ ਹੈ। ਕੜਾਕੇ ਦੀ ਠੰਡ ਤੁਹਾਡੀ ਪ੍ਰਤੀਰੋਧਕ ਸਮਰੱਥਾ ਦੇ ਨਾਲ ਹੀ ਤੁਹਾਡੀ ਸਕਿਨ ਅਤੇ ਵਾਲਾਂ ‘ਤੇ ਵੀ ਅਸਰ ਕਰਦੀ ਹੈ। ਅਜਿਹੇ ‘ਚ ਜਾਂ ਤੁਸੀਂ ਲੋਸ਼ਨ ਕ੍ਰੀਮ, ਮਾਇਸਚੁਰਾਈਜ਼ਰ ਵਾਰ-ਵਾਰ ਲਗਾਉਂਦੇ ਰਹੋ ਅਤੇ ਜਾਂ ਤੁਸੀਂ ਕੁਦਰਤੀ ਤਰੀਕਿਆਂ ਨਾਲ ਆਪਣੇ ਸਰੀਰ ਦੀ ਅੰਤਰਿਕ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰੋ, ਜਿਸ ਨਾਲ ਤੁਸੀਂ ਕੁਦਰਤੀ ਤੌਰ ‘ਤੇ ਸੁੰਦਰ ਦਿਖੋਗੇ ਅਤੇ ਮੌਸਮ ਦਾ ਬਦਲਾਅ ਤੁਹਾਡੀ ਸਕਿਨ ਵਾਲਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੇਗਾ।


ਹਰੀਆਂ ਸਬਜ਼ੀਆਂ ਨਾਲ ਮਿਲੇਗਾ ਸਕਿਨ ਨੂੰ ਪੋਸ਼ਣ
ਸਰਦੀਆਂ ‘ਚ ਮੌਸਮ ‘ਚ ਕੁਦਰਤ ਸਾਨੂੰ ਪਾਲਕ, ਸਰ੍ਹੋਂ ਦਾ ਸਾਗ, ਮੇਥੀ, ਹਰੇ ਪੱਤਿਆਂ ਦਾ ਸਲਾਦ ਸਮੇਤ ਅਜਿਹੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਪ੍ਰਦਾਨ ਕਰਦੀ ਹੈ ਜਿਸ ਦੇ ਸੇਵਨ ਨਾਲ ਸਾਡੀ ਸਕਿਨ ਮੌਸਮ ਦੀ ਮਾਰ ਨੂੰ ਆਸਾਨੀ ਨਾਲ ਝੱਲ ਸਕਦੀ ਹੈ। ਇਨ੍ਹਾਂ ਹਰੀਆਂ ਸਬਜ਼ੀਆਂ ‘ਚ ਐਂਟੀ-ਆਕਸੀਡੈਂਟ, ਵਿਟਾਮਿਨ, ਮਿਨਰਲ ਅਤੇ ਹੋਰ ਪੌਸ਼ਟਿਕ ਤੱਤ ਸ਼ਾਮਲ ਹੁੰਦੇ ਹਨ ਜੋ ਕਿ ਸਰੀਰਿਕ ਸਿਹਤ ਦੇ ਨਾਲ ਸੁੰਦਰਤਾ ਨੂੰ ਵੀ ਨਿਖਾਰਦੇ ਹਨ।


ਗਾਜਰ ਨਾਲ ਵਧਾਓ ਖੂਬਸੂਰਤੀ
ਸਰਦੀਆਂ ਦੌਰਾਨ ਬਾਜ਼ਾਰ ‘ਚ ਲਾਲ ਰੰਗ ਦੀ ਗਾਜਰ ਆਮ ਮਿਲਦੀ ਹੈ ਜਦਕਿ ਬਾਕੀ ਸੀਜ਼ਨ ‘ਚ ਨਾਰੰਗੀ ਰੰਗ ਦੀ ਗਾਜਰ ਦੇਖਣ ਨੂੰ ਮਿਲਦੀ ਹੈ। ਗਾਜਰ ਵਿਟਾਮਿਨ ਸੀ ਨਾਲ ਭਰਪੂਰ ਹੁੰਦੀ ਹੈ ਜਿਸ ਨਾਲ ਸਰੀਰ ‘ਚ ਕੋਲੇਜਨ ਦੀ ਉਤਪੱਤੀ ਹੁੰਦੀ ਹੈ। ਇਹ ਸਕਿਨ ਨੂੰ ਕੋਮਲ, ਮੁਲਾਇਮ ਤੇ ਲਚੀਲਾ ਬਣਾਉਂਦੀ ਹੈ। ਗਾਜਰ ‘ਚ ਮੌਜੂਦ ਵਿਟਾਮਿਨ ਏ ਨਾਲ ਚਿਹਰੇ ‘ਤੇ ਝੁਰੜੀਆਂ ਰੋਕਣ ‘ਚ ਮਦਦ ਮਿਲਦੀ ਹੈ।

ਇੰਝ ਕਰੋ ਵਰਤੋਂ
ਗਾਜਰ ਨੂੰ ਫੇਸ ਮਾਸਕ ਦੇ ਰੂਪ ‘ਚ ਵਰਤੋਂ ਕੀਤਾ ਜਾ ਸਕਦਾ ਹੈ। ਇਸ ਲਈ ਗਾਜਰ ਨੂੰ ਪਾਣੀ ‘ਚ ਉਬਾਲ ਕੇ ਠੰਡਾ ਹੋਣ ਦਿਓ। ਠੰਡਾ ਹੋਣ ‘ਤੇ ਇਸ ਨੂੰ ਮਸਲਕੇ ਤਿਆਰ ਪੇਸਟ ਨੂੰ ਚਿਹਰੇ ‘ਤੇ ਲਗਾ ਕੇ ਥੋੜ੍ਹੀ ਦੇਰ ਬਾਅਦ ਚਿਹਰੇ ਨੂੰ ਸਾਫ ਤਾਜ਼ੇ ਪਾਣੀ ਨਾਲ ਧੋ ਲਓ। ਉਸ ਨਾਲ ਚਿਹਰੇ ਦੀ ਕੁਦਰਤੀ ਨਿਖਾਰ ਆਵੇਗਾ। ਇਸ ਦੀ ਨਿਯਮਿਚ ਵਰਤੋਂ ਨਾਲ ਕਿੱਲ-ਮੁਹਾਸੇ ਅਤੇ ਕਾਲੇ ਧੱਬਿਆਂ ਤੋਂ ਨਿਜ਼ਾਤ ਮਿਲੇਗੀ।


ਪੱਤਾ ਗੋਭੀ
ਸਰਦੀਆਂ ‘ਚ ਪਾਈ ਜਾਣ ਵਾਲੀਆਂ ਸਬਜ਼ੀਆਂ ‘ਚ ਪੱਤਾ ਗੋਭੀ ‘ਚ ਫਾਈਬਰ ਦੀ ਮਾਤਰਾ ਕਾਫੀ ਜ਼ਿਆਦਾ ਪਾਈ ਜਾਂਦੀ ਹੈ। ਪੱਤਾ ਗੋਭੀ ‘ਚ ਮੌਜੂਦ ਪੌਸ਼ਟਿਕ ਤੱਤਾਂ ਦੀ ਵਰਤੋਂ ਨਾਲ ਭਾਰ ਘੱਟ ਕਰਨ ਅਤੇ ਕੋਲੈਸਟਰਾਲ ਘੱਟ ਕਰਨ ‘ਚ ਮਦਦ ਮਿਲਦੀ ਹੈ। ਜਿਸ ਨਾਲ ਤੁਸੀਂ ਜਵਾਨ ਦਿਖੋਗੇ। ਪੱਤਾ ਗੋਭੀ ‘ਚ ਮੌਜੂਦ ਵਿਟਾਮਿਨ ਸਕਿਨ ਨੂੰ ਪੌਸ਼ਟਿਕਤਾ ਪ੍ਰਦਾਨ ਕਰਦੇ ਹਨ। ਪੱਤਾ ਗੋਭੀ ‘ਚ ਮੌਜੂਦ ਮਿਨਰਲ ਅਤੇ ਸਲਫਰ ਤੱਤਾਂ ਦੀ ਵਜ੍ਹਾ ਨਾਲ ਇਹ ਸਕਿਨ ਨੂੰ ਕੋਮਲ, ਲਚੀਲਾ ਅਤੇ ਆਕਰਸ਼ਕ ਬਣਾਉਂਦੀ ਹੈ।


ਇੰਝ ਕਰੋ ਵਰਤੋਂ
ਪੱਤਾ ਗੋਭੀ ਨੂੰ ਪਾਣੀ ‘ਚ ਉਬਾਲ ਕੇ ਠੰਡਾ ਹੋਣ ਦਿਓ। ਫਿਰ ਇਸ ਪਾਣੀ ਨਾਲ ਸਕਿਨ ਨੂੰ ਸਾਫ ਕਰੋ। ਪੱਤਾ ਗੋਭੀ ਦੇ ਜੂਸ ਨੂੰ ਪੱਕੇ ਕੇਲੇ ਦੇ ਪੇਸਟ ਅਤੇ ਸ਼ਹਿਦ ‘ਚ ਮਿਲਾ ਕੇ ਬਣੇ ਹੇਅਰ ਮਾਸਕ ਨੂੰ ਵਾਲਾਂ ‘ਤੇ ਲਗਾ ਕੇ 20 ਮਿੰਟ ਬਾਅਦ ਸ਼ੈਂਪੂ ਨਾਲ ਧੋ ਲਓ। ਇਸ ਨਾਲ ਤੁਹਾਡੇ ਵਾਲ ਮੁਲਾਇਮ, ਮਜ਼ਬੂਤ ਅਤੇ ਚਮਕਦਾਰ ਹੋਣਗੇ।
ਪਾਲਕ


ਮੂਲਤ : ਫਾਰਸ (ਈਰਾਨ) ‘ਚ ਪੈਦਾ ਹੋਈ ਪਾਲਕ ਨੂੰ ਸਕਿਨ ਲਈ ਬੇਹੱਦ ਉਪਯੋਗੀ ਮੰਨੀ ਜਾਂਦੀ ਹੈ। ਪਾਲਕ ਵਿਟਾਮਿਨ ਏ,ਸੀ,ਈ ਅਤੇ ਕੇ ਨਾਲ ਭਰਪੂਰ ਹੁੰਦੀ ਹੈ ਜੋ ਕਿ ਸਕਿਨ ਦੀ ਸਿਹਤ ਅਤੇ ਸੌਂਦਰਯ ਲਈ ਉਪਯੋਗੀ ਮੰਨੀ ਜਾਂਦੀ ਹੈ। ਪਾਲਕ ਦੀ ਵਰਤੋਂ ਨਾਲ ਸਕਿਨ ‘ਚ ਨਿਖਾਰ ਆਉਂਦਾ ਹੈ ਅਤੇ ਚਿਹਰੇ ‘ਤੇ ਕਾਲੇ ਧੱਬੇ, ਕਾਲੇਪਣ ਆਦਿ ਤੋਂ ਨਿਜ਼ਾਤ ਮਿਲਦੀ ਹੈ।

ਇੰਝ ਕਰੋ ਵਰਤੋਂ
ਪਾਲਕ ਦੀਆਂ ਤਾਜ਼ਾ ਪੱਤੀਆਂ ਨੂੰ ਪਾਣੀ ਨਾਲ ਬਲੈਂਡ ਕਰਕੇ ਇਸ ਨੂੰ ਚਿਹਰੇ ‘ਤੇ 20 ਮਿੰਟ ਤੱਕ ਲਗਾ ਕੇ ਬਾਅਦ ‘ਚ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਲਓ।
ਸਲਾਦ
ਸਰਦੀਆਂ ‘ਚ ਸਲਾਦ ਤੁਹਾਨੂੰ ਭਰਪੂਰ ਮਾਤਰਾ ‘ਚ ਖਾਣਾ ਚਾਹੀਦਾ ਹੈ। ਸਲਾਦ ‘ਚ ਮੌਜੂਦ ਪੋਸ਼ਟਿਕ ਤੱਤ ਤੁਹਾਡੀ ਸਕਿਨ ਨੂੰ ਆਕਸੀਜਨ ਅਤੇ ਪੋਸ਼ਣ ਪ੍ਰਦਾਨ ਕਰਦਾ ਹੈ। ਇਸ ਨਾਲ ਖੂਨ ਦਾ ਸੰਚਾਰ ਨਿਯਮਿਤ ਹੁੰਦਾ ਹੈ ਅਤੇ ਤੁਸੀਂ ਸੁੰਦਰ ਦਿਖਣ ਲੱਗਦੇ ਹੋ। ਸਲਾਦ ‘ਚ ਵਿਟਾਮਿਨ ਏ,ਸੀ, ਕੇ ਅਤੇ ਜਿੰਕ ਦੀ ਵਜ੍ਹਾ ਨਾਲ ਇਹ ਵਾਲਾਂ ਦੇ ਵਾਧੇ ‘ਚ ਸਹਾਇਕ ਹੁੰਦਾ ਹੈ ਅਤੇ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਚਿੱਟੇ ਹੋਣ ਤੋਂ ਰੋਕਦਾ ਹੈ। ਸਲਾਦ ਨੂੰ ਕੱਚਾ ਖਾਣਾ ਬਿਹਤਰ ਹੁੰਦਾ ਹੈ ਕਿਉਂਕਿ ਪਕਾਉਣ ਨਾਲ ਇਸ ਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਅਗਲੀ ਵਾਰ ਜਦੋਂ ਵੀ ਤੁਸੀਂ ਬਾਜ਼ਾਰ ਜਾਓ ਤਾਂ ਇਨ੍ਹਾਂ ਪੌਸ਼ਟਿਕ ਸਬਜ਼ੀਆਂ ਦੀ ਖਰੀਦਾਰੀ ਜ਼ਰੂਰ ਕਰੋ।
ਲੇਖਿਕਾ ਸੌਂਦਰਯ ਮਾਹਿਰ ਹਰਬਲ ਕਵੀਨ ਸ਼ਹਿਨਾਜ਼ ਹੁਸੈਨ

Leave a Reply

Your email address will not be published. Required fields are marked *