ਸਰਕਾਰ ਵੱਲੋਂ ਕੌਮਾਂਤਰੀ, ਸੈਟੇਲਾਈਟ ਫੋਨ ਕਾਲ ਤੇ ਮੈਸੇਜ਼ ਦੋ ਸਾਲ ਤੱਕ ਸਟੋਰ ਕਰਨ ਦੇ ਹੁਕਮ

close up employee man hand point to press button number on telephone with virtual interface of international communication at office desk , advance future technology concept

ਨਵੀਂ ਦਿੱਲੀ: ਸਰਕਾਰ ਨੇ ਅੰਤਰਰਾਸ਼ਟਰੀ ਕਾਲਾਂ, ਸੈਟੇਲਾਈਟ ਫੋਨ ਕਾਲਾਂ, ਕਾਨਫਰੰਸ ਕਾਲਾਂ ਅਤੇ ਆਮ ਨੈੱਟਵਰਕਾਂ ਦੇ ਨਾਲ-ਨਾਲ ਇੰਟਰਨੈੱਟ ‘ਤੇ ਭੇਜੇ ਸੰਦੇਸ਼ਾਂ ਨੂੰ ਘੱਟੋ-ਘੱਟ ਦੋ ਸਾਲਾਂ ਦੀ ਮਿਆਦ ਲਈ ਸਟੋਰ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਹ ਕਦਮ ਦੂਰਸੰਚਾਰ ਵਿਭਾਗ (ਡੀਓਟੀ) ਵੱਲੋਂ ਦਸੰਬਰ ਵਿੱਚ ਯੂਨੀਫਾਈਡ ਲਾਇਸੈਂਸ (ਯੂਐੱਲ) ਵਿੱਚ ਕੀਤੀ ਸੋਧ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ ਵਿੱਚ ਕਾਲ ਡੇਟਾ ਰਿਕਾਰਡਾਂ ਦੇ ਨਾਲ-ਨਾਲ ਇੰਟਰਨੈਟ ਲੌਗਸ ਦੀ ਸਟੋਰੇਜ ਨੂੰ ਇੱਕ ਸਾਲ ਤੋਂ ਵਧਾ ਕੇ ਦੋ ਸਾਲ ਕਰ ਦਿੱਤਾ ਗਿਆ ਹੈ। ਯੂਐੱਲ ਧਾਰਕ ਭਾਰਤੀ ਏਅਰਟੈੱਲ, ਰਿਲਾਇੰਸ ਜੀਓ, ਵੋਡਾਫੋਨ ਆਈਡੀਆ, ਬੀਐੱਸਐੱਨਐੱਲ ਵਰਗੀਆਂ ਦੂਰਸੰਚਾਰ ਕੰਪਨੀਆਂ ਹਨ, ਜੋ ਸੈਟੇਲਾਈਟ ਫੋਨ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਕਿਸਮਾਂ ਦੀਆਂ ਦੂਰਸੰਚਾਰ ਸੇਵਾਵਾਂ ਪ੍ਰਦਾਨ ਕਰਦੀਆਂ ਹਨ।

Leave a Reply

Your email address will not be published. Required fields are marked *