ਕੇਂਦਰ ਨੇ ਪੁਲੀਸ ਆਧੁਨਿਕੀਕਰਨ ਯੋਜਨਾ ਲਈ 26,275 ਕਰੋੜ ਰੁਪਏ ਮਨਜ਼ੂਰ ਕੀਤੇ

ਨਵੀਂ ਦਿੱਲੀ :ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ 26,275 ਕਰੋੜ ਰੁਪਏ ਦੀ ਵਿੱਤੀ ਲਾਗਤ ਨਾਲ 2025-26 ਤੱਕ ਵਿਆਪਕ ਪੁਲਿਸ ਆਧੁਨਿਕੀਕਰਨ ਯੋਜਨਾ ਨੂੰ ਜਾਰੀ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਸ ਯੋਜਨਾ ‘ਚ ਜੰਮੂ-ਕਸ਼ਮੀਰ, ਉੱਤਰ-ਪੂਰਬੀ ਰਾਜਾਂ ਅਤੇ ਮਾਓਵਾਦੀ ਪ੍ਰਭਾਵਿਤ ਖੇਤਰਾਂ ‘ਚ ਸੁਰੱਖਿਆ ਸਬੰਧੀ ਖਰਚੇ, ਨਵੀਆਂ ਬਟਾਲੀਅਨਾਂ ਦਾ ਗਠਨ, ਉੱਚ-ਤਕਨੀਕੀ ਨਾਲ ਲੈਸ ਅਪਰਾਧ ਪ੍ਰਯੋਗਸ਼ਾਲਾਵਾਂ ਅਤੇ ਹੋਰ ਕੰਮ ਸ਼ਾਮਲ ਹਨ।

Leave a Reply

Your email address will not be published. Required fields are marked *