ਪੈਗਾਸਸ, ਕਿਸਾਨ ਤੇ ਚੀਨੀ ਘੁਸਪੈਠ ਦੇ ਮਾਮਲਿਆਂ ’ਤੇ ਹੰਗਾਮਾ ਭਰਪੂਰ ਰਹੇਗਾ ਸੰਸਦ ਦਾ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਬਜਟ ਇਜਲਾਸ

ਨਵੀਂ ਦਿੱਲੀ: ਸੰਸਦ ਦਾ ਬਜਟ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਤੇ ਤਾਜ਼ਾ ਪੈਗਾਸਸ ਮਾਮਲੇ ਨੇ ਬਲਦੀ ’ਤੇ ਤੇਲ ਪਾ ਦਿੱਤਾ। ਇਸ ਕਾਰਨ ਸੈਸ਼ਨ ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ। ਇਸ ਸੈਸ਼ਨ ਦੌਰਾਨ ਕਿਸਾਨ ਸੰਕਟ ਅਤੇ ਚੀਨੀ ਘੁਸਪੈਠ ਵਰਗੇ ਮਾਮਲੇ ਵੀ ਭਾਰੂ ਰਹਿਣਗੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੋਮਵਾਰ ਨੂੰ ਆਰਥਿਕ ਸਰਵੇਖਣ 2021-22 ਅਤੇ ਮੰਗਲਵਾਰ ਨੂੰ ਕੇਂਦਰੀ ਬਜਟ ਪੇਸ਼ ਕਰਨਗੇ। 

Leave a Reply

Your email address will not be published. Required fields are marked *